ਨਵੀਂ ਸੋਚ ਨਵਾਂ ਪੰਜਾਬ' ਮੁਹਿੰਮ ਤਹਿਤ 5 ਅਪ੍ਰੈਲ ਨੂੰ ਇੰਪੀਰੀਅਲ ਕੈਸਲ ਪੈਲੇਸ ਵਿਖੇ ਸਮਾਗਮ ਹੋਵੇਗਾ: ਵਿਧਾਇਕ ਰਾਣਾ
ਸੁਲਤਾਨਪੁਰ ਲੋਧੀ 4 ਅਪ੍ਰੈਲ 2025
ਹਲਕਾ ਸੁਲਤਾਨਪੁਰ ਲੋਧੀ ਦੇ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਅਤੇ ਹਲਕਾ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਵੱਲੋਂ 5 ਅਪ੍ਰੈਲ ਨੂੰ ਇੰਪੀਰੀਅਲ ਕੈਸਲ ਪੈਲੇਸ ਵਿਖੇ 'ਨਵੀਂ ਸੋਚ ਨਵਾਂ ਪੰਜਾਬ' ਮੁਹਿੰਮ ਤਹਿਤ ਵਿਸ਼ੇਸ਼ ਸਮਾਗਮ ਦਾ ਆਯੋਜਨ ਦੁਪਹਿਰ 12 ਵਜੇ ਕੀਤਾ ਜਾ ਰਿਹਾ ਹੈ ਜਿਸ ਵਿੱਚ ਸੁਲਤਾਨਪੁਰ ਲੋਧੀ ਹਲਕੇ ਦੇ ਕਿਸਾਨ, ਮਜ਼ਦੂਰ ਅਤੇ ਹੋਰ ਵੱਡੀ ਗਿਣਤੀ ਵਿੱਚ ਹਿੱਸਾ ਲੈਣਗੇ। ਇਸ ਮੌਕੇ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਨੇ ਕਿਹਾ ਕਿ ਇਸ ਮਿਸ਼ਨ ਦਾ ਮੁੱਖ ਉਦੇਸ਼ ਵਧੀਆ ਖੇਤੀਬਾੜੀ ਅਭਿਆਸ ਨੂੰ ਅਪਣਾਉਣਾ, ਫਸਲਾਂ ਦੀ ਵਿਭਿੰਨਤਾ ਅਤੇ ਝੋਨੇ ਦੀ ਫਸਲ ਦੀ ਬਜਾਏ ਮੱਕੀ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨਾ ਹੈ ਜੋ ਕਿ ਜ਼ਿਆਦਾ ਪਾਣੀ ਦੀ ਖਪਤ ਕਰਦੀ ਹੈ ਤਾਂ ਜੋ ਕਿਸਾਨ ਘੱਟ ਲਾਗਤ 'ਤੇ ਵਧੇਰੇ ਆਮਦਨ ਕਮਾ ਸਕਣ। ਇਸ ਸਮਾਗਮ ਵਿੱਚ ਖੇਤੀ ਮਾਹਿਰ ਆਪਣੇ ਤਜਰਬੇ ਸਾਂਝੇ ਕਰਨਗੇ।ਉਹਨਾਂ ਸਮੁੱਚੇ ਹਲਕੇ ਦੇ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਇਸ ਇਕੱਠ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਅਤੇ ਇਸਦਾ ਲਾਭ ਉਠਾਉਣ ਦੀ ਅਪੀਲ ਕੀਤੀ।