ਅਜੈਬ ਸਿੰਘ ਦੱਪਰ ਦੀ ਮਾਤਾ ਦੇ ਨਮਿੱਤ ਸਰਧਾਂਜਲੀ ਸਮਾਰੋਹ 'ਚ ਵੱਖ-ਵੱਖ ਆਗੂਆਂ ਵੱਲੋਂ ਸਰਧਾ ਦੇ ਫੁੱਲ ਭੇਂਟ
ਮਲਕੀਤ ਸਿੰਘ ਮਲਕਪੁਰ
ਲਾਲੜੂ 10 ਮਾਰਚ 2025: ਲਾਲੜੂ ਸਹਿਕਾਰੀ ਖੇਤੀਬਾੜੀ ਸੁਸਾਇਟੀ ਦੇ ਸਕੱਤਰ ਅਜੈਬ ਸਿੰਘ ਦੱਪਰ ਦੀ ਮਾਤਾ ਸੁਰਜੀਤ ਕੌਰ ਨਮਿੱਤ ਕਰਵਾਏ ਗਏ ਸਰਧਾਂਜਲੀ ਸਮਾਗਮ ਵਿੱਚ ਵੱਖ-ਵੱਖ ਸਿਆਸੀ, ਸਮਾਜਿਕ ਤੇ ਧਾਰਮਿਕ ਧਿਰਾਂ ਨੇ ਪੁੱਜ ਕੇ ਸੁਰਜੀਤ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਜ਼ਿਕਰਯੋਗ ਹੈ ਕਿ ਕਰੀਬ 90 ਸਾਲਾ ਮਾਤਾ ਸੁਰਜੀਤ ਕੌਰ ਅਚਨਚੇਤ ਹੀ ਪਰਿਵਾਰ ਨੂੰ ਵਿਛੋੜਾ ਦੇ ਗਏ ਸਨ, ਜਿਨ੍ਹਾਂ ਦਾ ਸ਼ਰਧਾਂਜਲੀ ਸਮਾਰੋਹ ਦੱਪਰ ਵਿਖੇ ਗੁਰਦੁਆਰਾ ਸਾਹਿਬ ਵਿਖੇ ਕਰਵਾਇਆ ਗਿਆ।
ਮਾਤਾ ਸੁਰਜੀਤ ਕੌਰ ਜੀ ਦੀ ਅੰਤਿਮ ਅਰਦਾਸ ਮੌਕੇ ਪਿੰਡ ਦੱਪਰ ਵਿਖੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ, ਸਾਬਕਾ ਵਿਧਾਇਕ ਐਨ ਕੇ ਸ਼ਰਮਾ, ਭਾਜਪਾ ਦੇ ਸੀਨੀਅਰ ਐਗੂ ਐਮ ਐਸ ਸੰਧੂ, ਆਪ ਆਗੂ ਸੁਭਾਸ਼ ਸ਼ਰਮਾ , ਬਲਵਿੰਦਰ ਸਿੰਘ, ਭਾਜਪਾ ਆਗੂ ਜਸਮੇਰ ਸਿੰਘ ਰਾਣਾ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਨਿਰਮੈਲ ਸਿੰਘ ਜੌਲਾ ਕਲਾਂ, ਵੇਰਕਾ ਮਿਲਕ ਪਲਾਂਟ ਮੋਹਾਲੀ ਦੇ ਸਾਬਕਾ ਵਾਇਸ ਚੇਅਰਮੈਨ ਸੁਰਿੰਦਰ ਸਿੰਘ, ਬਲਬੀਰ ਸਿੰਘ ਲੈਹਲੀ, ਗੁਰਬਿੰਦਰ ਸਿੰਘ ਹਸਨਪੁਰ, ਨਗਰ ਕੌਂਸਲ ਲਾਲੜੂ ਦੇ ਸਾਬਕਾ ਪ੍ਰਧਾਨ ਬੁੱਲੂ ਰਾਣਾ, ਭੁਪਿੰਦਰ ਸਿੰਘ ਭਿੰਦਾ ਰਾਣੀ ਮਾਜਰਾ , ਕੁਲਦੀਪ ਸਿੰਘ ਟਿਵਾਣਾ, ਗੁਲਜ਼ਾਰ ਸਿੰਘ ਟਿਵਾਣਾ, ਅਮਰਿੰਦਰ ਸਿੰਘ ਰਾਜੂ, ਮਨੋਜ ਸਰਮਾ ਡੇਰਾਬੱਸੀ, ਜਸਪਾਲ ਸਿੰਘ ਦੱਪਰ ਐਡਵੋਕੇਟ, ਸਵਰਨ ਸਿੰਘ ਮਾਵੀ, ਅਵਤਾਰ ਸਿੰਘ ਦੱਪਰ, ਸ੍ਰ ਹੱਟੀ ਸਿੰਘ ਗਿੱਲ ਪੰਚਕੂਲਾ, ਸ਼ੇਰ ਪ੍ਰਤਾਪ ਸਿੰਘ ਕਰਨਾਲ , ਹਰਿੰਦਰ ਸਿੰਘ ਸਿੱਧੂ ਚੰਡੀਗੜ੍ਹ ਅਤੇ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਪਰੀਵਾਰ ਨਾਲ਼ ਦੁੱਖ ਸਾਂਝਾ ਕੀਤਾ ਅਤੇ ਵਿਛੜੀ ਰੂਹ ਨੂੰ ਸਰਧਾ ਦੇ ਫੁੱਲ ਭੇਂਟ ਕੀਤੇ।
ਕੁਲਜੀਤ ਸਿੰਘ ਰੰਧਾਵਾ ਨੇ ਵਿਛੜੀ ਰੂਹ ਨੂੰ ਸਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਇਸ ਪਰਿਵਾਰ ਨਾਲ ਉਨ੍ਹਾਂ ਦੇ ਪਿਛਲੇ 40 ਸਾਲਾ ਤੋਂ ਪਰਿਵਾਰਿਕ ਰਿਸਤਾ ਰਿਹਾ ਹੈ। ਮਾਤਾ ਸੁਰਜੀਤ ਕੌਰ ਬਹੁਤ ਹੀ ਨਿੱਘੇ ਸੁਭਾਅ ਦੇ ਮਾਲਕ ਸਨ, ਜਿਨ੍ਹਾਂ ਦੀ ਬਦੋਲਤ ਉਨ੍ਹਾਂ ਦੇ ਤਿੰਨ ਪੁੱਤਰਾਂ ਨੇ ਫੌਜ ਵਿੱਚ ਵੱਖ-ਵੱਖ ਅਹੁੱਦਿਆ ਉੱਤੇ ਰਹਿ ਕੇ ਦੇਸ਼ ਦੀ ਸੇਵਾ ਕੀਤੀ। ਸ. ਅਜੈਬ ਸਿੰਘ ਨੇ ਵੀ ਸਹਿਕਾਰੀ ਖੇਤੀਬਾੜੀ ਸੁਸਾਇਟੀ ਵਿੱਚ ਬਤੌਰ ਸਕੱਤਰ ਸੇਵਾਵਾਂ ਪ੍ਰਦਾਨ ਕੀਤੀਆਂ ਹਨ। ਸਾਬਕਾ ਵਿਧਾਇਕ ਐਨ ਕੇ ਸ਼ਰਮਾ ਨੇ ਵੀ ਵਿਛੜੀ ਰੂਹ ਨੂੰ ਸਰਧਾ ਦੇ ਫੁੱਲ ਭੇਂਟ ਕੀਤੇ। ਅਜੈਬ ਸਿੰਘ ਨੇ ਦੱਸਿਆ ਕਿ ਮਾਤਾ ਸੁਰਜੀਤ ਕੌਰ ਦੇ ਸਰਧਾਂਜਲੀ ਸਮਾਰੋਹ ਮੌਕੇ ਪਿੰਡ ਦੇ ਗੁਰੂਦੁਆਰਾ ਸਾਹਿਬ ਨੂੰ 1 ਲੱਖ ਰੁਪਏ, ਸਹੀਦ ਸੂਬੇਦਾਰ ਬਲਬੀਰ ਸਿੰਘ ਸਰਕਾਰੀ ਹਾਈ ਸਕੂਲ ਦੱਪਰ ਨੂੰ 50 ਹਜ਼ਾਰ ਰੁਪਏ ਅਤੇ ਗ੍ਰੰਥੀ ਸਿੰਘ ਨੂੰ 11 ਹਜ਼ਾਰ ਰੁਪਏ ਮਾਲੀ ਮਦਦ ਭੇਂਟ ਕੀਤੀ।