ਕਿਸਾਨ ਮੋਰਚਾ ਰੂਪਨਗਰ ਵੱਲੋਂ ਬਾਬਾ ਗੁਰਚਰਨ ਸਿੰਘ ਲੰਗਰਾਂ ਵਾਲੇ ਨਾਲ ਨੌਜਵਾਨ ਸਪੁੱਤਰ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 18 ਮਾਰਚ 2025 : ਬਾਬਾ ਗੁਰਚਰਨ ਸਿੰਘ ਜੀ ਲੰਗਰਾਂ ਵਾਲੇ(ਕਰਤਾਰ ਬਿਰਧ ਆਸ਼ਰਮ) ਦੁਲਚੀ ਮਾਜਰਾ ਦੇ ਨੌਜਵਾਨ ਸਪੁੱਤਰ ਸਰਦਾਰ ਮਨਪ੍ਰੀਤ ਸਿੰਘ ਦੀ ਬੇਵਕਤ ਮੌਤ ਤੇ ਸੰਯੁਕਤ ਕਿਸਾਨ ਮੋਰਚਾ ਰੂਪਨਗਰ ਦੇ ਆਗੂਆਂ ਨੇ ਉਹਨਾ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਸੰਯੁਕਤ ਕਿਸਾਨ ਮੋਰਚਾ ਰੂਪਨਗਰ ਦੇ ਮੀਡੀਆ ਇੰਚਾਰਜ ਸਾਥੀ ਪਵਨ ਕੁਮਾਰ ਸਰਪੰਚ ਚੱਕ ਕਰਮਾਂ ਨੇ ਇੱਕ ਬਿਆਨ ਵਿੱਚ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਵਿੱਚ ਸ਼ਾਮਿਲ ਜਥੇਬੰਦੀਆਂ ਦੇ ਆਗੂਆਂ ਸਾਥੀ ਮੋਹਨ ਸਿੰਘ ਧਮਾਣਾ, ਸਾਥੀ ਸੁਰਜੀਤ ਸਿੰਘ ਢੇਰ,ਸਾਥੀ ਸੁਖਵੀਰ ਸਿੰਘ ਸੁੱਖਾ, ਮੋਹਰ ਸਿੰਘ ਖਾਬੜਾ, ਵੀਰ ਸਿੰਘ ਬੜਵਾ, ਸਤਿਨਾਮ ਸਿੰਘ ਮਾਜਰੀ ਜੱਟਾਂ, ਰਣਧੀਰ ਸਿੰਘ ਚੱਕਲ, ਰੁਪਿੰਦਰ ਸਿੰਘ ਰੂਪਾ, ਸਾਥੀ ਤਰਲੋਚਨ ਸਿੰਘ ਹੁਸੈਨਪੁਰ, ਮਜ਼ਦੂਰ ਆਗੂ ਸਾਥੀ ਗੁਰਦੇਵ ਸਿੰਘ ਬਾਗੀ ਨੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਬਾਬਾ ਗੁਰਚਰਨ ਸਿੰਘ ਜੀ ਜਿੱਥੇ ਦੁਲਚੀ ਮਾਜਰਾ ਵਿਖੇ ਬਿਰਧ ਆਸ਼ਰਮ ਚਲਾ ਕੇ ਸਮਾਜ ਦੀ ਵਡਮੁੱਲੀ ਸੇਵਾ ਕਰ ਰਹੇ ਹਨ ਉਥੇ ਹੀ ਉਹ ਕਿਸਾਨੀ ਅੰਦੋਲਨ ਵਿੱਚ ਵੀ ਸਮੇਂ ਸਮੇਂ ਤੇ ਲੰਗਰ ਅਤੇ ਹੋਰ ਸੇਵਾਵਾਂ ਦੇ ਕੇ ਕਿਸਾਨ ਹਿਤੈਸ਼ੀ ਹੋਣ ਦਾ ਸਬੂਤ ਵੀ ਦੇ ਰਹੇ ਹਨ।
ਦਿੱਲੀ ਕਿਸਾਨ ਅੰਦੋਲਨ ਵਿੱਚ ਉਹਨਾਂ ਨੇ ਇਲਾਕੇ ਵਿੱਚੋਂ ਕਿਸਾਨਾਂ ਨੂੰ ਲਿਜਾਣ ਅਤੇ ਲਿਆਉਣ ਲਈ ਬੱਸ ਸੇਵਾ ਵੀ ਚਲਾਈ ਸੀ ਅਤੇ ਕਿਸਾਨ ਅੰਦੋਲਨ ਨੂੰ ਜਿੱਤ ਤੱਕ ਲਿਜਾਣ ਵਿੱਚ ਬਣਦੀ ਭੂਮਿਕਾ ਨਿਭਾਈ ਸੀ।ਇਸ ਦੁੱਖ ਦੀ ਘੜੀ ਵਿੱਚ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਿਲ ਤਮਾਮ ਜਥੇਬੰਦੀਆਂ ਉਹਨਾਂ ਦੇ ਦੁੱਖ ਵਿੱਚ ਸ਼ਾਮਿਲ ਹੁੰਦੀਆਂ ਹਨ।