ਡਰੇਨਾਂ ਦੀ ਸਫਾਈ ਨੂੰ ਲੈ ਕੇ ਡਾ ਨਛੱਤਰ ਪਾਲ ਨੇ ਮੰਤਰੀ ਵਰਿੰਦਰ ਗੋਇਲ ਨਾਲ ਕੀਤੀ ਮੁਲਾਕਾਤ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 04 ਅਪ੍ਰੈਲ ,2025
ਪਿਛਲੇ ਦਿਨੀ ਡਾਕਟਰ ਨਛੱਤਰ ਪਾਲ ਨੇ ਆਪਣੇ ਹਲਕੇ ਦੇ ਵਿੱਚ ਪੈਂਦੀਆਂ ਬਰਸਾਤੀ ਡਰੇਨਾਂ ਨੂੰ ਲੈ ਕੇ ਸਬੰਧਤ ਮੰਤਰੀ ਵਰਿੰਦਰ ਗੋਇਲ ਨਾਲ ਮੁਲਾਕਾਤ ਕੀਤੀ ਡਾਕਟਰ ਨਛੱਤਰ ਪਾਲ ਵੱਲੋਂ ਮੰਤਰੀ ਸਾਹਿਬਾਨ ਨੂੰ ਨਵਾਂ ਸ਼ਹਿਰ ਹਲਕੇ ਵਿੱਚ ਪੈਂਦੇ ਪਿੰਡਾਂ ਬਾਰੇ ਗੱਲਬਾਤ ਕਰਦਿਆਂ ਆਖਿਆ ਕਿ ਨਵਾਂ ਸ਼ਹਿਰ ਦੇ ਪਿੰਡਾਂ ਵਿੱਚੋਂ ਦੀ ਲੰਘਦੀਆਂ ਬਰਸਾਤੀ ਡਰੇਨਾਂ ਦਾ ਪਿਛਲੇ ਲੰਮੇ ਸਮੇਂ ਤੋਂ ਸਫਾਈ ਦਾ ਕੰਮ ਨਾ ਹੋਣ ਕਰਕੇ ਇਹਨਾਂ ਪਿੰਡਾਂ ਵਿੱਚ ਬਰਸਾਤਾਂ ਦੇ ਦਿਨਾਂ ਵਿੱਚ ਬਰਸਾਤ ਦੇ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਇਹਨਾਂ ਪਿੰਡਾਂ ਵਿੱਚ ਹੜ ਵਰਗਾ ਮਾਹੌਲ ਬਣ ਜਾਂਦਾ ਹੈ ਜਿਨਾਂ ਵਿੱਚੋਂ ਜਾਡਲਾ,ਦੌਲਤਪੁਰ,ਰਾਮਰਾਏਪੁਰ, ਸਜਾਵਲਪੁਰ,ਨਾਈ ਮਜ਼ਾਰਾ,ਗੋਹਲੜੋ ਗੋਰਖਪੁਰ,ਲੰਗੜੋਆ,ਜੇਠੂ ਮਜਾਰਾ,ਚੂਹੜਪੁਰ,ਕੁਲਾਮ, ਦੁਰਗਾਪੁਰ,ਮਹਿੰਦੀਪੁਰ,ਗੁਜਰਪੁਰ, ਭੀਣ,ਪੱਲੀ ਉੱਚੀ,ਪੱਲੀ ਝਿੱਕੀ,ਨੋਰਾ, ਭੋਰਾ,ਚੱਕਲੀਸੁਜਾਤ,ਨੰਗਲ ਛਾਂਗਾ ਬਹਿਲੂਰ ਕਲਾਂ,ਦਿਲਾਵਰਪੁਰ,
ਨੀਲੋਵਾਲ,ਸੁਲਤਾਨਪੁਰ,ਸਲੇਮਪੁਰ, ਰਾਹੋ,ਕਾਹਲੋਂ,ਭਾਰਟਾ ਕਲਾਂ,ਗੜ੍ਹੀ ਭਾਰਟੀ,ਵਜੀਦਪੁਰ,ਜੁਲਾਹ ਮਜਾਰਾ ਫਾਂਬੜਾ,ਬੁਰਜ ਆਦਿ ਡਰੇਨਾਂ ਦੀ ਸਫਾਈ ਨਾ ਹੋਣ ਕਰਕੇ ਬਰਸਾਤ ਦੇ ਦਿਨਾਂ ਵਿੱਚ ਇਹਨਾਂ ਪਿੰਡਾਂ ਵਿੱਚ ਹੜ ਵਰਗਾ ਮਾਹੌਲ ਬਣ ਜਾਂਦਾ ਹੈ ਜਿਸ ਕਰਕੇ ਜਿਥੇ ਆਵਾਜਾਈ ਠੱਪ ਹੁੰਦੀ ਹੈ ਇਸਦੇ ਨਾਲ ਹੀ ਮਾਲੀ ਨੁਕਸਾਨ ਵੀ ਬਹੁਤ ਜਿਆਦਾ ਹੁੰਦਾ ਹੈ ਜੇਕਰ ਸਮਾਂ ਰਹਿੰਦਿਆਂ ਇਹਨਾਂ ਡਰੇਨਾਂ ਦੀ ਸਫਾਈ ਹੋ ਜਾਵੇ ਤਾਂ ਬਰਸਾਤ ਦੇ ਪਾਣੀ ਦਾ ਨਿਕਾਸ ਚੰਗੀ ਤਰ੍ਹਾਂ ਹੋਵੇਗਾ ਅਤੇ ਬਰਸਾਤਾਂ ਦੇ ਦਿਨਾਂ ਵਿੱਚ ਇਹਨਾਂ ਪਿੰਡਾਂ ਵਿੱਚ ਬਰਸਾਤ ਦਾ ਪਾਣੀ ਜਮ੍ਹਾਂ ਨਹੀਂ ਹੋਵੇਗਾ ਇਸ ਤਰ੍ਹਾਂ ਬਰਸਾਤ ਦੇ ਪਾਣੀ ਨਾਲ ਹੋਣ ਵਾਲੇ ਨੁਕਸਾਨ ਨੂੰ ਬਚਾਇਆ ਜਾ ਸਕਦਾ ਹੈ ਤਾਂ ਵਰਿੰਦਰ ਗੋਇਲ ਮੰਤਰੀ ਨੇ ਕਿਹਾ ਕਿ ਮੈਂ ਜਲਦੀ ਤੋਂ ਜਲਦੀ ਇਹਨਾਂ ਡਰੇਨਾਂ ਦੀ ਸਫਾਈ ਦਾ ਕੰਮ ਸ਼ੁਰੂ ਕਰਵਾ ਦੇਵਾਂਗਾ l