ਚੰਡੀਗੜ੍ਹ ਮੁੱਖ ਦਫਤਰ ਵਿਖੇ ਪੰਜਾਬ ਵਕਫ ਬੋਰਡ ਦੀ ਮੀਟਿੰਗ 'ਚ ਰੈਂਟ ਕੁਲੈਕਟਰਾਂ ਤੇ ਕਲਰਕਾਂ ਦੇ ਵੱਡੇ ਪੱਧਰ 'ਤੇ ਤਬਾਦਲੇ
ਮਾਲੇਰਕੋਟਲਾ, 8 ਅਪ੍ਰੈਲ 2025,-ਪੰਜਾਬ ਵਕਫ ਬੋਰਡ ਦੀ ਅੱਜ ਮਹੱਤਵਪੂਰਨ ਮੀਟਿੰਗ ਚੰਡੀਗੜ੍ਹ ਆਫਿਸ 'ਚ ਚੇਅਰਮੈਨ ਹਾਜੀ ਮੁਹੰਮਦ ਉਵੈਸ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਪੰਜਾਬ ਵਕਫ ਬੋਰਡ ਦੀ ਬਿਹਤਰੀ, ਪਾਰਦਰਸ਼ਤਾ ਅਤੇ ਆਮਦਨ 'ਚ ਵਾਧਾ ਕਰਨ ਲਈ ਅਹਿਮ ਫੈਸਲਾ ਲੈਂਦਿਆਂ ਬੋਰਡ ਦੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ, ਜਿਸ 'ਚ ਕਈ ਜ਼ਿਲਿਆਂ ਦੇ ਆਰ. ਸੀਜ਼ ਅਤੇ ਕਲਰਕ ਸ਼ਾਮਲ ਹਨ।
ਜਿਸ 'ਚ ਸ਼੍ਰੀ ਅਲੀਮ ਜੋ ਕਿ ਮੋਹਾਲੀ ਅਤੇ ਖਰੜ 'ਚ ਰੈਂਟ ਕੁਲੈਕਟਰ ਵਜੋਂ ਕੰਮ ਕਰ ਰਹੇ ਸਨ, ਉਨ੍ਹਾਂ ਦਾ ਤਬਾਦਲਾ ਰਿਸੀਟ ਕਲਰਕ ਵਜੋਂ ਕੀਤਾ ਗਿਆ ਹੈ। ਰਵੀ ਖਾਨ ਆਰ. ਸੀ. ਮੋਗਾ ਨੂੰ ਆਰ.ਸੀ. ਮੋਹਾਲੀ ਅਤੇ ਖਰੜ ਲਾਇਆ ਗਿਆ ਹੈ । ਯਾਕੂਬ ਆਰ. ਸੀ. ਭੁਲਥ ਨੂੰ ਆਰ. ਸੀ. ਮੋਗਾ ਤੇ ਫਰੀਦਕੋਟ ਲਾਇਆ ਗਿਆ ਹੈ।
ਇਸੇ ਤਰ੍ਹਾਂ ਸੁਬਹਾਨ ਰਿਸੀਟ ਕਲਰਕ ਨੂੰ ਆਰ. ਸੀ. ਭੁਲੱਥ ਲਾਇਆ ਗਿਆ। ਸ਼ਕੀਲ ਅਹਿਮਦ ਰੈਂਟ ਕੁਲੈਕਟਰ ਜਲੰਧਰ ਅਰਬਨ ਨੂੰ ਕਲਰਕ ਐਂਟੀ ਐਨਕਰੋਚਮੈਂਟ, ਇਨ੍ਹਾਂ ਤੋਂ ਇਲਾਵਾ ਅਨਵਾਰ ਅਹਿਮਦ ਖਾਨ ਆਰ. ਸੀ. ਫਿਲੌਰ ਨੂੰ ਰੈਂਟ ਕੁਲੈਕਟਰ ਜਲੰਧਰ ਅਰਬਨ ਦਾ ਵਾਧੂ ਚਾਰਜ ਦਿੱਤਾ ਗਿਆ ਹੈ।
ਇਸੇ ਤਰ੍ਹਾਂ ਮੁਹੰਮਦ ਆਸਿਫ ਕਲਰਕ ਲੈਂਡ ਐਕੋਜੀਸ਼ਨ ਨੂੰ ਆਰ.ਸੀ. ਵੈੱਲਫੇਅਰ ਮਾਲੇਰਕੋਟਲਾ ਲਗਾਇਆ ਗਿਆ । ਲਈਕ ਅਹਿਮਦ ਕਲਰਕ ਲੀਗਲ ਅਟੈਚਡ ਵਿਦ ਐੱਸ.ਓ. ਨੂੰ ਲੈਂਡ ਐਕੋਜੀਸ਼ਨ ਕਲਰਕ ਦਾ ਵਾਧੂ ਚਾਰਜ ਵੀ ਦਿੱਤਾ ਗਿਆ ਹੈ। ਸਹਿਬਾਜ਼ ਖਾਨ ਆਰ. ਸੀ. ਰਾਜਪੁਰਾ ਅਤੇ ਡੇਰਾ ਬੱਸੀ ਨੂੰ ਅਕਾਊਂਟ ਸੈਕਸ਼ਨ ਦਾ ਕਲਰਕ ਲਾਇਆ ਗਿਆ ਹੈ। ਉਧਰ, ਦੀਪਕ ਕੁਮਾਰ ਅਕਾਊਂਟ ਕਲਰਕ ਨੂੰ ਅਕਾਊਂਟ ਕਲਰਕ ਕਮ ਆਰ. ਸੀ. ਰਾਜਪੁਰਾ ਵਾਧੂ ਚਾਰਜ ਡੇਰਾ ਬੱਸੀ ਲਗਾਇਆ ਗਿਆ ਹੈ।