ਭਾਰਤ ਵਿਚ ਵਧਦਾ ਨੀਂਦ ਦਾ ਸੰਕਟ ਅਤੇ ਇਸ ਦਾ ਕਾਰਪੋਰੇਟ ਕਰਮਚਾਰੀਆਂ 'ਤੇ ਮਾੜਾ ਅਸਰ
ਚੰਡੀਗੜ੍ਹ, 22 ਅਪਰੈਲ 2025: ਇੰਟਰਨੈਸ਼ਨਲ ਜਰਨਲ ਆਫ਼ ਮੈਡੀਕਲ ਐਂਡ ਹੈਲਥ ਸਾਇੰਸਜ਼ ਵਿੱਚ ਪ੍ਰਕਾਸ਼ਿਤ ਇਕ ਨਵੇਂ ਅਧਿਐਨ ਨੇ ਇਹ ਚਿਤਾਵਨੀ-ਜਨਕ ਤੱਥ ਸਾਂਝੇ ਕੀਤੇ ਹਨ, ਕਿ ਨੀਂਦ ਦੀ ਘਾਟ ਕਿਸ ਤਰ੍ਹਾਂ ਭਾਰਤ ਦੇ ਕਾਰਪੋਰੇਟ ਕਰਮਚਾਰੀਆਂ ਦੀ ਸੋਚਣ-ਸਮਝਣ ਦੀ ਸਮਰੱਥਾ ਅਤੇ ਕੰਮ ਦੀ ਕਾਰਗੁਜ਼ਾਰੀ ਨੂੰ ਪ੍ਰਭਾਵਤ ਕਰ ਰਹੀ ਹੈ। ਦੇਸ਼ ਦੇ ਕਾਰਪੋਰੇਟ ਖੇਤਰ ਦੇ ਕਰਮਚਾਰੀ ਇੱਕ ਗੰਭੀਰ ਨੀਂਦ ਸੰਕਟ ਦਾ ਸਾਹਮਣਾ ਕਰ ਰਹੇ ਹਨ, ਜਿਸ ਦੇ ਨਤੀਜੇ ਕੰਮਕਾਜੀ ਖੇਤਰਾਂ ਨੂੰ ਵੀ ਪ੍ਰਭਾਵਿਤ ਕਰ ਰਹੇ ਹਨ।
ਇਹ ਰਿਸਰਚ ਡਾ. ਦੀਪਕ ਠਾਕੁਰ (ਮਨੋਵੈਿਗਿਆਨਿਕ ਅਤੇ ਵਰਕਪਲੇਸ ਵੈਲਨੈੱਸ ਮਾਹਿਰ) ਅਤੇ ਮਿਸ ਸਿੰਮੀ ਬੰਸਲ (ਮਨੋਵੈਿਗਿਆਨਿਕ ਅਤੇ ਰਿਸਰਚਰ) ਵੱਲੋਂ ਸਾਂਝੀ ਤੌਰ 'ਤੇ ਕੀਤੀ ਗਈ ਹੈ। "ਸਲੀਪਲੈੱਸ ਐਮਪਲੋਈਸ : ਡੀ ਸਲੀਪ ਕਰਾਈਸਿਸਅਮੰਗ ਇੰਡੀਅਨ ਕਾਰਪੋਰੇਟ ਪ੍ਰੋਫੈਸ਼ਨਲਸ ਐਂਡ ਇਟ੍ਸ ਕਾਗਨੀਤੀਵ ਕੌਂਸਿਕੁਇੰਸਸ" ਨਾਂ ਦੇ ਇਸ ਅਧਿਐਨ ਵਿੱਚ ਦਰਸਾਇਆ ਗਿਆ ਹੈ ਕਿ 60% ਤੋਂ ਵੱਧ ਕਾਰਪੋਰੇਟ ਕਰਮਚਾਰੀ ਘੱਟ ਗੁਣਵੱਤਾ ਵਾਲੀ ਨੀਂਦ ਨਾਲ ਪੀੜਤ ਹਨ, ਜਿਸ ਕਰਕੇ ਉਹਨਾਂ ਦੀ ਯਾਦਦਾਸ਼ਤ, ਧਿਆਨ ਅਤੇ ਫੈਸਲਾ ਲੈਣ ਦੀ ਸਮਰੱਥਾ ਘਟ ਰਹੀ ਹੈ — ਅਤੇ ਅੰਤ ਵਿੱਚ ਇਹ ਨੀਂਦ ਦੀ ਕਮੀ ਦਾ ਕਾਰਨ ਬਣ ਰਹੀ ਹੈ।
