← ਪਿਛੇ ਪਰਤੋ
ਨਸ਼ੇ ਵਿੱਚ ਟੱਲੀ ਲੜਕੀ ਦੀ ਵੀਡੀਓ ਹੋਈ ਵਾਇਰਲ
ਰੋਹਿਤ ਗੁਪਤਾ
ਗੁਰਦਾਸਪੁਰ 8 ਅਪ੍ਰੈਲ
ਯੁੱਧ ਨਸ਼ੇ ਦੇ ਵਿਰੁੱਧ ਦੀ ਹਕੀਕਤ ਇਹ ਹੈ ਕਿ ਪੁਲਿਸ ਦੀ ਤਮਾਮ ਜਦੋ ਜਹਿਦ ਦੇ ਬਾਵਜੂਦ ਹਜੇ ਵੀ ਨਸ਼ਾ ਵਿਕਨੋ ਪੂਰੀ ਤਰ੍ਹਾਂ ਨਾਲ ਬੰਦ ਨਹੀਂ ਹੋਇਆ। ਇਸ ਦੀ ਉਦਾਹਰਣ ਬਟਾਲਾ ਦੇ ਬੱਸ ਸਟੈਂਡ ਤੇ ਬੀਤੀ ਦੇਰ ਰਾਤ ਵੇਖਣ ਨੂੰ ਮਿਲੀ ਹੈ ਜਿੱਥੇ ਨਸ਼ੇ ਵਿੱਚ ਧੁੱਤ 22 ਸਾਲਾਂ ਲੜਕੀ ਘੁੰਮਦੀ ਨਜ਼ਰ ਆਈ ਜਿਸਦੇ ਨਾਲ ਇੱਕ ਨੌਜਵਾਨ ਸੀ ਜੋ ਉਸ ਨੂੰ ਆਪਣੀ ਸਾਲੀ ਦੱਸ ਰਿਹਾ ਸੀ। ਜਦ ਪੁਲਿਸ ਨੂੰ ਪਤਾ ਲੱਗਾ ਤਾਂ ਕੁਝ ਪੁਲਿਸ ਕਰਮਚਾਰੀ ਉੱਥੇ ਪਹੁੰਚੇ ਅਤੇ ਬਿਨਾਂ ਕਿਸੇ ਮਹਿਲਾ ਪੁਲਿਸ ਕਰਮਚਾਰੀ ਦੇ ਨਸ਼ੇ ਵਿੱਚ ਧੁੱਤ ਲੜਕੀ ਅਤੇ ਨੌਜਵਾਨ ਨਾਲ ਮਾਰਕੁਟਾਈ ਕਰਨੀ ਸ਼ੁਰੂ ਕਰ ਦਿੱਤੀ। ਕੀ ਪੁਲਿਸ ਦੀ ਕਾਰਵਾਈ ਇਹਨਾਂ ਨਸ਼ੇ ਕਰਨ ਵਾਲਿਆਂ ਉੱਤੇ ਹੀ ਹੋ ਸਕਦੀ ਹੈ ਨਸ਼ਾ ਤਸਕਰ ਤੇ ਕਿਊ ਨਹੀਂ ? ਦੱਸ ਦਈਏ ਬਟਾਲਾ ਬੱਸ ਸਟੈਂਡ ਦੇ ਬਿਲਕੁਲ ਸਾਮਣੇ ਐਸਐਸਪੀ ਦਫਤਰ ਹੈ ਇਹ 22 ਸਾਲਾਂ ਲੜਕੀ ਦੱਸ ਰਹੀ ਸੀ ਕਿ ਨਵੀਂ ਆਬਾਦੀ ਬਟਾਲਾ ਤੋਂ ਸ਼ਰੇਆਮ ਨਸ਼ਾ ਮਿਲਦਾ ਹੈ ਅਤੇ ਉਸ ਨੇ ਵੀ ਉਥੋਂ ਹੀ 300 ਰੁਪਏ ਦਾ ਚਿੱਟਾ ਖਰੀਦ ਕੇ ਨਸ਼ਾ ਕੀਤਾ ਹੈ ਵੇਖਣਾ ਹੋਵੇਗਾ ਕਿ ਇਸ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਉਹਨਾਂ ਨਸ਼ਾ ਤਸਕਰਾਂ ਉੱਤੇ ਕੋਈ ਕਾਰਵਾਈ ਕਰਦੀ ਹੈ ਜਾਂ ਫਿਰ ਨਹੀਂ ?????
Total Responses : 0