← ਪਿਛੇ ਪਰਤੋ
ਦੇਰ ਰਾਤ ਟਿੱਪਰ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਦੀ ਮੌਤ
ਪਰਿਵਾਰ ਨੇ ਕੀਤਾ ਰੋਡ ਜਾਮ
ਰੋਹਿਤ ਗੁਪਤਾ
ਸ੍ਰੀ ਹਰਗੋਬਿੰਦਪੁਰ ਸਾਹਿਬ , 10 ਮਾਰਚ 2025 : ਗੁਰਦਾਸਪੁਰ ਰੋਡ ਨੇੜੇ ਪੰਨੂ ਰੈਸਟੋਰੈਂਟ ਲਾਈਟਾਂ ਵਾਲੇ ਚੌਕ ਤੇ ਦੇਰ ਰਾਤ ਐਕਸੀਡੈਂਟ ਵਿਚ ਪਿੰਡ ਵਰਸਾਲਚੱਕ ਦੇ ਰਹਿਣ ਵਾਲੇ ਨੌਜਵਾਨ ਜਸਪਾਲ ਸਿੰਘ ਦੀ ਮੌਤ ਹੋ ਗਈ। ਜਸਪਾਲ ਸਿੰਘ ਆਪਣੇ ਸਪਲੈਂਡਰ ਮੋਟਰਸਾਈਕਲ ਤੇ ਸ੍ਰੀ ਹਰਿਗੋਬਿੰਦਪੁਰ ਸਾਹਿਬ ਤੋ ਆਪਣੇ ਪਿੰਡ ਵਰਸਾਲਚੱਕ ਜਾ ਰਿਹਾ ਸੀ ਜਦੋਂ ਪੰਨੂ ਰੈਸਟੋਰੈਂਟ ਨਜ਼ਦੀਕ ਪਹੁੰਚਿਆ ਤਾਂ ਪਿਛੋਂ ਕਿਸੇ ਟਿੱਪਰ ਨੇ ਉਸਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਜਸਪਾਲ ਸਿੰਘ ਦੀ ਮੌਕੇ ਤੇ ਮੌਤ ਹੋ ਗਈ।ਪਰਿਵਾਰ ਨੇ ਲਾਸ਼ ਸੜਕ ਤੇ ਰੱਖ ਕੇ ਦੇਰ ਰਾਤ ਰੋਡ ਜਾਮ ਕਰ ਦਿੱਤਾ ਤਾਂ ਐਸ ਐਚ ਓ ਬਿਕਰਮ ਸਿੰਘ ਨੇਂ ਮੌਕੇ ਤੇ ਪਹੁੰਚ ਕੇ ਪਰਿਵਾਰ ਨੂੰ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਭਰੋਸੇ ਤੋਂ ਬਾਅਦ ਪਰਿਵਾਰ ਨੇ ਧਰਨਾ ਚੁੱਕ ਦਿੱਤਾ। ਪੁਲਿਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਬਟਾਲਾ ਪੋਸਟਮਾਰਟਮ ਲਈ ਭੇਜ ਦਿੱਤੀ
Total Responses : 1225