ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸੁਰਿੰਦਰ ਬਠਲਾ ਦੇ ਪਿਤਾ ਦਾ ਦਿਹਾਂਤ
ਅੰਤਿਮ ਸੰਸਕਾਰ ਮਿਤੀ 26.03.2025 ਦਿਨ ਬੁੱਧਵਾਰ ਨੂੰ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 25 ਮਾਰਚ 2025 ਹਲਕਾ ਨਕੋਦਰ ਦੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸੁਰਿੰਦਰ ਕੁਮਾਰ ਬਠਲਾ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋਂ ਉਹਨਾਂ ਦੇ ਪਿਤਾ ਸ੍ਰੀ ਚਮਨ ਲਾਲ ਬਠਲਾ ਜੀ ਆਪਣੀ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਅੱਜ ਮਿਤੀ 25.03.2025 ਨੂੰ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਬਿਰਾਜੇ ਹਨ। ਸ੍ਰੀ ਚਮਨ ਲਾਲ ਬਠਲਾ ਜੀ ਦਾ ਅੰਤਿਮ ਸੰਸਕਾਰ ਮਿਤੀ 26.03.2025 ਦਿਨ ਬੁੱਧਵਾਰ ਨੂੰ ਪਿੰਡ ਉੱਗੀ ਤਹਿਸੀਲ ਨਕੋਦਰ ਜ਼ਿਲ੍ਹਾ ਜਲੰਧਰ ਵਿਖੇ 12 ਵਜੇ ਸਵੇਰੇ ਕੀਤਾ ਜਾਵੇਗਾ ਇਸ ਮੌਕੇ ਪਦਮਸ਼੍ਰੀ ਸੰਤ ਬਲਵੀਰ ਸਿੰਘ ਸੀਚੇਵਾਲ ਮੈਂਬਰ ਰਾਜ ਸਭਾ ਵਾਤਾਵਰਨ ਪ੍ਰੇਮੀ, ਬੀਬੀ ਇੰਦਰਜੀਤ ਕੌਰ ਮਾਨ ਵਿਧਾਇਕ ਨਕੋਦਰ, ਬਲਕਾਰ ਸਿੰਘ ਸਾਬਕਾ ਮੰਤਰੀ ਅਤੇ ਮੌਜੂਦਾ ਵਿਧਾਇਕ ਕਰਤਾਰਪੁਰ , ਬਾਬਾ ਪ੍ਰਗਟ ਨਾਥ ਡੇਰਾ ਹਰੀਮਪੁਰ, ਚੇਅਰਮੈਨ ਦਰਸ਼ਨ ਟਹਾਲੀ, ਸੱਜਣ ਸਿੰਘ ਚੀਮਾ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਸੁਲਤਾਨਪੁਰ ਲੋਧੀ, ਰਾਜਵਿੰਦਰ ਕੌਰ ਥਿਆੜਾ ਚੇਅਰਮੈਨ , ਹਰਜਿੰਦਰ ਸਿੰਘ ਸੀਚੇਵਾਲ ਚੇਅਰਮੈਨ, ਕਰਨੈਲ ਸਿੰਘ ਬਾਬੂ ਚੇਅਰਮੈਨ ਮਾਰਕੀਟ ਕਮੇਟੀ, ਰਮੇਸ਼ ਦੱਤ, ਜਸਬੀਰ ਸਿੰਘ ਧੰਜਲ, ਬਲਦੇਵ ਰਾਜ ਸਹੋਤਾ, ਸ਼ਾਂਤੀ ਸਰੂਪ, ਜਸਵੀਰ ਜਲਾਲਪੁਰੀ, ਪ੍ਰਦੀਪ ਸ਼ੇਰਪੁਰੀ, ਕੁਲਦੀਪ ਸਿੰਘ ਕਾਗਣਾ, ਨਰਿੰਦਰ ਕੁਮਾਰ ਚੂਹੜ, ਹੈਪੀ ਸਰਪੰਚ ਤਲਵੰਡੀ ਭਰੋ, ਬਲਵਿੰਦਰ ਸਿੰਘ ਧਾਲੀਵਾਲ, ਬੌਬੀ ਸ਼ਰਮਾ , ਬੂਟਾ ਸਿੰਘ ਢੱਡਾ, ਆਦਿ ਨੇ ਦੁੱਖ ਦਾ ਪ੍ਰਗਟਾਵਾ ਕੀਤਾ