ਪੀ.ਏ.ਯੂ. ਦੇ 11 ਵਿਦਿਆਰਥੀਆਂ ਨੂੰ ਐਵੇਰਿਕਸਿਸ ਸਲਿਊਸ਼ਨਜ਼ ਵਿਚ ਨੌਕਰੀ ਲਈ ਚੁਣਿਆ ਗਿਆ
ਲੁਧਿਆਣਾ 13 ਫਰਵਰੀ , 2025 - ਬੀਤੇ ਦਿਨੀਂ ਪੀ.ਏ.ਯੂ. ਦੇ ਵੱਖ-ਵੱਖ ਅੰਡਰ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਕੋਰਸਾਂ ਦੇ 11 ਵਿਦਿਆਰਥੀਆਂ ਨੂੰ ਐਵੇਰਿਕਸਿਸ ਸਲਿਊਸ਼ਨਜ਼ ਨੇ ਪਲੇਸਮੈਂਟ ਮੁਹਿੰਮ ਦੌਰਾਨ ਨੌਕਰੀ ਲਈ ਚੁਣ ਲਿਆ| ਇਹਨਾਂ ਵਿੱਚੋਂ 4 ਵਿਦਿਆਰਥੀ ਬੀ ਐੱਸ ਸੀ ਐਗਰੀਕਲਚਰ ਦੇ, ਇਕ ਐੱਮ ਬੀ ਏ ਦਾ ਅਤੇ ਤਿੰਨ-ਤਿੰਨ ਵਿਦਿਆਰਥੀ ਬੀ ਐੱਸ ਬਾਗਬਾਨੀ ਅਤੇ ਬੀ ਐੱਸ ਸੀ ਬਾਇਓਤਕਨਾਲੋਜੀ ਦੇ ਹਨ| ਇਹਨਾਂ ਵਿਦਿਆਰਥੀਆਂ ਨੂੰ ਪਹਿਲੇ 4-6 ਮਹੀਨਿਆਂ ਦੌਰਾਨ 3.40 ਲੱਖ ਪ੍ਰਤੀ ਸਾਲ ਦੇ ਹਿਸਾਬ ਨਾਲ ਤਨਖਾਹ ਦੀ ਪੇਸ਼ਕਸ਼ ਹੋਈ ਅਤੇ ਇਸ ਤੋਂ ਬਾਅਦ ਸੋਧੀ ਹੋਈ ਤਨਖਾਹ 4-6 ਲੱਖ ਪ੍ਰਤੀ ਸਾਲ ਅਤੇ ਭੱਤੇ ਦਿੱਤੇ ਜਾਣ ਦੀ ਤਜ਼ਵੀਜ਼ ਹੈ|
ਯੂਨੀਵਰਸਿਟੀ ਕਾਊਂਸਲਿੰਗ ਅਤੇ ਪਲੇਸਮੈਂਟ ਗਾਈਡੈਂਸ ਸੈੱਲ ਦੇ ਸਹਿਯੋਗੀ ਨਿਰਦੇਸ਼ਕ ਡਾ. ਖੁਸ਼ਦੀਪ ਧਰਨੀ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਯੂਨੀਵਰਸਿਟੀ ਦੇ ਪਲੇਸਮੈਂਟ ਸੈੱਲ ਵੱਲੋਂ ਵਿਦਿਆਰਥੀਆਂ ਨੂੰ ਨੌਕਰੀ ਯੋਗ ਬਨਾਉਣ ਲਈ ਕੀਤੇ ਜਾ ਰਹੇ ਯਤਨਾਂ ਉੱਪਰ ਚਾਨਣਾ ਪਾਇਆ| ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਵੀ ਇਹਨਾਂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਉਹਨਾਂ ਦੀ ਸਫਲਤਾ ਦੀ ਕਾਮਨਾ ਕੀਤੀ|