ਪਠਾਨਕੋਟ ਦੀਆਂ 205 ਸੜਕਾਂ ਦੀ 100 ਕਰੋੜ ਰੁਪਏ ਖਰਚ ਕਰਕੇ ਬਦਲੀ ਜਾਵੇਗੀ ਨੁਹਾਰ - ਕਟਾਰੂਚੱਕ
- ਸੜਕਾਂ ਦਾ ਨਿਰਮਾਣ ਰੋਡ ਦੀ ਸਮਰੱਥਾ ਨੂੰ ਧਿਆਨ ਵਿੱਚ ਰੱਖਕੇ ਕੀਤਾ ਜਾਵੇਗਾ
- ਜਿਲ੍ਹਾ ਪਠਾਨਕੋਟ ਦੀਆਂ 360 ਕਿਲੋਮੀਟਰ ਸੜਕਾਂ ਦਾ ਕੀਤਾ ਜਾਵੇਗਾ ਨਵਨਿਰਮਾਣ
ਪਠਾਨਕੋਟ 5 ਅਪ੍ਰੈਲ 2025 - ਪੰਜਾਬ ਸਰਕਾਰ ਵੱਲੋਂ ਜਿਲ੍ਹਾ ਪਠਾਨਕੋਟ ਨੂੰ ਬਹੁਤ ਹੀ ਵਧੀਆ ਤੋਹਫਾ ਦਿੱਤਾ ਹੈ ਪਿਛਲੇ ਲੰਮੇ ਸਮੇਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਦੀਆਂ ਸੜਕਾਂ ਨੂੰ ਧਿਆਨ ਵਿੱਚ ਰੱਖ ਕੇ ਬਹੁਤ ਵੱਡੇ ਕਾਰਜ ਕੀਤੇ ਜਾ ਰਹੇ ਹਨ ਜਿਸ ਅਧੀਨ ਜਿਲ੍ਹਾ ਪਠਾਨਕੋਟ ਦੀਆਂ 205 ਰੋਡ ਜਿਸ ਦੀ ਲੰਬਾਈ 360 ਕਿਲੋ ਮੀਟਰ ਬਣਦੀ ਹੈ ਅਤੇ ਇਨ੍ਹਾਂ ਸੜਕਾਂ ਦੇ ਨਿਰਮਾਣ ਦੇ ਕਰੀਬ 100 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਹ ਪ੍ਰਗਟਾਵਾ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਅੱਜ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਇੱਕ ਪ੍ਰੇੈਸ ਕਾਨਫਰੰਸ ਦੋਰਾਨ ਕੀਤਾ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਨਰੇਸ ਕੁਮਾਰ ਸੈਣੀ ਜਿਲ੍ਹਾ ਪ੍ਰਧਾਨ ਬੀ.ਸੀ. ਵਿੰਗ, ਪਵਨ ਕੁਮਾਰ ਫੋਜੀ ਬਲਾਕ ਪ੍ਰਧਾਨ, ਵਿਜੈ ਕਟਾਰੂਚੱਕ, ਖੁਸਬੀਰ ਕਾਟਲ, ਭੁਪਿੰਦਰ ਸਿੰਘ ਮੂੰਨਾ, ਸਰਪੰਚ ਭੋਆ ਸੁਨੀਲ ਕੁਮਾਰ ਅਤੇ ਹੋਰ ਪਾਰਟੀ ਦੇ ਕਾਰਜਕਰਤਾ ਹਾਜਰ ਸਨ।
