ਡਾ ਅਮਰਜੀਤ ਟਾਂਡਾ ਦੀਆਂ ਕਿਤਾਬਾਂ ਦਾ ਲੋਕ ਅਰਪਣ ਤੇ ਰੁਬਰੂ
ਲੁਧਿਆਣਾ,10 ਮਾਰਚ, 2025
ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ, ਵਿਸ਼ਵ ਪੰਜਾਬੀ ਸਾਹਿਤ ਪੀਠ ਪੰਜਾਬੀ ਸਾਹਿਤ ਅਕੈਡਮੀ ਸਿਡਨੀ ਆਸਟਰੇਲੀਆ ਅਤੇ ਇੰਟਰਨੈਸ਼ਨਲ ਪੰਜਾਬੀ ਸਾਹਿਤ ਅਕੈਡਮੀ ਦੇ ਸਹਿਯੋਗ ਨਾਲ ਕੱਲ ਦੁਪਹਿਰ ਵੇਲੇ
ਡਾ ਅਮਰਜੀਤ ਟਾਂਡਾ ਦੀਆਂ ਕਿਤਾਬਾਂ
ਕਵਿਤਾਂਜਲੀ (ਨਜ਼ਮਾਂ), "ਤੇ ਵਕਤ ਬੋਲਦਾ ਗਿਆ" (ਸੁਰਨਾਵਲ)
ਅਤੇ ਰਾਗ-ਏ-ਜਿੰਦਗੀ
ਲੰਬੀ ਉਮਰ (ਸਿਹਤ ਸਾਹਿਤ)
ਦਾ ਪਹਿਲਾਂ ਲੋਕ ਅਰਪਣ ਸਮਾਗਮ ਹੋਇਆ ਤੇ ਨਾਲ ਹੀ ਬਾਅਦ ਵਿਚ
ਰੂਬਰੂ, ਸੰਵਾਦ ਵੀ ਰਚਾਇਆ ਗਿਆ।
ਡਾ ਅਮਰਜੀਤ ਟਾਂਡਾ ਨੇ ਕਿਹਾ
ਜੇ ਕੋਈ ਗ਼ਾਲਿਬ, ਫ਼ੈਜ਼ ਅਹਿਮਦ ਫ਼ੈਜ਼ ਸਾਹਿਰ ਲੁਧਿਆਣਵੀ ਜਾਂ ਡਾ ਹਰਭਜਨ ਸਿੰਘ ਨੂੰ ਪੜ੍ਹ ਕੇ ਆਇਆ ਕੁਝ ਕਹੇ ਤਾਂ ਇਹ ਬੋਲ ਠੀਕ ਹੀ ਹੋਣਗੇ।
ਅਰਸ਼ ਤੇ
ਅਣਗਿਣਤ ਤਾਰੇ ਟਿਮਟਿਮਾਉਂਦੇ
ਜਗਣ ਦੀਪਕ ਅਨੇਕਾਂ
ਇਹਨਾਂ ਚ ਹੀ ਹੈ ਨੁੱਕਰ ਤੇ ਖੜਾ ਮੈਂ ਵੀ ਹਾਂ, ਡਾ ਟਾਂਡਾ ਨੇ ਕਿਹਾ।
ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ
ਦੇ ਸਾਹਿਤਕਕਾਰਾਂ ਨੂੰ ਮਿਲਣ ਸੁਣਨ ਦਾ ਮੌਕਾ ਮੈਨੂੰ 1970-1971 ਤੋਂ ਮਿਲਦਾ ਰਿਹਾ ਹੈ ਤੇ ਇਸ ਅਕਾਡਮੀ ਦਾ ਮੈਨੂੰ ਸਾਹਿਤਕ ਸਿਧਾਂਤਾਂ ਬਾਰੇ ਸੁਣਨ ਲਿਖਣ ਪੜ੍ਹਨ ਵੱਲ ਮੋੜਨ ਚ ਬਹੁਤ ਵੱਡਾ ਹੱਥ ਰਿਹਾ ਹੈ।
