ਨਸ਼ੇ ਵੇਚਣ ਵਾਲਿਆਂ ਨੂੰ ਦਿੱਤੀ ਚੇਤਾਵਨੀ ਇਲਾਕਾ ਛੱਡ ਜਾਓ ਨਹੀਂ ਤਾਂ ਨਤੀਜੇ ਭੁਗਤਣ ਲਈ ਤਿਆਰ ਰਹੋ - ਇੰਸਪੈਕਟਰ ਗੁਰਸ਼ਿੰਦਰ ਕੌਰ
ਸੁਖਮਿੰਦਰ ਭੰਗੂ
ਲੁਧਿਆਣਾ 28 ਅਪਰੈਲ 2025 - ਲੁਧਿਆਣਾ ਦੇ ਮਾਣਯੋਗ ਪੁਲਿਸ ਕਮਿਸ਼ਨਰ ਆਈ.ਪੀ.ਐੱਸ ਸਵਪਨ ਸ਼ਰਮਾਂ ਦੇ ਸਖ਼ਤ ਹੁਕਮਾਂ 'ਤੇ ‘ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਿਆਂ ਦਾ ਧੰਦਾ ਕਰਨ ਵਾਲੇ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਤੇ ਹੁਣ ਨਸ਼ੇ ਦੇ ਧੰਦੇ'ਚ ਲੱਗੇ ਲੋਕ ਇਲਾਕਾ ਛੱਡ ਜਾਣ ਨਹੀਂ ਤਾਂ ਨਤੀਜੇ ਭੁਗਤਣ ਲਈ ਤਿਆਰ ਰਹਿਣ ਇਹ ਪ੍ਰਗਟਾਵਾ ਪੁਲਸ ਥਾਣਾ ਲਾਡੋਵਾਲ ਦੇ ਐੱਸ.ਐੱਚ.ਓ ਗੁਰਸ਼ਿੰਦਰ ਕੌਰ ਨੇ ਥਾਣੇ ਅਧੀਨ ਪੈਂਦੀ ਪੁਲਸ ਚੌਂਕੀ ਹੰਬੜਾਂ ਵਿਖੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੁਲਸ ਥਾਣਾ ਲਾਡੋਵਾਲ ਵਿਖੇ ਦਰਜਨਾਂ ਤੋਂ ਵੱਧ ਨਸ਼ਾ ਤਸਕਰਾਂ ਵਿਰੁੱਧ ਪਰਚੇ ਦਰਜ ਕਰ ਕੇ ਉਨ੍ਹਾਂ ਨੂੰ ਜੇਲ੍ਹਾਂ'ਚ ਡੱਕਿਆ ਗਿਆ ਹੈ'ਤੇ ਜੇਕਰ ਹੋਰ ਕੋਈ ਵੀ ਨਸ਼ਾ ਤਸ਼ਕਰ ਨਸ਼ਾ ਵੇਚਦਾ ਫੜਿਆਂ ਗਿਆ ਤਾਂ ਉਸ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।
ਉਨ੍ਹਾਂ ਪ੍ਰੈੱਸ ਜਰੀਏ ਲੋਕਾਂ, ਸਮਾਜਸੇਵੀਆਂ, ਬੁੱਧੀਜੀਵੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਇਲਾਕੇ'ਚ ਕੋਈ ਨਸ਼ੇ ਦਾ ਧੰਦਾ ਕਰਦਾ ਹੈ ਤੇ ਉਸ ਦੀ ਜਾਣਕਾਰੀ ਤੁਰੰਤ ਪੁਲਸ ਨੂੰ ਦਿੱਤੀ ਜਾਵੇ ਜਾਂ ਸਿੱਧੇ ਤੌਰ ' ਤੇ ਮੇਰੇ ਧਿਆਨ'ਚ ਲਿਆਂਦੀ ਜਾਵੇ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਹੋਵੇਗੀ। ਅਤੇ ਦੱਸਣ ਵਾਲੇ ਦਾ ਨਾਮ ਪੂਰਾ ਗੁਪਤ ਰੱਖਿਆ ਜਾਵੇਗਾ। ਇੰਸ. ਗੁਰਸ਼ਿੰਦਰ ਕੌਰ ਨੇ ਕਿਹਾ ਕਿ ਸਰਕਾਰ ਦੀ ਹਦਾਇਤਾਂ ਤੇ ਪੁਲਸ ਪ੍ਰਸ਼ਾਸ਼ਨ ਨਸ਼ਿਆਂ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ ਨਸ਼ੇ ਦੇ ਖ਼ਾਤਮੇ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ, ਜਿਸ ਵਿੱਚ ਲੋਕ ਪੁਲਸ ਨੂੰ ਸਾਥ ਜਰੂਰ ਦੇਣ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਪੁਲਸ ਚੌਂਕੀ ਹੰਬੜਾਂ ਦੇ ਇੰਚਾਰਜ ਗੁਰਚਰਨਜੀਤ ਸਿੰਘ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਮੈਡੀਕਲ ਨਸ਼ਾ ਜਾ ਹੋਰ ਨਸ਼ਾ ਵੇਚਦਾ ਹੈ ਉਹ ਸਿੱਧਾ ਸਾਡੇ ਨਾਲ ਸੰਪਰਕ ਕਰੇ। ਥਾਣੇਦਾਰ ਨਰੈਣ ਸਿੰਘ ਮੁੱਖ ਮੁਨਸ਼ੀ ਲਾਡੋਵਾਲ, ਥਾਣੇਦਾਰ ਸੁਰਿੰਦਰ ਸਿੰਘ, ਮੁਲਾਜ਼ਮ ਸਾਹਿਬ, ਮੁਨਸ਼ੀ ਸੁੱਖ ਰਾਮਪ੍ਰਤਾਪ ਸਿੰਘ ਸੁੱਖੀ ਜਸਵਿੰਦਰ ਸਿੰਘ, ਹੌਲਦਾਰ ਹਰਦੀਪ ਸਿੰਘ ਆਦਿ ਵੀ ਮੌਜੂਦ ਸਨ।