ਸੜਕ ਹਾਦਸੇ ਦੋਰਾਨ 19 ਸਾਲਾ ਕਬੱਡੀ ਖਿਡਾਰੀ ਨੋਜਵਾਨ ਦੀ ਹੋਈ ਮੌਤ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ , 1 ਫਰਵਰੀ 2025
ਬੀਤੀ ਸ਼ਾਮ ਤਕਰੀਬਨ 7 ਕੁ ਵਜੇ ਪਿੰਡ ਲੱਖਣ ਕੇ ਪੱਡਾ ਅਨਾਜ ਮੰਡੀ ਨੇੜੇ ਵਾਪਰੇ ਇਕ ਸੜਕ ਹਾਦਸੇ ਦੋਰਾਨ ਬੁਲੇਟ ਮੋਟਰ ਸਾਈਕਲ ਨੋਜਵਾਨ ਦੀ ਮੋਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆ ਨਡਾਲਾ ਚੋਂਕੀ ਇੰਚਾਰਜ਼ ਬਲਜਿੰਦਰ ਸਿੰਘ ਨੇ ਦੱਸਿਆ ਨੋਜਵਾਨ ਸੁਖਜੀਤ ਸਿੰਘ (19)ਪੁੱਤਰ ਸੰਤੋਖ ਸਿੰਘ ਵਾਸੀ ਗੁਡਾਣੀ ਆਪਣੇ ਬੁਲੇਟ ਮੋਟਰ ਸਾਈਕਲ ਤੇ ਸਵਾਰ ਹੋ ਕੇ ਵਾਇਆ ਲੱਖਣ ਕੇ ਪੱਡਾ ਤੋਂ ਨਡਾਲਾ ਤਰਫ ਨੂੰ ਜਾ ਰਿਹਾ ਸੀ ਜਦ ਉਹ ਲੱਖਣ ਕੇ ਪੱਡਾ ਅਨਾਜ ਮੰਡੀ ਨੇੜੇ ਪਹੁੰਚਿਆਂ ਤਾਂ ਉਸਦਾ ਮੋਟਰ ਸਾਈਕਲ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਵੱਜਾ , ਜਿਸ ਕਾਰਨ ਉਸਦੇ ਸਿਰ ਤੇ ਗੰਭੀਰ ਸੱਟਾ ਲੱਗੀਆ । ਇਸ ਦੋਰਾਨ ਜਖਮੀ ਹਾਲਤ ਚ ਨੋਜਵਾਨ ਨੂੰ ਰਾਹਗੀਰਾਂ ਦੀ ਮਦਦ ਨਾਲ ਇਲਾਜ਼ ਲਈ ਜਲੰਧਰ ਦੇ ਨਿਜੀ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਕਿ ਇਲਾਜ਼ ਦੋਰਾਨ ਉਸਦੀ ਮੌਤ ਹੋ ਗਈ। ਚੋਕੀ ਇੰਚਾਰਜ਼ ਬਲਜਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੋਜਵਾਨ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ ।