ਐਕਟਿਵਾ ਸਵਾਰ ਦੋ ਭੈਣਾਂ ਆਈਆਂ ਚਾਈਨਾ ਡੋਰ ਦੀ ਲਪੇਟ 'ਚ
ਰਵਿੰਦਰ ਢਿਲੋਂ
ਖੰਨਾ, 23 ਫਰਵਰੀ 2025: ਬਸੰਤ ਪੰਚਮੀ ਦੇ ਤਿਉਹਾਰ ਲੰਘੇ ਨੂੰ ਅੱਜ ਕਰੀਬ 3 ਹਫਤੇ ਤੋਂ ਵੀ ਜਿਆਦਾ ਸਮਾਂ ਹੋ ਚੁੱਕਾ ਹੈ, ਪਰ ਇਸ ਤਿਉਹਾਰ ਦੇ ਜਾਣ ਤੋਂ ਬਾਅਦ ਵੀ ਅਜੇ ਤੱਕ ਚਾਇਨਾਂ ਡੋਰ ਦਾ ਕਹਿਰ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ। ਤਾਜਾ ਮਾਮਲਾ ਅੱਜ ਉਦੋਂ ਸਾਹਮਣੇ ਆਇਆ ਜਦੋਂ ਇਕ ਐਕਟਿਵਾ ਤੇ ਸਵਾਰ ਹੋ ਕੇ ਦੋ ਭੈਣਾਂ ਸ਼੍ਰੀ ਫਤਿਹਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾ ਰਹੀਆਂ ਸਨ ਤਾਂ ਨੈਸ਼ਨਲ ਹਾਈਵੇ ਮੰਡੀ ਗੋਬਿੰਦਗੜ੍ਹ ਤੇ ਐਕਟਿਵਾ ਚਲਾ ਰਹੀ ਨੀਲਮ ਚਾਇਨਾਂ ਡੋਰ ਦੀ ਚਪੇਟ ਵਿਚ ਆ ਗਈ, ਜਿਸ ਵਿਚ ਉਸ ਦਾ ਮੂੰਹ ਕਾਫੀ ਬੁਰੇ ਤਰੀਕੇ ਨਾਲ ਕੱਟਿਆ ਗਿਆ, ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਪਹਿਲਾਂ ਮੰਡੀ ਗੋਬਿੰਦਗੜ੍ਹ ਦੇ ਸਿਵਲ ਹਸਪਤਾਲ ਲੈ ਕੇ ਜਾਇਆ ਗਿਆ ਪਰ ਜਖਮ ਜਿਆਦਾ ਹੋਣ ਤੋਂ ਬਾਅਦ ਉਸ ਨੂੰ ਰੈਫਰ ਕਰ ਦਿੱਤਾ ਗਿਆ।
ਉੱਥੇ ਹੀ ਨੀਲਮ ਦੀ ਭੈਣ ਮਨਜੀਤ ਨੇ ਦੱਸਿਆ ਕਿ ਉਹ ਸ਼੍ਰੀ ਫਤਿਹਗੜ੍ਹ ਸਾਹਿਬ ਮੱਥਾ ਟੇਕਣ ਜਾ ਰਹੀਆਂ ਸਨ ਤਾਂ ਅਚਾਨਕ ਹੀ ਗੋਬਿੰਦਗੜ੍ਹ ਲੰਘਦੇ ਸਮੇਂ ਇਹ ਹਾਦਸਾ ਹੋ ਗਿਆ, ਉੱਥੇ ਹੀ ਨੀਲਮ ਦੇ ਪਤੀ ਰਾਜੀਵ ਕੁਮਾਰ ਨੇ ਕਿਹਾ ਕਿ ਉਸ ਦੀ ਪਤਨੀ ਦਾ ਇਲਾਜ ਚੱਲ ਰਿਹਾ ਹੈ, ਉੱਥੇ ਮੋਜੂਦ ਇਕ ਸਾਬਕਾ ਸਰਪੰਚ ਬਲਵੀਰ ਸਿੰਘ ਨੇ ਕਿਹਾ ਕਿ ਚਾਇਨਾਂ ਡੋਰ ਦੇ ਨਾਲ ਨਾਲ ਪਤੰਗ ਬਾਜੀ ਤੇ ਹੀ ਪਾਬੰਦੀ ਲੱਗਣੀ ਚਾਹੀਦੀ ਹੈ।