ਫਿਰ ਅਸੀਂ ਵੀ ਦੀਵਿਆਂ ਵਾਂਗ
ਕਦੇ ਜਗਣਾ ਤੇ ਕਦੇ ਹਾਉਕੇ ਲੈ ਕੇ ਬੁਝਣਾ ਤੇ ਫਿਰ
ਸਿਤਾਰਿਆਂ ਵਾਂਗ ਟਿਮਟਿਮਾਉਣਾ ਨੱਚਣਾ ਗਾਉਣਾ ਸਿਖਿਆ।
ਆਲਮ ਏ ਸੁਖ਼ਨ ਦੇ ਮੱਥੇ
ਤੇਰਾ ਇਹ ਸਿਤਾਰਾ ਵੀ ਰੌਸ਼ਨ ਰਹੇ
ਤੂੰ ਸਦੀਆਂ ਦੇ
ਰਾਹਾਂ ਰੰਗਾਂ ਵਿਚ
ਇਕ ਸਦੀਵੀ ਪੈੜ ਬਣੇਂ
ਸੂਰਜ ਵਾਂਗ ਮਿਲਦਾ ਰਹੀਂ
ਸਵੇਰਿਆਂ ਵਿਚ
ਬੁਝਦਾ ਰਹੀਂ ਪਲ ਭਰ
ਭਾਵੇਂ ਥੱਕ ਟੁੱਟ ਕੇ
ਦੀਵਿਆਂ ਵਾਂਗ
ਪਰ ਫਿਰ ਮਿਲਦਾ ਰਹੀਂ
ਹਰ ਸ਼ਾਮ ਚ
ਚੰਨ ਸਿਤਾਰਿਆਂ ਵਾਂਗ
ਗੀਤਾਂ ਗ਼ਜ਼ਲਾਂ ਵਿਚ ਵੀ ਟੱਕਰਦਾ ਰਹੀਂ
ਮੈਂ ਸੁਣਿਆ ਹੈ
ਨਾਦ ਅਨਹਦੁ ਬਹੁਤ ਵਾਰ
ਤੇ ਲਹਿਰਾਂ ਉਤੇ ਤਰਦੇ
ਡੁੱਬ ਗਏ ਗੀਤਾਂ ਦੇ ਹਾਉਕੇ ਵੀ
ਪਰ ਮੇਰੀਆਂ ਰਾਤਾਂ ਵਿੱਚ
ਗਾਉਂਦੀ ਹੈ
ਤੇਰੀਆਂ ਬੱਗੀਆਂ ਵੰਗਾਂ ਦੀ ਛਣਕ ਜੇਹੀ ਵੀ
ਮੈ ਬਹੁਤ ਸੋਹਣੇ ਸਿਆਣੇ ਦੋਸਤ ਅਜ਼ੀਜ਼ਾਂ ਨੂੰ ਵੀ ਮਿਲਿਆ ਹਾਂ ਜਿਵੇਂ
ਡਾ ਮਹਿੰਦਰ ਸਿੰਘ ਰੰਧਾਵਾ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਪ੍ਰੋ ਮੋਹਨ ਸਿੰਘ ਸ ਖੁਸ਼ਵੰਤ ਸਿੰਘ ਸ ਗੁਰਬਖਸ਼ ਸਿੰਘ ਸ ਨਾਨਕ ਸਿੰਘ ਡਾ ਦੁਸਾਂਝ ਸੁਰਜੀਤ ਪਾਤਰ ਨੂੰ ਤੇ ਨਕੋਦਰ ਪਾਸ਼ ਅਮਰਜੀਤ ਚੰਦਨ ਦਾ ਸਾਥ ਵੀ ਮਾਣਿਆ ਹੈ।
ਤੇ ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਡਾ ਸਰਬਜੀਤ ਸਿੰਘ