ਇਹ ਅਧਿਐਨ ਉਨ੍ਹਾਂ ਖੇਤਰਾਂ ਦੇ ਕਰਮਚਾਰੀਆਂ 'ਤੇ ਕੀਤਾ ਗਿਆ ਸੀ ਜਿੱਥੇ ਦਬਾਅ ਅਤੇ ਕੰਮ ਦਾ ਭਾਰ ਜ਼ਿਆਦਾ ਹੈ — ਜਿਵੇਂ ਕਿ ਆਈ.ਟੀ., ਫਾਇਨੈਂਸ ਅਤੇ ਮਾਰਕੀਟਿੰਗ। ਅਧਿਐਨ ਦੱਸਦਾ ਹੈ ਕਿ ਨੀਂਦ ਦੀ ਘਾਟ ਸੋਚਣ-ਸਮਝਣ ਦੀ ਸਮਰੱਥਾ 'ਚ ਰੁਕਾਵਟ ਪੈਦਾ ਕਰਦੀ ਹੈ। ਇਨ੍ਹਾਂ ਰੁਕਾਵਟਾਂ ਵਿੱਚ ਧਿਆਨ ਕੇਂਦਰਤ ਕਰਨਾ, ਸਮੱਸਿਆਵਾਂ ਦਾ ਹੱਲ ਲੱਭਣਾ ਅਤੇ ਜਾਣਕਾਰੀ ਯਾਦ ਰੱਖਣ ਦੀ ਸਮਰੱਥਾ ਸ਼ਾਮਲ ਹੈ — ਜੋ ਕਿ ਆਧੁਨਿਕ ਹੋੜ ਭਰੇ ਯੁੱਗ ਵਿੱਚ ਲਾਜ਼ਮੀ ਗੁਣ ਹਨ। ਡਾ. ਠਾਕੁਰ ਦੱਸਦੇ ਹਨ, “ਜਦੋਂ ਕਰਮਚਾਰੀ ਪੂਰੀ ਅਤੇ ਗੁਣਵੱਤਾ ਵਾਲੀ ਨੀਂਦ ਨਹੀਂ ਲੈਂਦੇ, ਤਾਂ ਉਹਨਾਂ ਦੀ ਕੋਗਨਿਟਿਵ ਫੰਕਸ਼ਨਿੰਗ ਖ਼ਰਾਬ ਹੋ ਜਾਂਦੀ ਹੈ। ਇਸ ਨਾਲ ਫੈਸਲੇ ਲੈਣ ਦੀ ਰਫ਼ਤਾਰ ਘਟਦੀ ਹੈ, ਉਤਪਾਦਕਤਾ 'ਚ ਕਮੀ ਆਉਂਦੀ ਹੈ ਅਤੇ ਕੰਮ 'ਚ ਗਲਤੀਆਂ ਵਧਦੀਆਂ ਹਨ। ਇਹ ਨਿਰੀਵ ਉਤਪਾਦਕਤਾ ਦਾ ਕਾਤਿਲ ਹੈ।”
ਇਸ ਅਧਿਐਨ ਵਿੱਚ ਇਹ ਵੀ ਪਤਾ ਲੱਗਾ ਕਿ ਤਣਾਅ ਅਤੇ ਵਾਧੂ ਕੰਮ ਨੀਂਦ ਸੰਕਟ ਦੇ ਮੁੱਖ ਕਾਰਨ ਹਨ। ਲੰਬੇ ਕੰਮ ਦੇ ਘੰਟੇ ਅਤੇ ਹਮੇਸ਼ਾ ਵੱਧ ਰਹੀਆਂ ਉਮੀਦਾਂ ਦੇ ਕਾਰਨ, ਉੱਚ ਤਣਾਅ ਵਾਲੇ ਖੇਤਰਾਂ ਵਿੱਚ ਕਰਮਚਾਰੀ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਸਿਮਮੀ ਬੰਸਲ ਦਾ ਕਹਿਣਾ ਹੈ, “ਜਿੱਥੇ ਕੰਮ ਦੀ ਮੰਗ ਜ਼ਿਆਦਾ ਹੈ, ਉਥੇ ਤਣਾਅ ਵੀ ਜ਼ਿਆਦਾ ਹੁੰਦਾ ਹੈ, ਜੋ ਕਿ ਨੀਂਦ ਦੇ ਚੱਕਰ ਨੂੰ ਖਰਾਬ ਕਰਦਾ ਹੈ। ਇਹ ਇਕ ਖਤਰਨਾਕ ਚੱਕਰ ਹੈ — ਤਣਾਅ ਨੀਂਦ ਨੂੰ ਖਰਾਬ ਕਰਦਾ ਹੈ, ਫਿਰ ਖ਼ਰਾਬ ਨੀਂਦ ਵਾਪਸ ਤਣਾਅ ਵਧਾਉਂਦੀ ਹੈ, ਅਤੇ ਇਹ ਸਾਰੀ ਲੜੀ ਅੰਤ ਵਿੱਚ ਕਰਮਚਾਰੀ ਦੀ ਕਾਰਗੁਜ਼ਾਰੀ ਨੂੰ ਨੁਕਸਾਨ ਪਹੁੰਚਾਉਂਦੀ ਹੈ।”
