ਨਿਰੰਕਾਰੀ ਭਵਨ ਨਕੋਦਰ ਅਤੇ ਮਹਿਤਪੁਰ ਵਲੋਂ ਨਹਿਰ ਦੀ ਸਫਾਈ ਕੀਤੀ ਗਈ
ਪੁਨੀਤ ਅਰੋੜਾ
ਨਕੋਦਰ, 23 ਫਰਵਰੀ 2024 - ਸੰਤ ਨਿਰੰਕਾਰੀ ਮੰਡਲ ਦੇ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਦੀਆਂ ਹਿਦਾਇਤਾਂ ਮੁਤਾਬਕ ਬਾਬਾ ਹਰਦੇਵ ਸਿੰਘ ਜੀ ਦੇ ਜਨਮ ਦਿਨ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਾਰਤ ਭਰ ਦੇ 27 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 900 ਤੋਂ ਵੱਧ ਸ਼ਹਿਰਾਂ ਵਿੱਚ 1600 ਤੋਂ ਵੱਧ ਥਾਵਾਂ ਤੇ ਇਕੋ ਸਮੇਂ ਪਾਣੀ ਦੇ ਸਰੋਤਾਂ ਨੂੰ ਸਾਫ ਅਤੇ ਸਵੱਛ ਰੱਖਣ ਲਈ ਪ੍ਰਾਜੈਕਟ ਅਮ੍ਰਿਤ ਸਵੱਛ ਜਲ ਸਵੱਛ ਮਨ ਚਲਾਇਆ ਗਿਆ ! ਇਸ ਸਬੰਧ ਵਿੱਚ ਹੀ ਨਕੋਦਰ ਬ੍ਰਾਂਚ ਵਲੋਂ ਨਕੋਦਰ ਨਹਿਰ ਦੀ ਸਫਾਈ ਕੀਤੀ ਗਈ!
ਨਕੋਦਰ ਬ੍ਰਾਂਚ ਦੇ ਸੰਯੋਜਕ ਗੁਰਦਿਆਲ ਸਿੰਘ ਭਾਟੀਆ ਸੇਵਾਦਲ ਦੇ ਸੰਚਾਲਕ ਗੁਰਦੀਪ ਸਿੰਘ ਦੀ ਅਗਵਾਈ ਹੇਠ ਨਕੋਦਰ ਅਤੇ ਮਹਿਤਪੁਰ ਦੀਆਂ ਸੰਗਤਾਂ ਨੇ ਹਿੱਸਾ ਲਿਆ ਇਸ ਮੌਕੇ ਨਕੋਦਰ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਡਾਕਟਰ ਨਵਜੋਤ ਸਿੰਘ ਦਾਹੀਆ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਸ਼ਵਨੀ ਕੋਹਲੀ ਅਤੇ ਸਮਾਜ ਸੇਵਕ ਸੁਨੀਲ ਮਹਾਜਨ ਅਤੇ ਨਕੋਦਰ ਦੇ ਪਤਵੰਤੇ ਸੱਜਣ ਹਾਜ਼ਰ ਹੋਏ।