← ਪਿਛੇ ਪਰਤੋ
ਨਹੀਂ ਰਿਹਾ ਕਬੱਡੀ ਦਾ ਚੋਟੀ ਦਾ ਖਿਡਾਰੀ ਜੀਤਾ ਮੌੜ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 18 ਮਾਰਚ 2025 - ਕਾਲਾ ਸੰਘਿਆਂ ਦੇ ਜੰਮਪਲ ਨਾਮਵਰ ਸਾਬਕਾ ਕਬੱਡੀ ਖਿਡਾਰੀ ਰਣਜੀਤ ਸਿੰਘ ਜੀਤਾ ਮੌੜ ਦੇ ਅਕਾਲ ਚਲਾਣੇ ਦੀ ਦੁਖਦ ਖ਼ਬਰ ਹੈ। ਜਾਣਕਾਰੀ ਅਨੁਸਾਰ ਸੰਖੇਪ ਬਿਮਾਰੀ ਉਪਰੰਤ ਜਲੰਧਰ ਦੇ ਪੀ.ਜੀ.ਆਈ. ਹਸਪਤਾਲ ਵਿਚ ਦਾਖ਼ਲ ਹੋਏ ਜਿਥੋਂ ਕਿਡਨੀ ਫ਼ੇਲ੍ਹ ਹੋ ਜਾਣ ਕਾਰਨ ਦੂਜੇ ਹਸਪਤਾਲ ਲਿਜਾਇਆ ਗਿਆ ਜਿਥੇ ਉਨ੍ਹਾਂ ਆਖਰੀ ਸਾਹ ਲਏ। ਕੱਬਡੀ ਦੇ ਰੁਸਤਮ ਕਹੇ ਜਾਂਦੇ ਜੀਤੇ ਮੌੜ ਨੇ ਆਪਣੇ ਸਮੇਂ ਸਾਰੇ ਘਾਗ ਕਬੱਡੀ ਖਿਡਾਰੀ ਫੜਨ ਦਾ ਮਾਣ ਹਾਸਿਲ ਕੀਤਾ ਹੈ। ਜੀਤਾ ਮੌੜ ਕਬੱਡੀ ਦੇ ਬਾਬਾ ਬੋਹੜ ਮਹਿੰਦਰ ਸਿੰਘ ਮੌੜ ਦਾ ਭਤੀਜਾ ਸੀ।
Total Responses : 182