ਕਾਂਗਰਸ ਦੇ ਮੈਂਬਰ ਪਾਰਲੀਆਮੈਂਟ ਸੁਖਜਿੰਦਰ ਰੰਧਾਵਾ ਦਾ ਵੱਡਾ ਬਿਆਨ, ਪੜ੍ਹੋ ਵੇਰਵਾ
- ਦਿੱਲੀ ਚੋਣਾਂ ਤੋਂ ਬਾਅਦ ਖੁਦ ਆਪਣੇ ਆਦਮੀਆਂ ਨੂੰ ਲਾਉਣਗੇ ਲੋਕਾਂ ਅਤੇ ਪੁਲਿਸ ਥਾਣਿਆਂ ਦੀ ਸੁਰੱਖਿਆ ਵਿੱਚ
- ਅਮਨ ਜੈੰਤੀਪੁਰ ਦੇ ਘਰ ਪਹੁੰਚੇ ਸੁਖਜਿੰਦਰ ਰੰਧਾਵਾ
ਰੋਹਿਤ ਗੁਪਤਾ
ਗੁਰਦਾਸਪੁਰ, 19 ਜਨਵਰੀ 2025 - ਸ਼ਰਾਬ ਦੇ ਕਾਰੋਬਾਰੀ ਅਮਨਦੀਪ ਜੈੰਤੀਪੁਰ ਜੋਕਿ ਕਾਂਗਰਸ ਪਾਰਟੀ ਦੇ ਨੇਤਾ ਹਨ ਦੇ ਘਰ ਜਿਲਾ ਅੰਮ੍ਰਿਤਸਰ ਦੇ ਪਿੰਡ ਜੈੰਤੀਪੁਰ ਵਿਖੇ ਬੀਤੇ ਦਿਨੀ ਕਿਸੇ ਸ਼ੱਕੀ ਵਸਤੂ ਨਾਲ ਮੋਟਰਸਾਈਕਲ ਸਵਾਰ ਦੋ ਨੌਜਵਾਨਾ ਵਲੋ ਹਮਲਾ ਕੀਤਾ ਗਿਆ, ਹਾਲਾਂਕਿ ਜਾਨੀ ਨੁਕਸਾਨ ਹੋਣੋ ਬਚਾ ਹੀ ਰਿਹਾ ਉੱਥੇ ਹੀ ਪੁਲਿਸ ਵਲੋ ਵੀ ਇਸ ਹਮਲੇ ਨੂੰ ਲੈਕੇ ਕੇਸ ਦਰਜ਼ ਕਰ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਉਧਰ ਅੱਜ ਕਾਂਗਰਸ ਪਾਰਟੀ ਦੇ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਅਮਨ ਜੈਂਤੀਪੁਰ ਦੇ ਘਰ ਪਹੁਚੇ ਅਤੇ ਉਹਨਾਂ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਪਰਿਵਾਰ ਨੂੰ ਪਹਿਲਾ ਹੀ ਧਮਕਿਆ ਆ ਰਹੀਆ ਸਨ ਅਤੇ ਹਮਲਾ ਕਰਨ ਵਾਲੇ ਇਸ ਪਰਿਵਾਰ ਕੋਲੋ ਫਿਰੌਤੀ ਮੰਗ ਰਹੇ ਸਨ ਅਤੇ ਪੈਸੇ ਨਹੀਂ ਦਿੱਤੇ ਤਾਂ ਹਮਲਾ ਹੋਇਆ ਹੈ ਉੱਥੇ ਹੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕੀ ਜੋ ਅੱਜ ਇਸ ਪਰਿਵਾਰ ਨਾਲ ਹੋਇਆ ਹੈ ਉਸ ਤਰ੍ਹਾਂ ਦੇ ਹਾਲਾਤ ਸਾਰੇ ਪੰਜਾਬ ਚ ਬਣੇ ਹੋਏ ਹਨ ਅਤੇ ਕੋਈ ਵੀ ਨਾਗਰਿਕ ਖੁਦ ਨੂੰ ਸੁਰੱਖਿਅਤ ਨਹੀ ਮਨ ਰਿਹਾ ਉੱਥੇ ਹੀ ਰੰਧਾਵਾ ਨੇ ਪੁਲਿਸ ਥਾਣੇ ਤੇ ਹਮਲੇ ਹੋਏ ਤਾ ਪੁਲਿਸ ਨੇ ਤਾਂ ਆਪਣੇ ਥਾਣੇ ਸੁਰੱਖਿਅਤ ਕਰਨ ਲਈ ਦੀਵਾਰਾਂ ਉਚੀਆਂ ਕਰ ਲਾਇਆ ਹਨ।ਇਥੋ ਤਕ ਕੀ ਰਾਤ ਨੂੰ ਰਾਹ ਬੰਦ ਕਰ ਦਿੱਤੇ ਜਾਂਦੇ ਹਨ।
ਪੰਜਾਬ ਦੇ ਮੁੱਖ ਮੰਤਰੀ ਕੋਈ ਬਿਆਨ ਨਹੀ ਦੇ ਰਹੇ ਉਲਟਾ ਪੰਜਾਬ ਦੀ ਸੁਰੱਖਿਆ ਬਾਰੇ ਸੋਚਣ ਜਾ ਕੋਈ ਠੋਸ ਕਦਮ ਚੁੱਕਣ ਦੀ ਜਗ੍ਹਾ ਉਹਨਾ ਨੂੰ ਦਿੱਲੀ ਬੈਠੇ ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਦੀ ਫ਼ਿਕਰ ਹੈ। ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਬਜਟ ਸੈਸ਼ਨ ਚ ਉਹ ਪੰਜਾਬ ਦੀ ਸੁਰੱਖਿਆ ਦੀ ਗੱਲ ਕਰਨਗੇ ਅਤੇ ਇਸ ਦੇ ਨਾਲ ਹੀ ਉਹ ਕੇਂਦਰ ਸਰਕਾਰ ਅਤੇ ਦੇਸ਼ ਦੀਆ ਸੁਰੱਖਿਆ ਏਜੰਸੀਆ ਨੂੰ ਵੀ ਅਪੀਲ ਕਰਨਗੇ ਕਿ ਪੰਜਾਬ ਨੂੰ ਇਹਨਾਂ ਗੈਂਗਸਟਰਾਂ ਅਤੇ ਅੱਤਵਾਦ ਵਾਲੇ ਮਾਹੌਲ ਤੋ ਬਚਾਇਆ ਜਾਵੇ। ਰੰਧਾਵਾ ਨੇ ਕਿਹਾ ਕਿ ਦਿੱਲੀ ਚੋਣਾਂ ਤੋ ਵਿਹਲੇ ਹੋ ਉਹ ਖੁਦ ਪੰਜਾਬ ਚ ਲੋਕਾ ਨੂੰ ਇਕੱਠੇ ਕਰ ਕਮੇਟੀਆ ਬਣਾ ਪਿੰਡਾ ਅਤੇ ਸ਼ਹਿਰਾ ਦੀ ਸੁਰੱਖਿਆ ਕਰਨਗੇ ਨਾਲ ਹੀ ਪੁਲਿਸ ਥਾਣਿਆ ਦੀ ਵੀ ਸੁਰੱਖਿਆ ਤੇ ਲੋਕਾ ਨੂੰ ਲਾਉਣਗੇ ।