ਕੇਂਦਰ ਸਰਕਾਰ ਨਾਲ ਕਿਸਾਨ ਦੀ ਮੀਟਿੰਗ 19 ਮਾਰਚ ਨੂੰ- ਦਾ ਸਮਾਂ ਅਤੇ ਸਥਾਨ ਹੋਇਆ ਤਹਿ
ਰਵੀ ਜੱਖੂ
ਚੰਡੀਗੜ੍ਹ: ਕੇਂਦਰ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਵਿਚਾਲੇ ਮਹੱਤਵਪੂਰਨ ਮੀਟਿੰਗ 19 ਮਾਰਚ 2025 ਨੂੰ ਸਵੇਰੇ 11 ਵਜੇ ਚੰਡੀਗੜ੍ਹ ਦੇ ਸੈਕਟਰ 26 ਸਥਿਤ ਮਹਾਤਮਾ ਗਾਂਧੀ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ, ਪੰਜਾਬ ਵਿੱਚ ਹੋਵੇਗੀ।
ਇਸ ਮੀਟਿੰਗ ਵਿੱਚ ਕਿਸਾਨ ਜਥੇਬੰਦੀਆਂ ਦੇ ਆਗੂ ਅਤੇ ਕੇਂਦਰ ਸਰਕਾਰ ਦੇ ਉਚੇ ਅਧਿਕਾਰੀ ਸ਼ਾਮਲ ਹੋਣਗੇ। ਮੁੱਖ ਚਰਚਾ MSP ਦੀ ਕਾਨੂੰਨੀ ਗਾਰੰਟੀ, ਕਰਜ਼ਾ ਮਾਫੀ, ਅਤੇ ਹੋਰ ਖੇਤੀਬਾੜੀ ਸੰਬੰਧੀ ਮੁੱਦਿਆਂ 'ਤੇ ਹੋਣ ਦੀ ਉਮੀਦ ਹੈ।
ਇਹ ਮੀਟਿੰਗ ਕਿਸਾਨਾਂ ਅਤੇ ਸਰਕਾਰ ਵਿਚਾਲੇ ਚਲ ਰਹੇ ਵਿਰੋਧ ਅਤੇ ਗੱਲਬਾਤ ਦੀ ਇਕ ਹੋਰ ਕੋਸ਼ਿਸ਼ ਹੋ ਸਕਦੀ ਹੈ। ਹੁਣ ਸਭ ਦੀਆਂ ਨਜ਼ਰਾਂ ਇਸ ਗੱਲਬਾਤ 'ਤੇ ਹਨ ਕਿ ਕੀ ਕੋਈ ਹੱਲ ਨਿਕਲਦਾ ਹੈ ਜਾਂ ਕਿਸਾਨ ਆੰਦੋਲਨ ਹੋਰ ਤੀਬਰ ਹੋਵੇਗਾ।