ਇਸ ਮੋਕੇ ਤੇ ਜਾਣਕਾਰੀ ਦਿੰਦਿਆਂ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਅੱਜ ਬਹੁਤ ਹੀ ਖੁਸੀ ਦਾ ਦਿਨ ਹੈ ਕਿ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਯੋਗ ਅਗਵਾਈ ਵਿੱਚ ਪੰਜਾਬ ਸਰਕਾਰ ਲੋਕ ਹਿੱਤ ਨੂੰ ਧਿਆਨ ਵਿੱਚ ਰੱਖ ਕੇ ਕਾਰਜ ਕਰ ਰਹੀ ਹੈ, ਲੋਕਾਂ ਦੀਆਂ ਮੁਸਕਿਲਾਂ ਪਹਿਲ ਦੇ ਆਧਾਰ ਤੇ ਹੱਲ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਸਰਕਾਰ ਵੱਲੋਂ ਜਿਲ੍ਹਾ ਪਠਾਨਕੋਟ ਨੂੰ ਬਹੁਤ ਵੱਡਾ ਤੋਹਫਾ ਦਿੱਤਾ ਗਿਆ ਹੈ। ਜਿਸ ਵਿੱਚ ਜਿਲ੍ਹਾ ਪਠਾਨਕੋਟ ਦੀਆਂ 205 ਸੜਕਾਂ ਨੂੰ ਬਣਾਇਆ ਜਾਵੇਗਾ ਜਿਸ ਦੀ ਲੰਬਾਈ 360 ਕਿਲੋਮੀਟਰ ਬਣਦੀ ਹੈ ਅਤੇ ਇਨ੍ਹਾਂ ਸੜਕਾਂ ਦੇ ਨਿਰਮਾਣ ਤੇ ਕਰੀਬ 100 ਕਰੋੜ ਰੁਪਏ ਖਰਚ ਕੀਤੇ ਜਾਣੇ ਹਨ।
ਉਨ੍ਹਾਂ ਕਿਹਾ ਕਿ ਜਿਲ੍ਹਾ ਪਠਾਨਕੋਟ ਦੀਆਂ ਬਹੁਤ ਸਾਰੀਆਂ ਅਜਿਹੀਆਂ ਸੜਕਾਂ ਹਨ ਜਿਨ੍ਹਾਂ ਨੂੰ ਕਰੀਬ 10 ਤੋਂ 15 ਸਾਲ ਪਹਿਲਾ ਬਣਾਇਆ ਗਿਆ ਸੀ ਅਤੇ ਉਸ ਤੋਂ ਬਾਅਦ ਦੀਆਂ ਸਰਕਾਰਾਂ ਨੇ ਇਨ੍ਹਾਂ ਸੜਕਾਂ ਵੱਲ ਧਿਆਨ ਨਹੀਂ ਦਿੱਤਾ। ਜਿਲ੍ਹਾ ਪਠਾਨਕੋਟ ਦੇ ਲੋਕਾਂ ਨੂੰ ਸੜਕਾਂ ਦੀ ਖਸਤਾ ਹਾਲਤ ਦੇ ਚਲਦਿਆਂ ਭਾਰੀ ਪ੍ਰੇਸਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਨ੍ਹਾਂ ਕਿਹਾ ਕਿ ਆਉਂਣ ਵਾਲੇ ਕੂਝ ਦਿਨ੍ਹਾਂ ਦੇ ਅੰਦਰ ਇਨ੍ਹਾਂ ਸੜਕਾਂ ਦੇ ਟੈਂਡਰ ਵੀ ਲਗਾਏ ਜਾਣਗੇ ਅਤੇ ਮਈ ਮਹੀਨੇ ਦੋਰਾਨ ਇਨ੍ਹਾਂ ਸੜਕਾਂ ਦਾ ਨਿਰਮਾਣ ਕਾਰਜ ਵੀ ਸੁਰੂ ਕੀਤਾ ਜਾਵੇਗਾ ਤਾਂ ਜੋ ਜਲਦੀ ਬਣਾ ਕੇ ਲੋਕਾਂ ਦੇ ਸਪੁਰਦ ਕੀਤੀਆਂ ਜਾ ਸਕਣ।
