ਪਿੰਡ ਇਕੋਹਾਹਾ ਤੋਂ ਦਿਲਪ੍ਰੀਤ ਢਿੱਲੋਂ ਨੇ ਕਿਸਾਨਾਂ ਤੇ ਮਜ਼ਦੂਰਾਂ ਦੇ ਹੱਕਾਂ ਲਈ ਸ਼ੁਰੂ ਕੀਤੀ ਭਾਰਤ ਦੀ ਸਭ ਤੋ ਲੰਮੀ 302 ਕਿ.ਮੀ. ਇਤਿਹਾਸਿਕ ਦੌੜ
- ਗੁਰਦੁਆਰਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਇਕੋਲਾਹਾ ਵਿਚ ਅਰਦਾਸ ਕਰਨ ਉਪਰੰਤ ਪਿੰਡ ਵਾਸੀਆਂ ਤੇ ਕੀਤਾ ਦਿਲਪ੍ਰੀਤ ਨੂੰ ਦਿੱਲੀ ਲਈ ਰਵਾਨਾ
ਨਿਰਮਲ ਦੋਸਤ
ਰਾਏਕੋਟੀ/ਲੁਧਿਆਣਾ 8 ਫਰਵਰੀ 2025 - ਅੱਜ ਜ਼ਿਲਾ ਲੁਧਿਆਣਾ ਦੇ ਪਿੰਡ ਇਕੋਲਾਹਾ(ਨੇੜੇ ਖੰਨਾ) ਤੋਂ, ਕਿਸਾਨਾਂ ਅਤੇ ਮਜਦੂਰਾਂ ਦੀਆਂ ਹੱਕੀ ਮੰਗਾਂ ਲਈ ਚੱਲ ਰਹੇ ਕਿਸਾਨ ਅੰਦੋਲਨ ਜਿਸ ਵਿਚ 700 ਤੋ ਵੱਧ ਕਿਸਾਨ ਸ਼ਹੀਦ ਹੋ ਗਏ ਅਤੇ ਕਿਸਾਨ ਆਗੂ ਪੰਜਾਬ ਦੇ ਖਨੌਰੀ ਬਾਰਡਰ ਤੇ ਕਰੀਬ 80 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਲਈ ਚਿੰਤਤ ਪੰਜਾਬ ਦੇ ਪੁੱਤਰ ਨੌਜਵਾਨ ਦਿਲਪ੍ਰੀਤ ਸਿੰਘ ਢਿੱਲੋਂ (ਐਥਲੈਟਿਕ ਕੋਚ) ਨੇ ਕਿਸਾਨਾਂ ਦੀਆਂ ਫਸਲਾ ਲਈ ਘੱਟੋ ਘੱਟ ਖਰੀਦ ਗਰੰਟੀ ਕਾਨੂੰਨ (ਐਮਐਸਪੀ) ਅਤੇ ਪ੍ਰਤੀ ਵਿਅਕਤੀ ਘੱਟੋ ਘੱਟ ਆਮਦਨ ਗਰੰਟੀ ਕਾਨੂੰਨ (ਐਮਆਈਜੀ) ਸਮੇਤ ਕਿਸਾਨਾਂ - ਮਜਦੂਰਾਂ ਦੀਆਂ ਹੱਕੀ ਮੰਗਾਂ ਅਤੇ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਭਾਰਤ ਦੀ ਪਹਿਲੀ ਸਭ ਤੋਂ ਲੰਮੀ ਇਤਿਹਾਸਿਕ, 302 ਕਿਲੋਮੀਟਰ ਬਿਨਾਂ ਰੁਕੇ ਲਗਾਤਾਰ ਮੈਰਾਥਨ ਦੌੜ ਗੁਰਦੁਆਰਾ ਸ਼੍ਰੀ ਹਰਗੋਬਿੰਦ ਸਾਹਿਬ (ਪਾਤਸ਼ਾਹੀ ਛੇਵੀਂ) ਅਰੰਭ ਕਰ ਦਿੱਤੀ ਹੈ।
