ਇਹ ਵੇਖ ਲਓ ਧਾਰਮਿਕ ਚੋਰ: ਪਹਿਲਾਂ ਟੇਕਿਆ ਮੱਥਾ ਤੇ ਫੇਰ ਗੁਰਦੁਆਰਾ ਸਾਹਿਬ ਦੇ ਬਾਹਰ ਲੱਗਿਆ ਮੋਟਰਸਾਈਕਲ ਕਰਕੇ ਲੈ ਗਿਆ ਚੋਰੀ
ਰੋਹਿਤ ਗੁਪਤਾ
ਗੁਰਦਾਸਪੁਰ, 12 ਮਾਰਚ 2025 - ਗੁਰਦਾਸਪੁਰ ਦੇ ਗੁਰਦੁਆਰਾ ਸਿੰਘ ਸਭਾ ਦੇ ਅੰਦਰ ਹੀ ਇੱਕ ਸ਼ਾਤਿਰ ਚੋਰ ਦੇ ਵੱਲੋਂ ਸ਼ਾਮ ਦੇ ਵੇਲੇ ਚੱਲ ਇਹ ਰਹਿਰਾਸ ਦੇ ਪਾਠ ਦੇ ਸਮੇਂ ਹੀ ਪਹਿਲਾਂ ਗੁਰਦੁਆਰਾ ਸਾਹਿਬ ਦੇ ਬਾਹਰ ਨਤਮਸਤਕ ਹੋਇਆ ਅਤੇ ਉਸ ਤੋਂ ਬਾਅਦ ਨਾਲ ਹੀ ਬਾਹਰ ਤੋਂ ਹੀ ਕੁਝ ਹੀ ਸਕਿੰਡਾਂ ਦੇ ਵਿੱਚ ਬਾਈਕ ਚੋਰੀ ਕਰਕੇ ਫਰਾਰ ਹੋ ਗਿਆ।
ਗੁਰਦੁਆਰਾ ਸਿੰਘ ਸਭਾ ਦੇ ਸੇਵਾਦਾਰ ਮੋਹਨ ਸਿੰਘ ਨੇ ਦੱਸਿਆ ਕਿ ਜਦੋਂ ਬਾਈਕ ਨਹੀਂ ਮਿਲੀ ਤਾਂ ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ ਤਾਂ ਪਤਾ ਚੱਲਿਆ ਕਿ ਇੱਕ ਸ਼ਾਤਿਰ ਚੋਰ ਦੇ ਵੱਲੋਂ ਬਾਈਕ ਚੋਰੀ ਕਰ ਲਈ ਗਈ ਹੈ। ਇਸ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਪੁਲਿਸ ਵੱਲੋਂ ਚੋਰ ਦੀ ਭਾਲ ਕੀਤੀ ਜਾ ਰਹੀ ਹੈ ।ਦੱਸ ਦਈਏ ਕਿ ਪਹਿਲਾ ਮਾਮਲਾ ਨਹੀਂ ਹੈ ਕਿ ਜਦੋਂ ਇਹ ਬਾਈਕ ਚੋਰੀ ਹੋਈ ਹੈ ਇਸ ਤੋਂ ਪਹਿਲਾਂ ਵੀ ਇਸੇ ਇਲਾਕੇ ਦੇ ਵਿੱਚ ਕਈ ਵਾਹਨ ਲਗਾਤਾਰ ਚੋਰੀ ਹੋ ਚੁੱਕੇ ਹਨ।