ਜਲੰਧਰ ਗ੍ਰੇਨੇਡ ਹਮਲਾ: ਪੁਲਿਸ ਵੱਲੋਂ ਮੁੱਖ ਦੋਸ਼ੀ ਗ੍ਰਿਫਤਾਰ
ਜਲੰਧਰ, 18 ਮਾਰਚ 2025 - ਜਲੰਧਰ ਦਿਹਾਤੀ ਪੁਲਿਸ ਨੇ ਮਕਸੂਦਾਂ ਵਿੱਚ ਹੋਏ ਗ੍ਰੇਨੇਡ ਹਮਲੇ ਦੇ ਮਾਮਲੇ ਵਿੱਚ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ, ਜਿਸ ਵਿੱਚ ਮੁੱਖ ਦੋਸ਼ੀ ਨੂੰ ਸਫਲਤਾਪੂਰਵਕ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਘਟਨਾ ਪਾਕਿਸਤਾਨ-ਅਧਾਰਤ ISI ਸੰਚਾਲਕਾਂ ਨਾਲ ਜੁੜਿਆ ਇੱਕ ਯੋਜਨਾਬੱਧ ਹਮਲਾ ਸੀ, ਜਿਸਦਾ ਉਦੇਸ਼ ਕਾਨੂੰਨ ਅਤੇ ਵਿਵਸਥਾ ਨੂੰ ਅਸਥਿਰ ਕਰਨਾ ਸੀ।
ਨਵੀਨ ਸਿੰਗਲਾ, IPS, DIG ਜਲੰਧਰ ਰੇਂਜ ਨੇ ਮੀਡੀਆ ਨੂੰ ਦੱਸਿਆ ਕਿ ਗ੍ਰਨੇਡ ਹਮਲੇ ਦੀ ਘਟਨਾ ਦੀ ਜਾਣਕਾਰੀ ਮਿਲਦਿਆਂ ਥਾਣਾ ਮਕਸੂਦਾ ਵਿੱਚ ਮੁਕੱਦਮਾ ਨੰਬਰ 57 ਮਿਤੀ 16.03.2025 ਅਧੀਨ 109 BNS 3,4,5 Explosive Act ਵਾਧਾ ਜੁਰਮ 13, 17 UAPA Act, 61 BNS ਦਰਜ ਕੀਤਾ ਗਿਆ ਅਤੇ ਸ. ਗੁਰਮੀਤ ਸਿੰਘ ਪੀ.ਪੀ.ਐਸ, ਐਸ.ਐਸ.ਪੀ ਜਲੰਧਰ ਦਿਹਾਤੀ ਵਲੋਂ ਸਿਟ ਦਾ ਗਠਨ ਕੀਤਾ ਗਿਆ। ਇਸ ਟੀਮ ਦੀ ਅਗਵਾਈ ਸ੍ਰੀਮਤੀ ਜਸਰੂਪ ਕੌਰ ਬਾਠ ਆਈ.ਪੀ.ਐਸ, ਐਸ.ਪੀ ਤਫਤੀਸ਼ ਨੇ ਕੀਤੀ ਅਤੇ ਵੱਖ-ਵੱਖ ਟੀਮਾਂ ਤਿਆਰ ਕਰਕੇ ਸ੍ਰੀ ਮਨਪ੍ਰੀਤ ਸਿੰਘ ਢਿਲੋ ਐਸ.ਪੀ ਸਪੈਸ਼ਲ ਕਰਾਇਮ ਦੀ ਨਿਗਰਾਨੀ ਹੇਠ ਟੀਮ ਨੂੰ ਰਵਾਨਾ ਕੀਤਾ ਗਿਆ।
36 ਘੰਟਿਆਂ ਦੀ ਸਖਤ ਮੁਸ਼ੱਕਤ ਤੋਂ ਬਾਅਦ, ਤਕਨੀਕੀ ਅਤੇ ਮਨੁੱਖੀ ਇਟੈਲਿਜੈਂਸ ਦੇ ਆਧਾਰ 'ਤੇ ਮੁੱਖ ਦੋਸ਼ੀ ਹਾਰਦਿਕ ਕੰਬੋਜ (ਵਾਸੀ ਯਮੁਨਾਨਗਰ, ਹਰਿਆਣਾ) ਨੂੰ ਮਿਤੀ 17.03.2025 ਨੂੰ ਗ੍ਰਿਫਤਾਰ ਕੀਤਾ ਗਿਆ। ਇਹ ਦੋਸ਼ੀ ਇੱਕ ਸਾਲ ਪਹਿਲਾਂ ਇੰਸਟਾਗ੍ਰਾਮ ਦੇ ਜਰਿਏ ਜਾਸ਼ੀਨ ਅਖਤਰ ਨਾਲ ਜੁੜਿਆ ਸੀ ਅਤੇ ਉਸਨੂੰ ਸ਼ਹਿਜ਼ਾਦ ਭੱਟੀ ਨਾਲ ਸੰਪਰਕ ਕਰਵਾਇਆ ਗਿਆ ਸੀ।
