ਸਰਪੰਚਾਂ ਤੇ ਕੌਂਸਲਰਾਂ ਨੇ ਚੁੱਕੀ ਨਸ਼ਾ ਵੇਚਣ ਵਾਲੇ ਦਾ ਸਾਥ ਨਾ ਦੇਣ ਦੀ ਸੰਹੁ
ਰੋਹਿਤ ਗੁਪਤਾ
ਗੁਰਦਾਸਪੁਰ , 25 ਮਾਰਚ 2025 :
ਕਾਦੀਆਂ ਪੁਲਿਸ ਸਟੇਸ਼ਨ ਵਿਖੇ ਨਸ਼ਿਆਂ ਦੇ ਖਿਲਾਫ ਲੋਕ ਸੰਪਰਕ ਮੀਟਿੰਗ ਕੀਤੀ ਗਈ ਜਿਸ ਵਿੱਚ ਇਲਾਕੇ ਭਰ ਦੇ ਸਰਪੰਚ ਸਾਹਿਬਾਨ ਅਤੇ ਕਾਦੀਆਂ ਦੇ ਮਿਊਨਸੀਪਲ ਕੌਂਸਲਰਸ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ ।
ਇਸ ਮੌਕੇ ਐਸਐਚਓ ਕਾਦੀਆਂ ਨਿਰਮਲ ਸਿੰਘ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੰਜਾਬ ਵਿੱਚੋਂ ਨਸ਼ਿਆਂ ਨੂੰ ਸਮਾਪਤ ਕਰਨ ਲਈ ਇੱਕ ਮੁਹਿੰਮ ਚਲਾਈ ਗਈ ਹੈ ਜਿਸ ਵਿੱਚ ਪੰਜਾਬ ਪੁਲਿਸ ਨੂੰ ਭਾਰੀ ਕਾਮਯਾਬੀ ਪ੍ਰਾਪਤ ਹੋ ਰਹੀ ਹੈ।
ਇਸ ਮੌਕੇ ਸਰਪੰਚ ਸਾਹਿਬਾਨ ਅਤੇ ਐਮ ਸੀ ਸਾਹਿਬਾਨ ਨੂੰ ਸੌਂਹ ਵੀ ਚੁਕਾਈ ਗਈ ਕਿ ਉਹ ਨਸ਼ਿਆਂ ਨੂੰ ਸਮਾਪਤ ਕਰਨ ਲਈ ਪੰਜਾਬ ਪੁਲਿਸ ਦਾ ਭਰਪੂਰ ਸਾਥ ਦੇਣਗੇ। ਇਹ ਵੀ ਪ੍ਰਣ ਲਿਆ ਗਿਆ ਕਿ ਜੇਕਰ ਕੋਈ ਨਸ਼ਾ ਵਪਾਰੀ ਪੁਲਿਸ ਵੱਲੋਂ ਫੜਿਆ ਜਾਂਦਾ ਹੈ ਤਾਂ ਉਸ ਨੂੰ ਛਡਾਉਣ ਲਈ ਕੋਈ ਵੀ ਸਰਪੰਚ ਜਾਂ ਐਮ ਸੀ ਉਸ ਦੀ ਸਿਫਾਰਿਸ਼ ਲੈ ਕੇ ਨਹੀਂ ਆਵੇਗਾ l ਐਸ ਐਚ ਓ ਨਿਰਮਲ ਸਿੰਘ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਹਰ ਇੱਕ ਸਰਪੰਚ ਨੂੰ ਇਹ ਕਿਹਾ ਕਿ ਉਹ ਆਪਣੇ ਪਿੰਡ ਵਿੱਚ ਜਾ ਕੇ ਇਸ ਦੀ ਅਨਾਉਂਸਮੈਂਟ ਵੀ ਕਰਵਾਉਣ ਅਤੇ ਮਤੇ ਪਾ ਕੇ ਉਸ ਦੀ ਕਾਪੀ ਥਾਣੇ ਵਿੱਚ ਜਮਾ ਕਰਵਾਈ ਜਾਵੇ ਅਤੇ ਜੇ ਕੋਈ ਨਸ਼ਾ ਲੈਣ ਦਾ ਆਦੀ ਹੈ ਤਾਂ ਉਸ ਦੀ ਰਿਪੋਰਟ ਕੀਤੀ ਜਾਵੇ ਤਾਂ ਜੋ ਉਸ ਦਾ ਇਲਾਜ ਕਰਵਾਇਆ ਜਾ ਸਕੇl