ਸੈਫ ਅਲੀ ਖਾਨ 'ਤੇ ਹਮਲਾ ਕਰਨ ਵਾਲੇ ਸ਼ੱਕੀ ਦੋਸ਼ੀ ਨੂੰ ਕੀਤਾ ਗ੍ਰਿਫਤਾਰ
ਬਾਬੂਸ਼ਾਹੀ ਬਿਊਰੋ
ਮੁੰਬਈ , 19 ਜਨਵਰੀ 2025 : ਮੁੰਬਈ ਪੁਲਸ ਨੇ ਐਤਵਾਰ ਨੂੰ ਸੈਫ ਅਲੀ ਖਾਨ 'ਤੇ ਹਮਲਾ ਕਰਨ ਵਾਲੇ ਵਿਅਕਤੀ ਨੂੰ ਠਾਣੇ ਤੋਂ ਗ੍ਰਿਫਤਾਰ ਕੀਤਾ ਹੈ। ਹਮਲਾਵਰ ਦੀ ਪਛਾਣ ਮੁਹੰਮਦ ਅਲੀਯਾਨ ਉਰਫ਼ ਬੀ.ਜੇ. ਜਿਸ ਨੇ ਅਦਾਕਾਰ ਦੇ ਘਰ 'ਚ ਦਾਖਲ ਹੋ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਹਮਲਾਵਰ ਦਾ ਨਾਂ ‘ਵਿਜੇ ਦਾਸ’ ਸੀ ਅਤੇ ਉਹ ਮੁੰਬਈ ਦੇ ਇੱਕ ਪੱਬ ਵਿੱਚ ਕੰਮ ਕਰਦਾ ਸੀ। ਉਸ ਨੂੰ ਠਾਣੇ ਵਿੱਚ ਹੀਰਾਨੰਦਾਨੀ ਅਸਟੇਟ ਵਿੱਚ ਚੱਲ ਰਹੀ ਮੈਟਰੋ ਨਿਰਮਾਣ ਸਾਈਟ ਦੇ ਨੇੜੇ ਲੇਬਰ ਕੈਂਪ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਵਿਲੇ ਪਾਰਲੇ ਥਾਣੇ ਦੇ ਅਧਿਕਾਰੀਆਂ ਨੇ ਇਹ ਗ੍ਰਿਫਤਾਰੀ ਕੀਤੀ।
UPDATE | Saif Ali Khan attack case | The arrested accused, Vijay Das, a waiter at a restaurant, has confessed to having committed the crime: Mumbai Police https://t.co/GmFX77mbLv
— ANI (@ANI) January 18, 2025