ਬਟਾਲਾ ਪੁਲਿਸ ਵਲੋਂ ਐਂਟੀ ਡਰੱਗ ਅਵੈਰਨੈੱਸ ਡੇਅ ਅਤੇ ਐਥਲੈਟਿਕਸ ਮੀਟ 21 ਜਨਵਰੀ ਨੂੰ ਕਰਵਾਈ ਜਾਵੇਗੀ
ਰੋਹਿਤ ਗੁਪਤਾ
ਬਟਾਲਾ, 19 ਜਨਵਰੀ 2025 - ਐਸ. ਐਸ.ਪੀ ਬਟਾਲਾ, ਸ੍ਰੀ ਸੁਹੇਲ ਕਾਸਿਮ ਮੀਰ ਦੀ ਅਗਵਾਈ ਹੇਠ ਬਟਾਲਾ ਪੁਲਿਸ ਵਲੋਂ ਐਂਟੀ ਡਰੱਗ ਅਵੈਰਨੈੱਸ ਡੇਅ ਅਤੇ ਐਥਲੈਟਿਕਸ ਮੀਟ (2025), ਦਿਨ ਮੰਗਲਵਾਰ 21 ਜਨਵਰੀ ਨੂੰ ਕਰਵਾਈ ਜਾਵੇਗੀ।
ਇਹ ਜਾਣਕਾਰੀ ਦਿੰਦਿਆਂ ਸ੍ਰੀ ਤੇਜਿੰਦਰਪਾਲ ਸਿੰਘ, ਡੀ. ਐਸ. ਪੀ (ਹੈੱਡਕੁਆਰਟਰ) ਬਟਾਲਾ ਨੇ ਦੱਸਿਆ ਕਿ 21 ਜਨਵਰੀ ਦਿਨ ਮੰਗਲਵਾਰ ਨੂੰ ਐਂਟੀ ਡਰੱਗ ਅਵੈਰਨੈੱਸ ਡੇਅ ਅਤੇ ਐਥਲੈਟਿਕਸ ਮੀਟ -2025 ਕਰਵਾਈ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਬੇਰਿੰਗ ਯੂਨੀਅਨ ਕ੍ਰਿਸਚੀਅਨ ਕਾਲਜ ਵਿਖੇ ਐਥਲੈਟਿਕਸ ਮੀਟ-2025, ਦੁਪਹਿਰ 12 ਵਜੇ ਤੋਂ 4 ਦੁਪਹਿਰ ਵਜੇ ਤੱਕ ਕਰਵਾਈ ਜਾਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਇਨਾਮਾਂ ਦੀ ਵੰਡ ਸ਼ਿਵ ਕੁਮਾਰ ਬਟਾਲਵੀ ਆਡੀਟੋਰੀਅਮ, ਜਲੰਧਰ ਰੋਡ ਬਟਾਲਾ ਵਿਖੇ ਸ਼ਾਮ 4 ਤੋਂ 6 ਵਜੇ ਤੱਕ ਕੀਤੀ ਜਾਵੇਗੀ।
ਤੇਜਿੰਦਰਪਾਲ ਸਿੰਘ, ਡੀ. ਐਸ. ਪੀ (ਐੱਚ) ਬਟਾਲਾ ਨੇ ਅੱਗੇ ਕਿਹਾ ਕਿ ਐਸ ਐਸ ਪੀ ਬਟਾਲਾ ਦੇ ਦਿਸ਼ਾ- ਨਿਰਦੇਸ਼ਾਂ ਹੇਠ ਬਟਾਲਾ ਪੁਲਿਸ ਵਲੋਂ ਲਗਾਤਾਰ ਨਸ਼ਿਆ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਖੇਡਾਂ ਨੂੰ ਪ੍ਰਫੁੱਲਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬਟਾਲਾ ਪੁਲਿਸ ਵਲੋਂ ਨਸ਼ਿਆਂ ਵਿਰੁੱਧ ਜਾਗਰੂਕਤਾ ਸੈਮੀਨਾਰ ਕਰਵਾਉਣ ਦੇ ਨਾਲ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਵੱਖ ਵੱਖ ਪੱਧਰ 'ਤੇ ਉਪਰਾਲੇ ਕੀਤੇ ਗਏ ਹਨ, ਜਿਸ ਦੇ ਚੱਲਦਿਆਂ 21 ਜਨਵਰੀ ਨੂੰ ਐਥਲੈਟਿਕਸ ਮੀਟ-2025 ਕਰਵਾਈ ਜਾ ਰਹੀ ਹੈ।