ਇਸ ਸੰਕਟ ਨਾਲ ਨਜਿੱਠਣ ਲਈ, ਦੋਵਾਂ ਰਿਸਰਚਰਾਂ ਨੇ ਕੁਝ ਉਪਾਅ ਵੀ ਦਰਸਾਏ ਹਨ — ਜਿਵੇਂ ਕਿ ਨੀਂਦ ਸਬੰਧੀ ਸਿੱਖਿਆ (Sleep Hygiene), ਲਚਕੀਲਾ ਕੰਮ ਸਮਾਂ ਅਤੇ ਕਾਰਪੋਰੇਟ ਵੈਲਨੈੱਸ ਪ੍ਰੋਗ੍ਰਾਮਜ਼ ਨੂੰ ਲਾਗੂ ਕਰਨਾ। ਡਾ. ਠਾਕੁਰ ਆਖਦੇ ਹਨ, “ਵਰਕਪਲੇਸ ਨੂੰ ਇਹ ਮੰਨਣਾ ਹੋਵੇਗਾ ਕਿ ਨੀਂਦ ਮਨੋਵੈਿਗਿਆਨਿਕ ਅਤੇ ਸਰੀਰਕ ਸਿਹਤ ਦੀ ਬੁਨਿਆਦ ਹੈ। ਇੱਕ ਤੰਦਰੁਸਤ ਅਤੇ ਪੂਰੀ ਨੀਂਦ ਲੈਣ ਵਾਲਾ ਕਰਮਚਾਰੀ ਹੋਰ ਜ਼ਿਆਦਾ ਮਗਨ, ਉਤਪਾਦਕ ਅਤੇ ਘੱਟ ਥਕਾਵਟ ਵਾਲਾ ਹੁੰਦਾ ਹੈ।”
ਇਹ ਨਵਾਂ ਅਧਿਐਨ ਕਾਰਪੋਰੇਟ ਭਾਰਤ ਲਈ ਇਕ ਅਲਾਰਮ ਘੰਟੀ ਹੈ। ਇਸ ਦੇ ਨਤੀਜੇ ਸਾਨੂੰ ਯਾਦ ਦਿਲਾਉਂਦੇ ਹਨ ਕਿ ਕਰਮਚਾਰੀਆਂ ਦੀ ਖੁਸ਼ਹਾਲੀ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ। ਇਸ ਤੇਜ਼ੀ ਨਾਲ ਬਦਲ ਰਹੇ, ਹੋੜ ਭਰੇ ਕੰਮਕਾਜੀ ਮਾਹੌਲ ਵਿੱਚ ਨੀਂਦ ਦੀ ਉਪੇਖਾ ਨਹੀਂ ਕੀਤੀ ਜਾ ਸਕਦੀ। ਚੰਗੀ ਨੀਂਦ ਚੰਗੀ ਕੋਗਨਿਟਿਵ ਸਮਰੱਥਾ ਲੈ ਕੇ ਆਉਂਦੀ ਹੈ, ਜੋ ਕਿ ਉਤਪਾਦਕਤਾ ਨੂੰ ਵਧਾਉਂਦੀ ਹੈ ਅਤੇ ਥਕਾਵਟ ਜਾਂ ਬਰਨਆਉਟ ਦੇ ਖਤਰੇ ਨੂੰ ਘਟਾਉਂਦੀ ਹੈ। ਆਖ਼ਰ ਵਿੱਚ, ਸਿਮਮੀ ਬੰਸਲ ਕਹਿੰਦੀਆਂ ਹਨ, “ਨੀਂਦ ਦੀ ਘਾਟ ਨੂੰ ਦੂਰ ਕਰਨਾ ਸਿਰਫ਼ ਨੈਤਿਕ ਜ਼ਿੰਮੇਵਾਰੀ ਨਹੀਂ, ਇਹ ਇੱਕ ਸਿਆਣੀ ਕਾਰੋਬਾਰੀ ਰਣਨੀਤੀ ਵੀ ਹੈ। ਜੋ ਸੰਸਥਾਵਾਂ ਆਪਣੇ ਕਰਮਚਾਰੀਆਂ ਦੀ ਨੀਂਦ ਅਤੇ ਸਿਹਤ ਵਿੱਚ ਨਿਵੇਸ਼ ਕਰਨਗੀਆਂ, ਉਹਨਾਂ ਨੂੰ ਬਿਹਤਰ ਕਾਰਗੁਜ਼ਾਰੀ, ਘੱਟ ਟਰਨਓਵਰ ਅਤੇ ਸਮੁੱਚੀ ਕਾਮਯਾਬੀ ਦੇ ਰੂਪ ਵਿੱਚ ਲਾਭ ਮਿਲੇਗਾ।”
ਇਸ ਅਧਿਐਨ ਬਾਰੇ ਹੋਰ ਜਾਣਕਾਰੀ ਅਤੇ ਪੂਰੀ ਰਿਸਰਚ ਅਪਰੈਲ 2025 ਦੇ ਸੰਸਕਰਣ ਵਿੱਚ European International Journal of Medical and Health Sciences ਵਿੱਚ ਉਪਲਬਧ ਹੈ। [ਲਿੰਕ: https://eijmhs.com/index.php/mhs/article/view/261]