ਅੱਜ ਮਿਤੀ 18.03.2025 ਸਵੇਰੇ ਪੁਛਗਿੱਛ ਤੋਂ ਬਾਅਦ ਦੋਸ਼ੀ ਨੂੰ ਰਾਏਪੁਰ ਰਸੂਲਪੁਰ ਰੋਡ, ਥਾਣਾ ਮਕਸੂਦਾ ਦੇ ਸਾਹਮਣੇ ਖਾਲੀ ਪਲਾਟ ਵਿੱਚ ਲਿਜਾਇਆ ਗਿਆ, ਜਿੱਥੇ ਦੋਸ਼ੀ ਨੇ ਪੁਲਿਸ ਹਿਰਾਸਤ ਵਿੱਚੋਂ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ਕਰਕੇ ਉਸਦੀ ਲੱਤ ਵਿੱਚ ਗੋਲੀ ਲੱਗ ਗਈ ਅਤੇ ਉਹ ਜਖਮੀ ਹੋ ਗਿਆ। ਜਿਸ ਤੋ ਪੁਲਿਸ ਨੇ .32 ਬੋਰ ਪਿਸਤੌਲ ਅਤੇ 06 ਜਿੰਦਾ ਰੋਦ ਬਰਾਮਦ ਕੀਤੇ।
ਦੋਸ਼ੀ ਨੂੰ ਕਾਬੂ ਕਰਕੇ ਉਸਨੂੰ ਤੁਰੰਤ ਸਿਵਲ ਹਸਪਤਾਲ ਜਲੰਧਰ ਵਿੱਚ ਇਲਾਜ ਲਈ ਭੇਜਿਆ ਗਿਆ। ਇਸ ਮਾਮਲੇ ਵਿੱਚ ਇੱਕ ਹੋਰ ਮੁਕੱਦਮਾ ਨੰਬਰ 59 ਮਿਤੀ 18.03.2025 ਅਧੀਨ 109, 221, 132, 261, 62 BNS 25-54-59 Arms Act ਥਾਣਾ ਮਕਸੂਦਾ ਵਿੱਚ ਦਰਜ ਕੀਤਾ ਗਿਆ।
ਨਵੀਨ ਸਿੰਗਲਾ DIG ਜਲੰਧਰ ਰੇਂਜ ਨੇ ਸਖ਼ਤ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਸਮਾਜ ਵਿੱਚ ਅਮਨ, ਕਾਨੂੰਨ ਅਤੇ ਸ਼ਾਂਤੀ ਨੂੰ ਭੰਗ ਕਰਨ ਵਾਲੇ ਅਨਸਰਾਂ ਨੂੰ ਕਿਸੇ ਵੀ ਸੂਰਤ ਵਿੱਚ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਪੰਜਾਬ ਦੀ ਅਮਨ ਕਾਨੂੰਨ ਨੂੰ ਬਰਕਰਾਰ ਰੱਖਣ ਲਈ ਹਰ ਸੰਭਵ ਕੋਸ਼ਿਸ਼ ਇਸੇ ਤਰ੍ਹਾ ਹੀ ਜਾਰੀ ਰਹੇਗੀ। ਉਹਨਾਂ ਨੇ ਜਨਤਾ ਨੂੰ ਵੀ ਅਪੀਲ ਕੀਤੀ ਕਿ ਕਿਸੇ ਵੀ ਸਮਾਜ ਵਿਰੋਧੀ ਘਟਨਾ ਦੀ ਜਾਣਕਾਰੀ ਮਿਲਦੀ ਹੀ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ।