ਡਾ ਸੁਖਦੇਵ ਸਿੰਘ ਸਿਰਸਾ
ਡਾ ਗੁਲਜ਼ਾਰ ਪੰਧੇਰ
ਤੇ ਸਾਰੀ ਟੀਮ ਦੇ ਮੈਂਬਰ
ਸ਼ਾਇਰਾਂ ਸਾਹਿਤਕਾਰਾਂ ਨੂੰ ਸੁਣਨ ਮਿਲਣ ਆਇਆ ਹਾਂ। ਤੁਸੀਂ ਸਾਰੇ ਰੌਸ਼ਨ ਮੱਥਿਆਂ ਵਾਲੇ ਹੋ। ਦਾਨਿਆਂ ਦੀਵਾਨਿਆਂ ਦੀ ਇਸ ਜਗਦੀ ਜਾਗਦੀ ਮਹਿਕਦੀ ਮਹਿਫ਼ਲ ਨੂੰ, ਉਚੀਆਂ ਸੁੱਚੀਆਂ ਜ਼ਮੀਰਾਂ ਦਾਨਿਸ਼ਵਰਾਂ ਨੂੰ ਹਜ਼ਾਰਾਂ ਮੀਲਾਂ ਤੋਂ ਮਾਨਣ ਆਇਆ ਹਾਂ, ਡਾ ਅਮਰਜੀਤ ਟਾਂਡਾ ਨੇ ਆਪਣੀ ਦਿਲ ਦੀ ਰੀਝ ਪੂਰੀ ਹੋਈ ਦੱਸੀ।
ਤੁਹਾਡੇ ਸਾਰਿਆਂ ਦਾ ਦਿਲ ਦਿਮਾਗ਼ ਚੇਤਨ ਹੀ ਨਹੀਂ ਰੌਸ਼ਨ ਵੀ ਹੈ ਸੂਰਜੀ ਰਿਸ਼ਮਾਂ ਵਾਂਗ।
ਮੈਂ ਕਵੀ ਦਰਬਾਰਾਂ ਵਿੱਚ ਭਾਗ ਲੈਣ ਲੱਗ ਗਿਆ ਤੇ ਇਹਨਾਂ ਨੂੰ ਸੁਣ ਪੜ੍ਹ ਕੇ ਕਈ ਕੁਝ ਲਿਖਣ ਵੀ ਲੱਗ ਗਿਆ, ਆਪਣੀਆਂ ਸਤਰਾਂ ਵੀ ਸੁਧਾਰਨ ਲੱਗ ਗਿਆ। ਸ਼ਬਦਾਂ ਦੀ ਚੰਗੀ ਤਰ੍ਹਾਂ ਕਸੀਦਾਕਾਰੀ ਦੀ ਕਲਾ ਸਦਕੇ
ਕਾਲਜ ਦੀ ਯੂਨੀਵਰਸਿਟੀ ਦਾ ਵੈਸਟ ਕਵੀ ਬਣ ਗਿਆ
ਪੀਏਯੂ ਦੀ ਯੰਗ ਰਾਈਟਰਜ ਆਸੋਸੀਏਸਨ ਦਾ ਟੀਚਰ ਇਨਚਾਰਜ ਲੱਗ ਗਿਆ।
ਸ਼ਾਇਰ ਓਹੀ ਵੱਡਾ ਹੁੰਦਾ ਹੈ ਜੋ
ਜੋ ਕਿਸੇ ਰਾਤ ਦੀ ਖਾਮੋਸ਼ੀ ਨੂੰ ਮਹਿਸੂਸ ਕਰਦਾ ਲਿਖਦਾ ਹੈ ਡਾ ਅਮਰਜੀਤ ਟਾਂਡਾ ਨੇ ਕਿਹਾ।
ਅਸੀਂ ਸਾਰੇ ਹੀ ਖਾਮੋਸ਼ੀਆਂ ਨੂੰ ਸਾਹਾਂ ਦੀਆਂ ਪਰਤਾਂ ਵਿੱਚ ਦੱਬੀ ਬੈਠੇ ਰਹਿੰਦੇ ਹਾਂ ਜਿਨ੍ਹਾਂ ਵਿਚ ਡਰ ਭਉ ਖੌਫ ਤੋਖ਼ਲੇ ਦਫਨਾਏ ਰਹਿ ਜਾਂਦੇ ਹਨ।
