ਵਧ ਰਹੇ ਤਾਪਮਾਨ ਨੂੰ ਲੈ ਕੇ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਸੁਨੇਹਾ
ਲੋਕ ਜ਼ਿਲ੍ਹੇ ਵੱਲੋਂ ਜਾਰੀ ਐਡਵਾਇਜਰੀ ਤੇ ਅਮਲ ਕਰਨ -ਡਾ. ਸੰਜੇ ਗੋਇਲ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 4 ਅਪ੍ਰੈਲ - 2025
ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਵੀਰ ਸਿੰਘ ਦੀ ਅਗਵਾਈ ਹੇਠ ਅਪ੍ਰੈਲ ਮਹੀਨੇ ਵਿੱਚ ਤੇਜੀ ਨਾਲ ਵਧ ਰਹੇ ਤਾਪਮਾਨ ਨੂੰ ਲੈ ਕੇ ਜਿਲ੍ਹਾ ਸਿਹਤ ਪ੍ਰਸਾਸ਼ਨ ਵੱਲੋਂ ਸਿਵਲ ਸਰਜਨ ਡਾ. ਸੰਜੇ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਲੋਕਾਂ ਨੂੰ ਹੀਟ ਵੇਵ ਤੋਂ ਬਚਾਅ ਲਈਂ ਸੁਨੇਹਾ ਦਿੱਤਾ ਗਿਆ ਹੈ,ਇਸ ਮੌਕੇ ਸਿਵਲ ਸਰਜਨ ਡਾ. ਸੰਜੇ ਗੋਇਲ ਨੇ ਕਿਹਾ ਕੇ ਅਨੁਮਾਨ ਹੈ ਕੇ ਤਾਪਮਾਨ ਹੋਰ ਵਧ ਸਕਦਾ ਹੈ ਇਸ ਲਈਂ ਜਿਲ੍ਹੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਨੂੰ ਹੀਟ ਵੇਵ ਤੋਂ ਬਚਾਅ ਲਈਂ ਸਿਹਤ ਕਾਰਜਾਂ ਦੀ ਤਿਆਰੀ ਲਈਂ ਕਿਹਾ ਗਿਆ ਹੈ ਅਤੇ ਅਜਿਹੇ ਕੇਸਾਂ ਨਾਲ ਨਜਿੱਠਣ ਲਈਂ ਸਿਹਤ ਸੰਸਥਾਵਾਂ ਵਿੱਚ ਪ੍ਰਬੰਧ ਕੀਤੇ ਜਾਣਗੇ, ਉਹਨਾਂ ਲੋਕਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕੇ ਲੋਕ ਵਧ ਰਹੇ ਤਾਪਮਾਨ ਦਾ ਖ਼ਿਆਲ ਰੱਖਣ ਅਤੇ ਸਹੀ ਮਾਤਰਾ ਵਿੱਚ ਪਾਣੀ ਪੀਣ, ਉਹਨਾਂ ਕਿਹਾ ਕੇ ਬਾਹਰ ਜਾਣ ਮੌਕੇ ਪਾਣੀ ਨਾਲ ਰੱਖਿਆ ਜਾਵੇ ਅਤੇ ਸਿੱਧੀ ਤੇਜ ਧੁੱਪ ਵਿੱਚ ਨਿੱਕਲਣ ਤੋਂ ਬਚਾਅ ਕੀਤਾ ਜਾਵੇ, ਇਸ ਮੌਕੇ ਉਹਨਾਂ ਜ਼ਿਲ੍ਹੇ ਦੇ ਸਿਹਤ ਕਰਮਚਾਰੀਆਂ ਨੂੰ ਆਦੇਸ਼ ਦਿੱਤੇ ਕੇ ਉਹ ਹੀਟ ਵੇਵ ਵਿੱਚ ਕੀ ਕਰਨਾ ਅਤੇ ਕੀ ਨਹੀਂ ਕਰਨਾ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੇ ਲਈਂ ਗਤੀਵਿਧੀਆਂ ਤੇਜ ਕਰ ਦੇਣ ਤਾ ਜੋ ਲੋਕ ਤਾਪਮਾਨ ਦੇ ਵਧਣ ਤੋਂ ਪਹਿਲਾਂ ਹੀ ਜਾਗਰੂਕ ਹੋ ਕੇ ਆਪਣਾ ਬਚਾਅ ਕਰ ਸਕਣ, ਅਤੇ ਜਿਲ੍ਹੇ ਦੇ ਵਿੱਚ ਲੋਕਾਂ ਦਾ ਹੀਟ ਵੇਵ ਦੇ ਮਾਰੂ ਪ੍ਰਭਾਵ ਤੋਂ ਬਚਾਅ ਹੋ ਸਕੇ ਇਸ ਮੌਕੇ ਜਿਲ੍ਹਾ ਐਪੀਡੀਮਾਲੋਜਿਸਟ ਡਾ. ਮੁਨੀਰ ਮੁਹੰਮਦ ਨੇ ਕਿਹਾ ਕੇ ਜ਼ੇਕਰ ਜਿਲ੍ਹੇ ਵਿੱਚ ਹੀਟ ਵੇਵ ਦੇ ਪ੍ਰਭਾਵ ਦਾ ਕੋਈ ਵੀ ਕੇਸ ਸਾਹਮਣੇ ਆਉਂਦਾ ਹੈ ਤਾ ਉਸਦੀ ਸੂਚਨਾ ਆਈ ਐਚ ਆਈ ਪੀ ਪੋਰਟਲ ਰਾਹੀਂ ਜਰੂਰ ਕੀਤੀ ਜਾਵੇ ਅਤੇ ਬਚਾਅ ਲਈਂ ਯੋਗ ਉਪਰਾਲੇ ਕੀਤੇ ਜਾਣ ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਸਜ਼ੀਲਾ ਖਾਨ, ਡੀ. ਐਚ. ਓ ਡਾ. ਪੁਨੀਤ ਸਿੱਧੂ, ਡੀ.ਆਈ. ਓ ਡਾ. ਰਾਜੀਵ ਬੈਂਸ, ਡੀ. ਐਫ. ਪੀ. ਓ ਡਾ. ਰਾਜ ਕੁਮਾਰ, ਮਾਸ ਮੀਡੀਆ ਵਿੰਗ ਤੋਂ ਰਣਵੀਰ ਸਿੰਘ ਢੰਡੇ, ਐਨ. ਵੀ. ਬੀ ਡੀ ਸੀ ਪੀ ਮੀਡੀਆ ਵਿੰਗ ਤੋਂ ਰਾਜੇਸ਼ ਰਿਖੀ, ਮੁਹੰਮਦ ਰਾਸ਼ਿਦ ਅਤੇ ਵਿਕਰਮ ਸਿੰਘ ਵੀ ਹਾਜ਼ਰ ਸਨ