*ਅਹਿਮ ਤੱਥ*
1. ਦਰਜ ਮੁਕੱਦਮਾ ਦਾ ਵੇਰਵਾ
(i) ਮੁਕੱਦਮਾ ਨੰਬਰ 57 ਮਿਤੀ 16.03.2025 ਅਧੀਨ 109 BNS 3,4,5 Explosive Act ਵਾਧਾ ਜੁਰਮ 13, 17 UAPA Act , 61 BNS ਥਾਣਾ ਮਕਸੂਦਾ।
(ii) ਮੁਕੱਦਮਾ ਨੰਬਰ 59 ਮਿਤੀ 18.03.2025 ਅਧੀਨ 109, 221, 132, 261, 62 BNS 25-54-59 Arms Act ਥਾਣਾ ਮਕਸੂਦਾ।
2. ਘਟਨਾ ਦੇ ਵੇਰਵੇ
• 16 ਮਾਰਚ 2025 ਨੂੰ ਲਗਭਗ 3:45 ਵਜੇ: ਇੱਕ ਮੋਟਰਸਾਈਕਲ 'ਤੇ ਸਵਾਰ ਦੋ ਅਣਪਛਾਤੇ ਵਿਅਕਤੀਆਂ ਨੇ ਪਿੰਡ ਰਾਏਪੁਰ ਰਸੂਲਪੁਰ, ਥਾਣਾ ਮਕਸੂਦਾ ਵਿੱਚ ਨਵਦੀਪ ਸਿੰਘ ਉਰਫ਼ ਰੋਜਰ ਸੰਧੂ, ਇੱਕ ਮਸ਼ਹੂਰ ਯੂਟਿਊਬਰ ਅਤੇ ਸੋਸ਼ਲ ਮੀਡੀਆ ਪ੍ਰਭਾਵਕ, ਦੇ ਘਰ 'ਤੇ ਇੱਕ ਗ੍ਰਨੇਡ ਸੁੱਟਿਆ।
• ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਇਹ ਹਮਲਾ ਪਾਕਿਸਤਾਨ ਸਥਿਤ ਆਈਐਸਆਈ ਆਪਰੇਟਿਵ ਸ਼ਹਿਜ਼ਾਦ ਭੱਟੀ ਨਾਲ ਜੁੜੇ ਵਿਅਕਤੀਆਂ ਦੁਆਰਾ ਕੀਤਾ ਗਿਆ ਸੀ।
3. ਮੁੱਖ ਦੋਸ਼ੀ ਦੀ ਗ੍ਰਿਫਤਾਰੀ
• ਦੋਸ਼ੀ ਦਾ ਨਾਮ: ਹਾਰਦਿਕ ਕੰਬੋਜ, ਉਮਰ: 19 ਸਾਲ, ਪਿਤਾ ਦਾ ਨਾਮ: ਜਤਿੰਦਰ ਕੰਬੋਜ, ਪਤਾ: ਯਮੁਨਾਨਗਰ, ਹਰਿਆਣਾ
• ਗ੍ਰਿਫਤਾਰੀ ਸਥਾਨ: ਯਮੁਨਾਨਗਰ
ਹੋਰ ਜਾਂਚਾਂ ਨੇ ਉਸਦੇ ਸਬੰਧ ਆਈਐਸਆਈ ਨਾਲ ਜੁੜੇ ਸ਼ਹਿਜ਼ਾਦ ਭੱਟੀ ਦੇ ਸਹਿਯੋਗੀ ਜਾਸੀਨ ਅਖਤਰ ਨਾਲ ਸਥਾਪਿਤ ਕੀਤੇ ਹਨ।
4. ਰਿਕਵਰੀ
• ਦੋਸ਼ੀ ਦੀ ਗ੍ਰਿਫਤਾਰੀ: ਪੁਲਿਸ ਨੇ ਦੋਸ਼ੀ ਤੋਂ .32 ਬੋਰ ਪਿਸਤੌਲ ਅਤੇ 6 ਜਿੰਦਾ ਰੋਦ ਬਰਾਮਦ ਕੀਤੇ।