ਪੰਜ ਮੈਂਬਰੀ ਕਮੇਟੀ ਵੱਲੋਂ ਅਕਾਲੀ ਦਲ ਦੀ ਭਰਤੀ ਦੀ ਸ਼ੁਰੂਆਤ ਅੱਜ ਤੋਂ, ਫੋਨ ਨੰਬਰ ਕੀਤਾ ਜਾਰੀ
ਬਾਬੂਸ਼ਾਹੀ ਨੈਟਵਰਕ
ਅੰਮ੍ਰਿਤਸਰ, 18 ਮਾਰਚ, 2025: ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਪੰਜ ਮੈਂਬਰੀ ਕਮੇਟੀ ਵੱਲੋਂ ਅਕਾਲੀ ਦਲ ਦੀ ਭਰਤੀ ਦੀ ਸ਼ੁਰੂਆਤ ਅੱਜ 18 ਮਾਰਚ ਨੂੰ ਸਵੇਰੇ 10.00 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਅਰਦਾਸ ਕਰ ਕੇ ਕੀਤੀ ਜਾ ਰਹੀ ਹੈ। ਇਸ ਦੌਰਾਨ ਇਸ ਟੀਮ ਨੇ ਭਰਤੀ ਵਾਸਤੇ ਟੈਲੀਫੋਨ ਨੰਬਰ 0172-5201704 ਜਾਰੀ ਕੀਤਾ ਹੈ। ਇਸ ’ਤੇ ਮਿਸਡ ਕਾਲ ਮਾਰ ਕੇ ਭਰਤੀ ਕਾਪੀਆਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ।