ਕਿਸਾਨਾ ਦੇ ਨਾਹਰਿਆਂ ਨਾਲ ਗੁੰਜਿਆ ਸਹਿਰ ਪਟਿਆਲਾ
ਜਗਤਾਰ ਸਿੰਘ
ਪਟਿਆਲਾ 10 ਮਾਰਚ2025: ਪਿਛਲੇ ਦਿਨੀ ਮੁੱਖ ਮੰਤਰੀ ਵੱਲੋ ਕਿਸਾਨ ਆਗੂਆਂ ਨਾਲ ਮੀਟਿੰਗ ਦੋਰਾਨ ਕੀਤੇ ਦੁਰਵਿਵਹਾਰ ਅਤੇ ਵੱਡੀ ਗਿਣਤੀ ਕਿਸਾਨਾ ਨੂੰ ਠਾਣਿਆਂ ਤੇ ਜੈਲਾ ਚ, ਬੰਦ ਕਰਨ ਦੇ ਰੋਸ ਵਜੋ ਸੰਯੁਕਤ ਕਿਸਾਨ ਮੋਰਚਾ ਪੰਜਾਬ ਵੱਲੋਂ ਮੰਤਰੀਆਂ ਤੇ ਐਮ.ਐਲ.ਏ ਦੇ ਘਰਾਂ ਅੱਗੇ ਦਿੱਤੇ ਜਾ ਰਹੇ ਧਰਨਿਆਂ ਦੀ ਕੜੀ ਤਹਿਤ ਅੱਜ ਪਟਿਆਲੇ ਨਾਲ ਸੰਬੰਧਿਤ ਕਿਸਾਨ ਆਪਣੇ ਝੰਡੇ ਮਾਟੋ ਅਤੇ ਬੈੰਨਰ ਲੈ ਕੇ ਸਵੇਰੇ ਪੂਰੇ ਜੋਸ਼ੋ ਖਰੋਸ਼ ਨਾਲ ਆਪਣੀਆਂ ਗੱਡੀਆਂ ਤੇ ਸਵਾਰ ਹੋ ਕੇ ਪੁੱਡਾ ਗਰਾਉਂਡ ਵਿਖੇ ਪਹੁੰਚੇ, ਜਿੱਥੇ ਆਗੂ ਟੀਮ ਨੇ ਫੈਸਲਾ ਕੀਤਾ ਕਿ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਦੀ ਮਾਤਾ ਦਾ ਦਿਹਾਂਤ ਹੋਣ ਕਾਰਨ ਅੱਜ ਦਾ ਧਰਨਾ ਹਰਮੀਤ ਸਿੰਘ ਪਠਾਣ ਮਾਜਰਾ ਹਲਕਾ ਸਨੌਰ ਦੀ ਰਿਹਾਇਸ਼ ਅੱਗੇ ਦਿੱਤਾ ਜਾਵੇਗਾ। ਉਥੋਂ ਕਿਸਾਨ ਨਾਹਰੇ ਮਾਰਦੇ ਹੋਏ ਹਰਮੀਤ ਸਿੰਘ ਪਠਾਣ ਮਾਜਰਾ ਐਮ.ਐਲ.ਏ.ਸਨੌਰ ਦੀ ਰਿਹਾਇਸ਼ ਵੱਲ ਨੂੰ ਪੁੱਜੇ, ਇਕੱਤਰ ਹੋਏ ਵੱਡੀ ਗਿਣਤੀ ਵਿੱਚ ਕਿਸਾਨ ਮਰਦ ਤੇ ਔਰਤਾਂ ਦੇ ਧਰਨੇ ਦੀ ਅਗਵਾਈ ਦਵਿੰਦਰ ਪੂਨੀਆਂ, ਦਰਸ਼ਨ ਬੇਲੂ ਮਾਜਰਾ,ਅਵਤਾਰ ਕੌਰਜੀਵਾਲਾ, ਸੁਖਵਿੰਦਰ ਸਿੰਘ ਬਾਰਨ, ਨਰਿੰਦਰ ਸਿੰਘ ਲੈਹਲਾ, ਬੁਟਾ ਸਿੰਘ ਸਾਦੀਪੁਰ, ਗੁਰਬਚਨ ਸਿੰਘ ਕਨਸੁਹਾ, ਜਸਵੀਰ ਸਿੰਘ ਰਾਜੂ ਖੇੜੀ ਤੇ ਜੈ ਰਾਮ ਭਾਨਰਾ ਨੇ ਕੀਤੀ, ਹਰਮੀਤ ਸਿੰਘ ਪਠਾਣ ਮਾਜਰਾ ਦੀ ਕੋਠੀ ਅਗੇ ਦਿੱਤੇ ਵਿਸ਼ਾਲ ਧਰਨੇ ਨੂੰ ਵੱਖ ਵੱਖ ਜਥੇਬੰਦੀਆਂ ਨਾਲ ਸਬੰਧਿਤ ਆਗੂਆਂ ਬਲਰਾਜ ਜੋਸੀ,ਗੁਰਚਰਨ ਸਿੰਘ,ਨਰਿੰਦਰ ਸਿੰਘ ਲੇਹਲਾਂ , ਜੈ ਰਾਮ ਭਾਨਰਾ, ਸੁਖਵਿੰਦਰ ਸਿੰਘ ਲਾਲੀ,ਜਰਨੈਲ ਸਿੰਘ ਪੰਜੋਲਾ,ਰਾਜ ਕਿਸਨ ਨੂਰ ਖੇੜੀਆਂ,ਹਰਦਿਆਲ ਸਿੰਘ ਭਾਨਰਾ,ਸੁਰਿੰਦਰ ਸਿੰਘ ਖਾਲਸਾ,ਜਸਵੀਰ ਸਿੰਘ ਖੇੜੀ ਰਾਜੂ, ਹਰਮਨਦੀਪ ਸਿੰਘ,ਸੁਖਮਿੰਦਰ ਸਿੰਘ ਬਾਰਨ,ਅਤੇ ਰਮਿੰਦਰ ਸਿੰਘ ਪਟਿਆਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨਾਂ ਦੇ ਗੁੱਸੇ ਦਾ ਖਮਿਆਜਾ ਪੰਜਾਬ ਸਰਕਾਰ ਨੂੰ ਜਿੱਥੇ ਵੱਖ-ਵੱਖ ਸਮੇਂ ਤੇ ਹੁਣ ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਭੁਗਤਣਾ ਪਵੇਗਾ ਉੱਥੇ ਆਉਣ ਵਾਲੀਆਂ ਚੋਣਾਂ ਦੇ ਵਿੱਚ ਵੀ ਲੋਕ ਰੋਹ ਦਾ ਟਾਕਰਾ ਕਰਨਾ ਪਵੇਗਾ