ਇਹ ਸਾਰੇ ਤੌਖਲੇ ਰਾਜਨੀਤਕ ਸਮਾਜਿਕ ਤੇ ਟੈਰਰ ਕਰਕੇ ਜਨਮਦੇ ਹਨ ਤੇ ਬਹੁਤੇ ਲੋਕ ਬੋਲ ਵੀ ਨਹੀਂ ਸਕਦੇ ਹੁੰਦੇ, ਉਦੋਂ ਸ਼ਾਇਰ ਦੀਵਾਨੇ ਦਾਨਿਸ਼ਵਰ ਬੁੱਧੀਜੀਵੀ ਹੀ ਬੋਲਦੇ ਹਨ, ਜਿਵੇਂ ਕਿਸੇ ਕਵੀ ਨੇ ਲਿਖਿਆ ਹੈ
ਮੈਂ ਜਹਾਂ ਰਾਤ ਕੋ ਹੂੰ ਰਾਜ ਸਮਝਣੇ ਵਾਲਾ
ਹੈ ਕੋਈ ਜਹਾਂ ਕੋਈ ਮੇਰੀ ਬਾਤ ਸਮਝਨੇ ਵਾਲਾ।
ਜਦੋਂ ਖੌਫ ਵਿਚਾਰ ਵੀ ਬਦਲ ਦਿੰਦਾ ਹੈ
ਇਕ ਬੰਦੇ ਦੇ ਹਾਥੀ ਨੂੰ ਕੋਈ ਚਿੱਟੇ ਤੋਂ ਕਾਲਾ ਕਰ ਗਿਆ
ਉਹਨੇ ਸਾਰਿਆਂ ਨੇ ਪੁੱਛਿਆ ਕਿ ਇਹ ਕਿਸ ਨੇ ਕੀਤਾ ਹੈ ।
ਦੈਂਤ ਵਰਗਾ ਬੰਦਾ ਸਾਹਮਣੇ ਆਇਆ ਤੇ ਉਹਨੇ ਕਿਹਾ ਹਾਂ ਮੈਂ ਕੀਤਾ ਹੈ
ਤੇ ਡਰਪੋਕ ਬੰਦਾ ਕਹਿਣ ਲੱਗਾ
ਭਰਾਵਾ ਪਹਿਲਾ ਕੋਟ ਸੁੱਕ ਗਿਆ ਹੈ ਤੇ ਦੂਸਰਾ ਕਰ ਦੇ। ਤੌਖਲਿਆਂ ਡਰ ਖ਼ੌਫ਼ ਤੋਂ ਹੀ ਉਪਜਦੀ ਹੈ ਚੁੱਪ।
ਖਾਮੋਸ਼ ਹੋ ਜਾਂਦੇ ਨੇ ਰੁੱਖ ਪੰਛੀ ਤੇ ਹਵਾਵਾਂ ਵੀ ਕਦੇ ਕਦੇ।
ਲੋਕ ਗੀਤਾਂ ਵਿੱਚ ਬੇਬਾਕੀ ਵੀ ਹੁੰਦੀ ਹੈ
ਇੱਕ ਸੋਹਣੀ ਜਿਹੀ ਕੁੜੀ ਲੋਕ ਗੀਤ ਚ ਕਹਿੰਦੀ ਹੈ
ਰੱਬਾ ਤੇਰਾ ਸ਼ੁਕਰ ਕਰਾਂ
ਸਿੱਧੀ ਦਿੱਲ ਨੂੰ ਜੀਭ ਨਾ ਲਾਈ।
ਫਰਕ ਰੱਖਿਆ ਹੈ ਦਿਲ ਤੇ ਜੀਭ ਵਿੱਚ
ਨਹੀਂ ਤਾਂ ਖਬਰੇ ਮੈਂ ਕੀ ਬੋਲ ਦਿੰਦੀ, ਡਾ ਟਾਂਡਾ ਨੇ ਕਿਹਾ।
ਇਸ ਵੇਲੇ ਕਹਾਣੀਕਾਰ ਨਾਵਲਕਾਰ ਨਾਟਕਕਾਰ ਹੀ ਬਿਆਨ ਕਰਦੇ ਹਨ ਚੁੱਪ ਉਦਾਸ ਸ਼ਾਮ ਤੇ ਰਾਤ ਉੱਤੇ ਬੀਤੀ ਖ਼ਮੋਸ਼ੀ ਦਾ ਬਿਆਨ ।
ਸ਼ਾਇਰੀ ਉਸ ਚੁੱਪੀਆਂ ਖਮੌਸੀਆਂ ਨੂੰ ਲਿਖਣ ਗਾਉਣ ਵਾਲੀ ਇਕ ਬਹੁਤ ਹੀ ਮਹੱਤਵਪੂਰਨ ਵਿਧ ਤੇ ਅਨੋਖੀ ਤਕਨੀਕ ਹੈ।
ਪਾਕਿਸਤਾਨੀ ਸ਼ਾਇਰ ਲਿਖਦਾ ਹੈ
ਜੇ ਬੋਲਾਂ ਤਾਂ ਮਾਰ ਦੇਣਗੇ
ਨਾ ਬੋਲਾਂ ਤਾਂ ਮਰ ਜਾਵਾਂਗਾ
ਤੇ ਮੈਂ ਲਿਖਿਆ ਸੀ
ਜੇ ਲਿਖਾਂਗਾ ਤਾਂ
ਉਹ ਸਲੀਬੀਂ ਟੰਗ ਦੇਣਗੇ
ਤੇ ਜੇ ਨਾ ਲਿਖਿਆ
ਤਾਂ ਆਪ ਹੀ ਦਫ਼ਨ ਹੋ ਜਾਵਾਂਗਾ
ਮਿੱਟੀ ਵਿੱਚ
ਸੜ ਕੇ ਸਵਾਹ ਹੋ ਜਾਵਾਂਗਾ
ਇਸ ਅੱਗ ਵਿਚ
ਸ਼ਾਇਰ ਕਈ ਵਾਰ ਦੁਬਿਧਾ ਵਿੱਚ ਵੀ ਹੁੰਦਾ ਹੈ
ਕਿ ਉਹ ਲਿਖੇ ਕੁਝ ਕਹੇ ਕਿ ਮਰੇ
ਇਹ ਉਹਦੀ ਮਰਜ਼ੀ ਹੁੰਦੀ ਹੈ
ਹਾਕਮ ਸ਼ਾਇਰ ਨੂੰ ਕਹਿੰਦਾ ਹੈ
ਲੈਵਲ ਆਫ ਇਨਟੋਲਰੈਂਸ ਦੀ ਦਸ਼ਾ ਇਹ ਹੈ ਅੱਜਕਲ ਕਿ
ਦੇਸ਼ ਦੀ ਸਾਫ਼ ਸਵੱਛ ਹਵਾ ਵਿੱਚ
ਇਸ ਦੀ ਚੰਗੀ ਭਲੀ ਫਿਜ਼ਾ ਵਿਚ
ਤੂੰ ਕਿਉਂ ਡੂੰਘਾ ਹਾਉਕਾ ਭਰਿਆ
ਲੱਗਦਾ ਹੈਂ ਤੂੰ ਉਹੀਂ ਹੈਂ
ਜਾਣੀ ਦੇਸ਼ ਧ੍ਰੋਹੀ ਹੈਂ
ਇਨਟੌਲਰੈਂਸ ਇਥੋਂ ਤੱਕ ਵਧ ਗਈ ਹੈ
ਮੈਂ ਵੀ ਚੁੱਪ ਚਾਪ ਨੂੰ ਲਿਖਣਾ ਸੁਣਨਾ ਏਦਾਂ ਹੀ ਸਿੱਖਿਆ ਹੈ, ਡਾ ਅਮਰਜੀਤ ਟਾਂਡਾ ਨੇ ਕਿਹਾ।
ਸ਼ਾਇਰੀ ਕਲਾ ਹੁਨਰ
ਸ਼ਾਇਰੀ ਸ਼ਿਲਪਕਾਰੀ ਸ਼ਿਦਤ ਚ
ਜੁਅਰਤ ਦਾ ਕਣ ਵੀ ਹੋਵੇ। ਸੰਵੇਦਨਾ, ਸ਼ਿੱਦਤ , ਸਰਲਤਾ , ਸੂਖਮਤਾ , ਸਹਿਜਤਾ , ਸੰਜ਼ਮ , ਸੰਕੋਚ , ਸੁਹੱਪਣਤਾ , ਸੰਜੀਦਗੀ , ਸੁੱਚਮਤਾ , ਸੁਚੱਜਤਾ , ਸੁਹਜ , ਸਿਆਣਪ ਦਾ ਮੁਜੱਸਮਾ ਵੀ ਹੁੰਦੀ ਹੈ ਸ਼ਾਇਰੀ। ਗੱਲ ਕਹਿਣ ਦਾ ਸਲੀਕਾ, ਸ਼ਬਦ ਬੀੜਨ ਦੀ
ਕਲਾ ਤੇ ਕਹਿਣ ਦਾ ਅੰਦਾਜ਼ । ਮੰਤਰ ਮੁਗਧ ਕਰਨ ਵਾਲੇ ਸ਼ਬਦ, ਚੋਟੀ ਦੀਆਂ ਸਿਮਲੀਆਂ ਦੇ ਫੁੱਲ ਹੀ ਪ੍ਰਵਾਨ ਹੁੰਦੇ ਹਨ। ਸ਼ਾਇਰੀ 'ਚ ਸਹਿਜ ਸਾਹਾਂ ਦੇ ਵਲਵਲੇ, ਮਨ ਦੇ ਜਜ਼ਬੇ
ਹਵਾ ਦਾ ਰੁਮਕਣਾ, ਹੰਝੂਆਂ ਦਾ ਟਪਕਣਾ, ਫੁੱਲ ਪੱਤੀਆਂ ਦੀਆਂ ਸੁਗੰਧੀਆਂ ਦਾ ਬਿਖਰਨਾ। ਹੋਰ ਕੀ ਹੁੰਦੀ ਹੈ ਨਜ਼ਮ, ਚਿੜੀਆਂ ਦੀ ਚੀਂ ਚੀਂ, ਕੋਇਲ ਦਾ ਰਾਗ, ਕਬੂਤਰਾਂ ਦਾ ਗੁਟਕਣਾ ਜਾਂ ਨਦੀਆਂ ਦੇ ਵਹਿਣ ਦੀ ਬਾਤ।
ਇਸ ਸਮਾਗਮ ਵਿੱਚ ,ਡਾ.ਸਰਬਜੀਤ ਸਿੰਘ, ਡਾ.ਸੁਖਦੇਵ ਸਿੰਘ ਸਿਰਸਾ,,ਡਾ.ਗੁਲਜਾਰ ਸਿੰਘ ਪੰਧੇਰ ਡਾ.ਅਨੂਪ ਸਿੰਘ,ਵਰਗਿਸ ਸਲਾਮਤ,ਡਾ ਹਰਵਿੰਦਰ ਸਿੰਘ ਸਿਰਸਾ,ਨਰਿੰਦਰਜੀਤ ਕੌਰ, ਡਾ.ਅਮਰਜੀਤ ਕੌਰ ਕਾਕੜਾ ਸ੍ਰ. ਸਹਿਜਪਰੀਤ ਸਿੰਘ ਮਾਂਗਟ, ਸੁਰਿੰਦਰ ਕੈਲੇ, ਡਾ.ਹਰੀ ਸਿੰਘ ਜਾਚਕ, ਕਰਮਜੀਤ ਸਿੰਘ ਗਰੇਵਾਲ ਡਾਕਟਰ ਵਰਿੰਦਰ ਚਾਹਲ ਡਾਕਟਰ ਪ੍ਰਿਤਪਾਲ ਕੌਰ ਚਾਹਲ ਡਾਕਟਰ ਰਮੇਸ਼ ਸ਼ਰਮਾ ਤੇ ਹੋਰ ਸਾਰੇ ਦੋਸਤਾਂ ਲੇਖਕਾਂ ਨੇ ਵੀ ਹਾਜ਼ਰੀ ਲਗਵਾਈ।
ਡਾ ਅਮਰਜੀਤ ਟਾਂਡਾ ਦੀਆਂ ਸਾਰੀਆਂ ਕਿਤਾਬਾਂ ਪੁਲਾਂਘ ਪ੍ਰਕਾਸ਼ਨ ਵਲੋਂ ਬਹੁਤ ਹੀ ਖ਼ੂਬਸੂਰਤੀ ਨਾਲ ਛਾਪੀਆਂ ਗਈਆਂ ਹਨ, ਸ੍ਰੀਮਾਨ ਕੋਮਲ ਕਜ਼ਾਕ ਜੀ ਕੋਲੋਂ ਮੰਗਵਾਈਆਂ ਜਾ ਸਕਦੀਆਂ ਹਨ।
ਡਾ ਅਮਰਜੀਤ ਟਾਂਡਾ ??
ਸੰਪਰਕ +61 417271147