ਵਕਫ਼ ਐਕਟ ਖਿਲਾਫ ਵੱਡਾ ਰੋਸ ਮੁਜ਼ਾਹਰਾ 11 ਅਪ੍ਰੈਲ ਨੂੰ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 6 ਅਪ੍ਰੈਲ 2025, ਵਕਫ ਤਰਮੀਮੀ ਐਕਟ 2025 ਨੂੰ ਲੈ ਕੇ ਮਲੇਰਕੋਟਲਾ ਦੀਆਂ ਸਮੂਹ ਮੁਸਲਿਮ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੀ ਇੱਕ ਖਾਸ ਮੀਟਿੰਗ ਵੱਡੀ ਈਦਗਾਹ ਵਿਖੇ ਹੋਈ। ਜਿਸ 'ਚ ਸਰਬਸੰਮਤੀ ਨਾਲ ਇਹ ਪਾਸ ਕੀਤਾ ਗਿਆ ਕਿ ਮਿਤੀ 11ਅਪ੍ਰੈਲ 2025 ਸ਼ੁਕਰਵਾਰ ਨੂੰ ਜੁਮੇ ਦੀ ਨਮਾਜ਼ ਤੋਂ ਬਾਅਦ 2 ਵਜੇ ਸਥਾਨਕ ਸਰਹੰਦੀ ਗੇਟ ਚੌਕ ਵਿਖੇ ਇੱਕ ਵੱਡਾ ਭਾਰੀ ਰੋਸ ਮੁਜ਼ਾਹਰਾ ਕੀਤਾ ਜਾਵੇਗਾ।
ਮੀਟਿੰਗ ਵਿੱਚ ਗੱਲਬਾਤ ਦੌਰਾਨ ਮੁਫਤੀ ਰਿਜ਼ਵਾਨ ਉੱਲਾ ਕਾਸਮੀ, ਐਡਵੋਕੇਟ ਮੂਬੀਨ ਫਰੂਕੀ, ਸ਼ਮਸ਼ਾਦ ਝੋਕ, ਮੁਕਰਮ ਸੈਫੀ, ਇਲਿਆਸ ਅਬਦਾਲੀ, ਮਕਸੂਦੁ ਉਲ਼ ਹੱਕ, ਮੁਹੰਮਦ ਫੈਸਲ, ਮੁਹੰਮਦ ਅਖਲਾਕ, ਮੁਹੰਮਦ ਸ਼ਾਹਿਦ, ਮੁਹੰਮਦ ਮੁਅਜਮ, ਮੁਨਸ਼ੀ ਮੁਹੰਮਦ ਫਾਰੂਕ ਅਤੇ ਸ਼ੇਖ ਸ਼ਬੀਰ ਹੁਸੈਨ ਨੇ ਮਲੇਰਕੋਟਲਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਉਕਤ ਰੋਸ ਮੁਜ਼ਾਹਰੇ ਵਿੱਚ ਆਪੋ ਆਪਣੇ ਇਲਾਕਿਆਂ ਵਿੱਚੋਂ ਜਿਆਦਾ ਤੋਂ ਜਿਆਦਾ ਗਿਣਤੀ ਵਿੱਚ ਸ਼ਾਮਿਲ ਹੋਣ ਅਤੇ ਕੇਂਦਰ ਸਰਕਾਰ ਵੱਲੋਂ ਮੁਸਲਮਾਨਾਂ ਦੀ ਸ਼ਰੀਅਤ ਵਿੱਚ ਕੀਤੀ ਜਾ ਰਹੀ ਦਖਲ ਅੰਦਾਜੀ ਦਾ ਮੂੰਹ ਤੋੜ ਜਵਾਬ ਦੇਣ।