← ਪਿਛੇ ਪਰਤੋ
MLA ਜਗਤਾਰ ਸਿੰਘ ਨੇ ਸਮਰਾਲਾ ਦਾ ਟੋਲ ਪਲਾਜ਼ਾ ਕਰਵਾਇਆ ਮੁਫ਼ਤ ਰਵਿੰਦਰ ਸਿੰਘ
ਸਮਰਾਲਾ : ਸਮਰਾਲਾ ਇਲਾਕੇ ਦੇ ਵਾਸੀਆਂ ਵੱਲੋਂ ਘੁਲਾਲ ਟੋਲ ਪਲਾਜ਼ਾ 'ਤੇ ਆ ਰਹੀਆਂ ਪਰੇਸ਼ਾਨੀਆਂ ਅਤੇ ਸ਼ਿਕਾਇਤਾਂ ਨੂੰ ਲੈ ਕੇ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਅੱਜ ਖੁਦ ਬਿਨਾਂ ਕਿਸੇ ਸੁਰੱਖਿਆ ਗਾਰਡ ਦੇ ਆਪਣੀ ਗੱਡੀ ਚਲਾ ਕੇ ਟੋਲ ਪਲਾਜ਼ਾ ਦਾ ਦੌਰਾ ਕੀਤਾ। ਵਿਧਾਇਕ ਨੇ ਮੌਕੇ 'ਤੇ ਜਾ ਕੇ ਲੋਕਾਂ ਦੀਆਂ ਸ਼ਿਕਾਇਤਾਂ ਦੀ ਪੁਸ਼ਟੀ ਕੀਤੀ ਕਿ ਟੋਲ ਪਲਾਜ਼ਾ ਵਾਲੇ ਸਮਰਾਲਾ ਇਲਾਕਾ ਵਾਸੀਆਂ ਨੂੰ ਬਿਨਾਂ ਵਜ੍ਹਾ ਪਰੇਸ਼ਾਨ ਕਰ ਰਹੇ ਸਨ। ਇਸ ਤੋਂ ਬਾਅਦ, ਵਿਧਾਇਕ ਨੇ ਟੋਲ ਪਲਾਜ਼ਾ ਨੂੰ ਕੁਝ ਸਮੇਂ ਲਈ ਫਰੀ ਕਰਵਾਇਆ ਅਤੇ ਟੋਲ ਪਲਾਜ਼ਾ ਇੰਚਾਰਜ ਨੂੰ ਚੇਤਾਵਨੀ ਦਿੱਤੀ ਕਿ ਸਮਰਾਲਾ ਇਲਾਕੇ ਦੇ ਲੋਕਾਂ ਨੂੰ ਆਉਣ-ਜਾਣ ਵਿੱਚ ਕੋਈ ਰੁਕਾਵਟ ਨਾ ਪਾਈ ਜਾਵੇ। ਵਿਧਾਇਕ ਨੇ ਇਹ ਵੀ ਦੱਸਿਆ ਕਿ ਪਹਿਲਾਂ ਵੀ ਸਮਰਾਲਾ ਵਾਸੀਆਂ ਲਈ ਟੋਲ ਫਰੀ ਕਰਵਾਇਆ ਗਿਆ ਸੀ ਅਤੇ ਜੇਕਰ ਅੱਗੇ ਵੀ ਪਰੇਸ਼ਾਨੀ ਆਈ ਤਾਂ ਹੋਰ ਸਖਤ ਕਾਰਵਾਈ ਕੀਤੀ ਜਾਵੇਗੀ।
Total Responses : 317