ਦਿੱਲੀ 3 ਦਿਨਾਂ ਲਈ ਬਣੀ ਰਹੇਗੀ ਭੱਠੀ, ਕਦੋਂ ਮਿਲੇਗੀ ਗਰਮੀ ਤੋਂ ਰਾਹਤ ?
ਨਵੀਂ ਦਿੱਲੀ – ਅਜੇ ਅਪ੍ਰੈਲ ਦੀ ਸ਼ੁਰੂਆਤ ਹੀ ਹੋਈ ਹੈ, ਪਰ ਦਿੱਲੀ-ਐਨਸੀਆਰ ‘ਚ ਪਾਰਾ 40 ਡਿਗਰੀ ਤੋਂ ਪਾਰ ਹੋ ਚੁੱਕਾ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਸੋਮਵਾਰ (7 ਅਪ੍ਰੈਲ) ਨੂੰ ਤਾਪਮਾਨ 40.2°C ਰਿਹਾ, ਜੋ ਕਿ ਆਮ ਨਾਲੋਂ 5 ਡਿਗਰੀ ਵੱਧ ਹੈ। ਇੰਨੀ ਗਰਮੀ ਕਾਰਨ ਦਿੱਲੀ 3 ਦਿਨਾਂ ਲਈ ਭੱਠੀ ਵਰਗੀ ਬਣੀ ਰਹੇਗੀ।
ਮੌਸਮ ਵਿਭਾਗ ਨੇ ਜਾਰੀ ਕੀਤਾ ‘ਪੀਲਾ ਅਲਰਟ’
9 ਅਪ੍ਰੈਲ ਤੱਕ ਹੀਟਵੇਵ ਜਾਰੀ ਰਹੇਗੀ। ਲੋਕਾਂ ਨੂੰ ਘਰੋਂ ਬਾਹਰ ਨਿਕਲਣ ਸਮੇਂ ਹਲਕੇ ਅਤੇ ਢਿੱਲੇ ਕੱਪੜੇ ਪਾਉਣ ਦੀ ਸਲਾਹ ਦਿੱਤੀ ਗਈ ਹੈ। ਸਿਰ ਢੱਕੋ, ਪਾਣੀ ਵਧੀਰੇ ਪੀਓ ਅਤੇ ਲੂ ਤੋਂ ਬਚਣ ਦੀ ਕੋਸ਼ਿਸ਼ ਕਰੋ।
ਰਾਹਤ ਕਦੋਂ?
10 ਅਪ੍ਰੈਲ ਤੋਂ ਮੌਸਮ ਵਿੱਚ ਹੌਲੀ-ਹੌਲੀ ਬਦਲਾਅ ਆ ਸਕਦਾ ਹੈ। ਹਫਤੇ ਦੇ ਅੰਤ ਤਕ ਤਾਪਮਾਨ ‘ਚ ਹਲਕੀ ਕਮੀ ਆਉਣ ਦੀ ਉਮੀਦ ਹੈ।
ਵੱਧ ਗਰਮੀ ?
ਬਾੜਮੇਰ (ਰਾਜਸਥਾਨ): 45.6°C
ਜੈਸਲਮੇਰ: 45.4°C
ਕਾਂਡਲਾ (ਗੁਜਰਾਤ): 45.3°C
ਗਰਮੀ ਤੋਂ ਬਚਣ ਲਈ ਇਹ ਸਾਵਧਾਨੀਆਂ ਰੱਖੋ:
ਹਲਕੇ ਰੰਗਾਂ ਵਾਲੇ ਸੂਤੀ ਕੱਪੜੇ ਪਾਓ
ਸਿਰ ਤੇ ਰੁਮਾਲ, ਟੋਪੀ ਜਾਂ ਛੱਤਰੀ ਵਰਤੋ
ਪਾਣੀ ਅਤੇ ਤਰਲ ਪਦਾਰਥ ਵਧੀਰੇ ਪੀਓ
ਅੰਬ ਪੰਨਾ, ਕੱਚਾ ਪਿਆਜ਼ ਵਰਗੀਆਂ ਚੀਜ਼ਾਂ ਖਾਓ
ਲੋੜ ਨਾ ਹੋਵੇ ਤਾਂ ਘਰੋਂ ਬਾਹਰ ਨਾ ਨਿਕਲੋ