ਕਰੀਬ 12 ਵਜੇਂ ਪਿੰਡ ਇਕੋਲਾਹਾ ਤੋਂ ਮੈਰਾਥਨ ਦੌੜ ਸ਼ੁਰੂ ਕਰਨ ਮੌਕੇ ਹੋਏ ਸਾਦੇ ਅਤੇ ਪ੍ਰਭਾਵਸ਼ਾਲੀ ਪ੍ਰੋਗਰਾਮ ਮੌਕੇ ਆਲ ਇੰਡੀਆਂ ਸੰਯੁਕਤ ਕਿਸਾਨ ਸਭਾ ਦੇ ਕੌਮੀ ਜਨਰਲ ਸਕੱਤਰ ਕਰਨੈਲ ਸਿੰਘ ਇਕੋਲਾਹਾ, ਸਰਬਜੀਤ ਸਿੰਘ ਕੰਗ, ਸ਼੍ਰੋਮਣੀ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੇ ਸੀਨੀਅਰ ਆਗੂ ਸੰਦੀਪ ਸਿੰਘ ਰੁਪਾਲੋਂ, ਐਡਵੋਕੇਟ ਲਵਪ੍ਰੀਤ ਸਿੰਘ ਢਿੱਲੋਂ ਅਤੇ ਐਡਵੋਕੇਟ ਸੋਹਣ ਸਹੋਤਾ ਆਦਿ ਨੇ ਕਿਹਾ ਕਿ ਦਿਲਪ੍ਰੀਤ ਸਿੰਘ ਢਿੱਲੋਂ ਦਾ ਇਹ ਉਪਰਾਲਾ ਦੇਸ਼ ਦੇ ਨੌਜਵਾਨਾਂ ਲਈ ਪ੍ਰੇਰਣਾ ਸਰੋਤ ਬਣੇਗਾ ਅਤੇ ਨੌਜਵਾਨਾਂ ਅੰਦਰ ਨਸ਼ਿਆ ਦੇ ਰੁਝਾਨ ਨੂੰ ਠੱਲ੍ਹ ਪਾਉਣ ਤੇ ਆਪਣੇ ਦੇਸ਼ ਤੇ ਸਮਾਜ ਲਈ ਕੁੱਝ ਚੰਗਾ ਕਰ ਗੁਜਰਨ ਲਈ ਬੂਸਟਰ ਡੋਜ ਵਾਂਗੂੰ ਕੰਮ ਕਰੇਗਾ।
ਉਨ੍ਹਾਂ ਅੱਗੇ ਦੱਸਿਆ ਕਿ ਇਹ ਇਤਿਹਾਸਿਕ ਦੌੜ ਗੁਰਦੁਆਰਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹੀ 6ਵੀ ਇਕੋਲਾਹਾ ਖੰਨਾ (ਪੰਜਾਬ) ਤੋ ਪਾਰਲੀਮੈਂਟ ਨਵੀਂ ਦਿੱਲੀ ਤੱਕ ਅਕਾਲ ਪੁਰਖੁ ਵਾਹਿਗੁਰੂ ਦਾ ਓਟ ਆਸਰਾ ਲੈ ਕੇ ਅਰੰਭ ਹੋਈ ਹੈ, ਜੋ ਖੰਨਾ, ਮੰਡੀ ਗੋਬਿੰਦਗੜ੍ਹ, ਸਰਹਿੰਦ, ਰਾਜਪੁਰਾ, ਅੰਬਾਲਾ ਕੈਂਟ, ਕਰਨਾਲ, ਕੁਰਕਸ਼ੇਤਰ, ਪਾਣੀਪਤ, ਮੁਰਥਲ, ਸਿੰਘੂ ਬਾਰਡਰ ਹੁੰਦੇ ਹੋਏ ਦਿੱਲੀ ਪਾਰਲੀਮੈਂਟ ਜਾ ਕੇ ਭਾਰਤ ਦੇ ਪ੍ਰਧਾਨ ਮੰਤਰੀ ਦੇ ਨਾਮ ਮੰਗ ਪੱਤਰ ਦੇ ਕੇ ਸਮਾਪਤ ਹੋਵੇਗੀ।
ਉਨ੍ਹਾਂ ਅੱਗੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਹਾਲ ਹੀ ਵਿਚ ਪੇਸ਼ ਕੀਤੀ ਗਈ ਨਵੀਂ ਖੇਤੀਬਾੜੀ ਮੰਡੀ ਅਤੇ ਮਾਰਕੀਟਿੰਗ ਨੀਤੀ 2024 ਨੂੰ ਪਿਛਲੇ ਦਰਵਾਜ਼ੇ ਰਾਹੀਂ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲਾਗੂ ਕਰਨ ਵਾਲਾ ਕਰਾਰ ਦਿੱਤਾ ਹੈ ਅਤੇ ਇਸਨੂੰ ਤੁਰੰਤ ਵਾਪਸ ਲੈਣਾ ਚਾਹੀਦਾ ਹੈ। ਇਸ ਨੀਤੀ ਦੇ ਲਾਗੂ ਹੋਣ ਨਾਲ ਦੇਸ਼ ਦੇ ਖੇਤੀਬਾੜੀ ਬਾਜ਼ਾਰ ਤਬਾਹ ਹੋ ਜਾਣਗੇ ਅਤੇ ਖੇਤੀਬਾੜੀ ਬਾਜ਼ਾਰ 'ਤੇ ਜ਼ਾਲਮ ਅਤੇ ਲੁੱਟ-ਖਸੁੱਟ ਕਰਨ ਵਾਲੀਆਂ ਕਾਰਪੋਰੇਟ ਕੰਪਨੀਆਂ ਦਾ ਕਬਜ਼ਾ ਹੋ ਜਾਵੇਗਾ।ਮੋਦੀ ਸਰਕਾਰ ਹੌਲੀ-ਹੌਲੀ ਦੇਸ਼ ਦੀ ਖੇਤੀਬਾੜੀ, ਅਨਾਜ ਭੰਡਾਰਨ, ਮਾਰਕੀਟਿੰਗ ਦੇ ਨਾਲ-ਨਾਲ ਪ੍ਰਚੂਨ ਬਾਜ਼ਾਰ ਨੂੰ ਕਾਰਪੋਰੇਟ ਕੰਪਨੀਆਂ ਲਈ ਖੋਲ੍ਹਣ ਦਾ ਰਾਹ ਪੱਧਰਾ ਕਰ ਰਹੀ ਹੈ। ਖੰਨਾ ਪਹੁੰਚਣ ਤੇ ਖੰਨਾ ਬਾਰ ਐਸੋਸੀਏਸ਼ਨ ਦੇ ਸਮੂਹ ਵਕੀਲ ਸਾਹਿਬਾਨਾਂ ਵੱਲੋ ਭਰਵਾ ਸਵਾਗਤ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋ ਇਲਾਵਾ ਸਾਬਕਾ ਸਰਪੰਚ ਮਨਦੀਪ ਸਿੰਘ,ਜਸਵੀਰ ਸਿੰਘ ਬੌਬੀ,ਗੁਰਦੀਪ ਸਿੰਘ ਦੀਪਾ,ਪਰਮਜੀਤ ਸਿੰਘ ਪੰਮਾ,ਰਣਜੀਤ ਸਿੰਘ ਸਾਬਕਾ ਪੰਚ ,ਜਸਪਾਲ ਸਿੰਘ ਔਜਲਾ,ਦਵਿੰਦਰ ਕੌਰ ਇਕੋਲਾਹਾ ,ਸੁਰਿੰਦਰ ਬਾਵਾ,ਮਨੀ ਮਾਜਰੀ, ਐਡਵੋਕੇਟ ਤੇਜਪ੍ਰੀਤ ਸਿੰਘ ਅਟਵਾਲ,ਐਡਵੋਕੇਟ ਸੰਜੀਵ ਸਹੋਤਾ, ਐਡਵੋਕੇਟ ਮਨਦੀਪ ਸਿੰਘ ਲਹਿਰੀ,ਐਡਵੋਕੇਟ ਕਰਨਜੋਤ, ਐਡਵੋਕੇਟ ਗੁਰਵੀਰ, ਐਡਵੋਕੇਟ ਨਵਦੀਪ ਸਿੰਘ ਰੋਮੀ,ਐਡਵੋਕੇਟ ਅਮਨਦੀਪ ,ਐਡਵੋਕੇਟ ਜਗਜੀਤ ਸਿੰਘ ਔਜਲਾ, ਐਡਵੋਕੇਟ ਰਾਜੀਵ ਰਾਏ ਮਹਿਤਾ,ਐਡਵੋਕੇਟ ਅਮਿਤ ਵਰਮਾ, ਐਡਵੋਕੇਟ ਕਰਮ ਚੰਦ ,ਐਡਵੋਕੇਟ ਗਗਨਦੀਪ ਗਿੱਲ,ਐਡਵੋਕੇਟ ਰਵੀ ਕੁਮਾਰ , ਐਡਵੋਕੇਟ ਸੁਮੀਤ ਲੂਥਰਾ ,ਐਡਵੋਕੇਟ ਗੁਰਪ੍ਰੀਤ ਸਿੰਘ
ਕੁਮਾਰ ,ਜੋਗਿੰਦਰ ਸਿੰਘ ਢਿੱਲੋਂ, ਐਡਵੋਕੇਟ ਪਰਦੀਪ ਕੁਮਾਰ,ਐਡਵੋਕੇਟ ਮਾਣਕ ਸਹਿਗਲ ,ਐਡਵੋਕੇਟ ਨਿਖਿਲ ਨਾਇਰ,ਐਡਵੋਕੇਟ ਅਕਸ਼ੈ ਸ਼ਰਮਾ , ਐਡਵੋਕੇਟ ਜਸਜੋਤ ਸਿੰਘ ,ਐਡਵੋਕੇਟ ਅਮਨਦੀਪ ਸਿੰਘ,ਐਡਵੋਕੇਟ ਜੋਤੀ ਮੌਜੂਦ ਸਨ ।