ਉਨ੍ਹਾਂ ਕਿਹਾ ਕਿ ਇਨ੍ਹਾਂ ਸੜਕਾਂ ਦੇ ਨਿਰਮਾਣ ਕਾਰਜ ਦੋਰਾਨ ਇਸ ਗੱਲ ਦਾ ਵਿਸੇਸ ਧਿਆਨ ਰੱਖਿਆ ਜਾਵੇਗਾ ਕਿ ਜੋ ਠੇਕੇਦਾਰ ਇਨ੍ਹਾਂ ਸੜਕਾਂ ਦਾ ਨਿਰਮਾਣ ਕਰੇਗਾ ਆਉਂਣ ਵਾਲੇ ਪੰਜ ਸਾਲਾਂ ਦੋਰਾਨ ਅਗਰ ਇਹ ਸੜਕਾਂ ਟੁੱਟ ਜਾਂਦੀਆਂ ਹਨ ਤਾਂ ਉਨ੍ਹਾਂ ਸੜਕਾਂ ਦੀ ਰਿਪੇਅਰ ਦੀ ਜਿਮੇਦਾਰੀ ਸਬੰਧਤ ਠੇਕੇਦਾਰ ਦੀ ਹੀ ਹੋਵੇਗੀ। ਉਨ੍ਹਾਂ ਕਿਹਾ ਕਿ ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਸੜਕਾਂ ਦਾ ਨਿਰਮਾਣ ਤਾਂ ਕਰ ਦਿੱਤਾ ਜਾਂਦਾ ਹੈ ਅਤੇ ਕੂਝ ਹੀ ਸਮੇਂ ਤੋਂ ਬਾਅਦ ਇਨ੍ਹਾਂ ਸੜਕਾਂ ਦੀ ਹਾਲਤ ਖਸਤਾ ਹੋਣੀ ਸੁਰੂ ਹੋ ਜਾਂਦੀ ਹੈ ਅਤੇ ਲੋਕਾਂ ਨੂੰ ਫਿਰ ਪ੍ਰੇਸਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾ ਕਿਹਾ ਕਿ ਵਿਸੇਸ ਤੋਰ ਤੇ 205 ਸੜਕਾਂ ਜਿਸ ਵਿੱਚ ਭਾਰੀ ਸੰਖਿਆਂ ਵਿੱਚ ਵਿਧਾਨ ਸਭਾ ਹਲਕਾ ਭੋਆ ਦੀਆਂ ਸੜਕਾਂ ਵੀ ਸਾਮਲ ਹਨ।
ਉਨ੍ਹਾਂ ਕਿਹਾ ਕਿ ਅਸੀਂ ਪਿਛਲੇ ਲੰਮੇ ਸਮੇਂ ਤੋਂ ਇਹ ਉਪਰਾਲਾ ਕਰ ਰਹੇ ਸੀ ਕਿ ਜਿਲ੍ਹਾ ਪਠਾਨਕੋਟ ਦੀਆਂ ਸੜਕਾਂ ਦੀ ਨੁਹਾਰ ਬਦਲੀ ਜਾਵੈ। ਉਨ੍ਹਾਂ ਕਿਹਾ ਕਿ ਪਿਛਲੇ ਕੱਲ ਨੂੰ ਪਠਾਨਕੋਟ ਤੋਂ ਗੰਦਲੀ ਲਾਹੜੀ , ਛੋਟੇਪੁਰ ਰੋਡ ਦੇ ਨਿਰਮਾਣ ਕਾਰਜ ਦਾ ਉਦਘਾਟਣ ਕੀਤਾ ਹੈ । ਇਸ ਤੋਂ ਪਹਿਲਾ ਕਾਨਵਾਂ, ਚਸਮਾਂ ਚਕਨੋਰ, ਫਰੀਦਾਨਗਰ ਰੋਡ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਜਿਸ ਤੇ ਕਰੀਬ 10 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ, ਭੀਮਪੁਰ ਤੋਂ ਸਰਨਾ ਤੱਕ ਵੀ ਬਹੁਤ ਵਧੀਆ ਰੋਡ ਬਣ ਰਿਹਾ ਹੈ।
ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਵੀ ਹੈ ਕਿ ਕਈ ਸਰਕਾਰਾਂ ਆਈਆਂ ਪਰ ਜਿਲ੍ਹਾ ਪਠਾਨਕੋਟ ਦੇ ਬਹੁਤ ਸਾਰੇ ਅਜਿਹੇ ਰੋਡ ਜਿਨ੍ਹਾਂ ਦੀ ਕਿਸੇ ਸਰਕਾਰ ਵੱਲੋਂ ਸੁਣਵਾਈ ਨੀ ਕੀਤੀ ਗਈ। ਉਨ੍ਹਾਂ ਕਿਹਾ ਕਿ ਮਲਿਕਪੁਰ-ਸੁੰਦਰਚੱਕ-ਬਨੀਲੋਧੀ-ਕਥਲੋਰ ਜਿਸ ਤੇ ਕਰੀਬ 15 ਕਰੋੜ ਰੁਪਏ ਖਰਚ ਕਰਕੇ ਇਸ ਰੋਡ ਦੀ ਨੁਹਾਰ ਬਦਲੀ ਗਈ ਅਤੇ ਹੁਣ ਇਨ੍ਹਾਂ ਸੜਕਾਂ ਤੇ ਵਰਮਾਂ ਦਾ ਕੰਮ ਚਲ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਬਹੁਤ ਹੀ ਖੁਸੀ ਦੀ ਗੱਲ ਹੈ ਕਿ ਇਨ੍ਹਾਂ ਸੜਕਾਂ ਦੀ ਨੁਹਾਰ ਬਦਲੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਸੇਰਪੁਰ-ਫੁਲਪਿਆਰਾ-ਪੰਜੋਰ-ਸੁਜਾਨਪੁਰ ਤੱਕ ਚੋੜਾਂ ਤੇ ਸਾਨਦਾਰ ਰੋਡ ਬਣਾਇਆ ਜਾਵੇਗਾ, ਧੋਬੜਾ ਤੋਂ ਤਾਰਾਗੜ੍ਹ ਜੋ ਪਿਛਲੇ 15 ਸਾਲਾਂ ਤੋਂ ਬਣਾਇਆ ਹੀ ਨਹੀਂ ਗਿਆ। ਉਸ ਤੋਂ ਪਹਿਲਾ ਦਾ ਰੋਡ ਦਾ ਨਿਰਮਾਣ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਚੋਣਾਂ ਦੋਰਾਨ ਜਦੋਂ ਉਹ ਖੇਤਰ ਅੰਦਰ ਜਾਂਦੇ ਸੀ ਤਾਂ ਲੋਕ ਉਨ੍ਹਾਂ ਅੱਗੇ ਇੱਕ ਹੀ ਮੰਗ ਰੱਖਦੇ ਸੀ ਕਿ ਉਨ੍ਹਾਂ ਦੀ ਸੜਕ ਦਾ ਨਿਰਮਾਣ ਕਰਵਾਇਆ ਜਾਵੈ ਅਤੇ ਅੱਜ ਲੋਕਾਂ ਨਾਲ ਕੀਤਾ ਹਰੇਕ ਵਾਧਾ ਪੂਰਾ ਕਰਦਿਆਂ ਜਿਲ੍ਹਾ ਪਠਾਨਕੋਟ ਦੀਆਂ ਸੜਕਾਂ ਦੀ ਨੁਹਾਰ ਬਦਲਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਪੋ੍ਰਜੈਕਟ ਵਿੱਚ ਉਹ ਸਾਰੇ ਰੋਡ ਸਾਮਲ ਕੀਤੇ ਗਏ ਹਨ ਜਿਨ੍ਹਾਂ ਦੀ ਹਾਲਤ ਬਹੁਤ ਹੀ ਖਸਤਾ ਸੀ। ਉਨ੍ਹਾਂ ਕਿਹਾ ਕਿ ਜਿਲ੍ਹਾ ਪਠਾਨਕੋਟ ਨੂੰ ਸੜਕਾਂ ਦੇ ਨਵਨਿਰਮਾਣ ਕਰਨ ਦਾ ਮਾਨਯੋਗ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਜੀ ਵੱਲੋਂ ਬਹੁਤ ਹੀ ਵੱਡਾ ਤੋਹਫਾ ਦਿੱਤਾ ਹੈ।