← ਪਿਛੇ ਪਰਤੋ
ਹਿਮਾਚਲ ਜਾਣ ਵਾਲੇ ਵਾਹਨਾਂ ’ਤੇ ਨੌਜਵਾਨਾਂ ਵੱਲੋਂ ਭਿੰਡਰਾਂਵਾਲੇ ਦੀ ਤਸਵੀਰ ਲਗਾਉਣ ਦੀ ਮੁਹਿੰਮ, ਵਿਧਾਨ ਸਭਾ ’ਚ ਉਠਿਆ ਮੁੱਦਾ ਬਾਬੂਸ਼ਾਹੀ ਨੈਟਵਰਕ ਹੁਸ਼ਿਆਰਪੁਰ, 18 ਮਾਰਚ, 2025: ਹਿਮਾਚਲ ਪ੍ਰਦੇਸ਼ ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਵਾਲੇ ਝੰਡੇ ਲਾਹੁਣ ਤੇ ਐਫ ਆਈ ਆਰ ਦਰਜ ਕਰਨ ਮਗਰੋਂ ਪੰਜਾਬੀ ਨੌਜਵਾਨਾਂ ਨੇ ਹਿਮਾਚਲ ਪ੍ਰਦੇਸ਼ ਜਾਣ ਵਾਲੇ ਸਾਰੇ ਵਾਹਨਾਂ ’ਤੇ ਸੰਤ ਭਿੰਡਰਾਂਵਾਲਿਆਂ ਦੀਆਂ ਤਸਵੀਰਾਂ ਤੇ ਸਟਿੱਕਰ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਇਹ ਨੌਜਵਾਨ ਪੰਜਾਬ-ਹਿਮਾਚਲ ਪ੍ਰਦੇਸ਼ ਬਾਰਡਰ ’ਤੇ ਡਟੇ ਹੋਏ ਹਨ ਤੇ ਇਹ ਮੁਹਿੰਮ ਚਲਾ ਰਹੇ ਹਨ। ਦੂਜੇ ਪਾਸੇ ਇਹ ਮਾਮਲਾ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਵਿਚ ਵੀ ਉਠਿਆ ਹੈ। ਵਿਰੋਧੀ ਧਿਰ ਨੇਤਾ ਤੇ ਸਾਬਕਾ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਮੁੱਦਾ ਚੁੱਕਿਆ ਜਿਸ ’ਤੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਮਾਮਲਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਚੁੱਕਣ ਦਾ ਭਰੋਸਾ ਦੁਆਇਆ ਹੈ।
Total Responses : 3