ਪਿੰਡ ਸਹੂੰਗੜਾ ਦੇ ਵਾਟਰ ਟ੍ਰੀਟਮੈਂਟ ਪਲਾਟ ਦਾ ਕੰਮ ਸ਼ੁਰੂ ਨਾ ਹੋਣ ਤੇ ਹਾਈ ਕੋਰਟ ਵਲੋਂ ਨੋਟਿਸ ਜਾਰੀ
* ਵਾਟਰ ਟ੍ਰੀਟਮੈਂਟ ਪਲਾਂਟ ਦਾ ਕੰਮ ਸ਼ੁਰੂ ਨਾ ਹੋਣ ਕਾਰਨ ਪਿੰਡ ਵਾਸੀ ਲੰਬੇ ਸਮੇਂ ਤੋਂ ਨਰਕ ਭਰੀ ਜਿੰਦਗੀ ਜਿਊਣ ਲਈ ਮਜ਼ਬੂਰ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 23 ਫਰਵਰੀ,2025 - ਪਿੰਡ ਸਹੂੰਗੜਾ ਚ” ਮਨਜ਼ੁਰ ਹੋਏ ਵਾਟਰ ਟ੍ਰੀਟਮੈਂਟ ਪਲਾਂਟ (ਥਾਪਰ ਮਾਡਲ) ਨੂੰ ਪਾਸ ਹੋਏ ਦੋ ਸਾਲ ਦੇ ਕਰੀਬ ਹੋ ਚੁੱਕੇ ਹਨ।ਜਿਸ ਦਾ ਕੰਮ ਅੱਜ ਤੱਕ ਸ਼ੁਰੂ ਨਹੀ ਕੀਤਾ ਗਿਆ।ਪਿੰਡ ਵਾਸੀ ਘਰਾਂ ਦੇ ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਲੰਬੇ ਸਮੇਂ ਤੋਂ ਪ੍ਰੇਸ਼ਾਨ ਹਨ।ਇਸ ਮਾਮਲੇ ਸਬੰਧੀ ਮਾਨਯੋਗ ਪੰਜਾਬ ਅਤੇ ਹਰਿਆਣਾ ਕੋਰਟ ਵਲੋਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਪਾਸ ਹੋਏ ਪ੍ਰੋਜੈਕਟ ਨੂੰ ਸ਼ੁਰੂ ਨਾ ਕਰਨ ਤੇ ਜਵਾਬ ਤਲਬੀ ਕੀਤੀ ਹੈ।ਜਿਸ ਵਿੱਚ ਸ਼ਿਕਾਇਤ ਕਰਤਾ ਨੇ ਵਕੀਲ ਹਰਿੰਦਰ ਪਾਲ ਸਿੰਘ ਇਸ਼ਰ ਰਾਹੀ ਮਾਨਯੋਗ ਅਦਾਲਤ ਵਿੱਚ ਆਪਣਾ ਪੱਖ ਪੇਸ਼ ਕਰਦੇ ਹੋਏ ਦੱਸਿਆਂ ਕਿ ਪਿੰਡ ਦੇ ਕੁੱਝ ਵਿਅਕਤੀਆਂ ਵਲੋਂ ਉਕਤ ਕੰਮ ਨੂੰ ਰਾਜਨੀਤੀ ਪ੍ਰਭਾਵ ਹੇਠ ਰੋਕਿਆ ਹੋਇਆ ਹੈ।ਜਿਸ ਕਾਰਨ ਪਿੰਡ ਦੇ ਛੱਪੜ ਦਾ ਪਾਣੀ ਓਵਰਫਲੋ ਹੋ ਕਿ ਅਨੁਸੂਚਿਤ ਜਾਤੀ ਨਾਲ ਸਬੰਧਤ ਲੋਕਾਂ ਦੇ ਘਰਾਂ ਅੰਦਰ ਵੜ੍ਹ ਜਾਦਾ ਹੈ।
ਉਨ੍ਹਾਂ ਦੱਸਿਆਂ ਕਿ ਇਸ ਸਮੱਸਿਆਂ ਨੂੰ ਹੱਲ ਕਰਨ ਲਈ ਪਿੰਡ ਦੀ ਪੁਰਾਣੀ ਪੰਚਾਇਤ ਵਲੋਂ ਮਤਾ ਪਾਸ ਕਰਕੇ ਅੰਡਰ ਗਰਾਉਂਡ ਪਾਇਪ ਲਾਇਨ ਰਾਹੀ ਪਿੰਡ ਤੋਂ ਬਾਹਰ ਇਸ ਓਵਰਫਲੋ ਪਾਣੀ ਦਾ ਪੱਕਾ ਹੱਲ ਕਰਨ ਲਈ ਐਨ.ਆਈ.ਆਰ. ਦੇ ਸਹਿਯੋਗ ਨਾਲ 04 ਕਾਨਲ ਜਮੀਨ ਖਰੀਦ ਕਰਕੇ ਛੱਪੜ ਦੀ ਪੁਟਾਵੀ ਵੀ ਕੀਤੀ ਜਾ ਚੁੱਕੀ ਹੈ।ਇਸ ਪ੍ਰੋਜੈਕਟ ਲਈ ਸਰਕਾਰ ਵਲੋਂ ਕਰੀਬ 45 ਲੱਖ ਰੁਪਏ ਦੀ ਗ੍ਰਾਂਟ ਵੀ ਪਾਸ ਕੀਤੀ ਹੋਈ ਹੈ।ਫਿਰ ਵੀ ਬਿਨ੍ਹਾਂ ਕਿਸੇ ਕਾਰਨ ਕੰਮ ਨੂੰ ਰੋਕਿਆ ਹੋਇਆ ਹੈ।ਜਿਸ ਤੇ ਪੰਜਾਬ ਸਰਕਾਰ ਵਲੋਂ ਪੇਸ਼ ਹੋਏ ਵਕੀਲ ਵਲੋਂ ਕੰਮ ਸ਼ੁਰੂ ਕਰਨ ਲਈ ਡਿਪਟੀ ਕਮਿਸ਼ਨਰ ਤੋਂ ਢੁਕਵੇਂ ਨਿਰਦੇਸ਼ ਲੈਣ ਲਈ ਕੁੱਝ ਸਮਾਂ ਮੰਗਿਆ ਹੈ।
ਇਸ ਮਾਮਲੇ ਦੀ ਅਗਲੀ ਸੁਣਵਾਈ ਮਿਤੀ 06-03-2025 ਰੱਖੀ ਗਈ ਹੈ।ਮਾਨਯੋਗ ਅਦਾਲਤ ਵਲੋਂ ਆਪਣੇ ਹੁਕਮਾਂ ਵਿੱਚ ਇਹ ਵੀ ਕਿਹਾ ਹੈ ਕਿ ਜੇਕਰ ਹਦਾਇਤਾਂ ਦੀ ਪਾਲਣਾ ਨਹੀ ਕੀਤੀ ਜਾਦੀ ਹੈ ਤਾਂ ਸਬੰਧਤ ਡਿਪਟੀ ਕਮਿਸ਼ਨਰ ਨੂੰ ਨਿੱਜੀ ਤੋਰ ਤੇ ਪੇਸ਼ ਹੋਣਾ ਪਵੇਗਾ।ਇਸ ਸਬੰਧੀ ਸਾਬਕਾ ਸਰਪੰਚ ਰਾਜਬਲਵਿੰਦਰ ਨੇ ਦੱਸਿਆਂ ਕਿ ਉਨ੍ਹਾਂ ਇਸ ਮਾਮਲੇ ਨੂੰ ਹੱਲ ਕਰਨ ਲਈ ਬਹੁਤ ਕੌਸ਼ਿਸ਼ ਕੀਤੀ ਸੀ ਪਰ ਰਾਜਨੀਤੀ ਪ੍ਰਭਾਵ ਹੇਠ ਇਸ ਸਮੱਸਿਆਂ ਦਾ ਹੱਲ ਨਹੀ ਕੀਤਾ ਗਿਆ।ਇਸ ਮਾਮਲੇ ਚ” ਮਾਨਯੋਗ ਅਦਾਲਤ ਤੋਂ ਹੁਣ ਇੰਨਸਾਫ ਦੀ ਉਮੀਦ ਜਾਗੀ ਹੈ।