11 ਨੂੰ ਸ਼੍ਰੀ ਹਨੁਮਾਨ ਜਨਮ ਉਤਸਵ ਦੀ ਸ਼ੋਭਾ ਯਾਤਰਾ
ਪ੍ਰਾਚੀਨ ਸ਼੍ਰੀ ਹਰਮਾਨ ਮੰਦਰ ਵਿਖੇ ਹੋਵੇਗਾ ਦੋ ਦਿਨਾਂ ਧਾਰਮਿਕ ਸਮਾਗਮ
ਰੋਹਿਤ ਗੁਪਤਾ
ਗੁਰਦਾਸਪੁਰ , 10 ਅਪ੍ਰੈਲ 2025 :
ਸ਼੍ਰੀ ਹਨੁਮਾਨ ਜਨਮ ਉਤਸਵ ਤੇ ਹਨੁਮਾਨ ਚੌਂਕ ਵਿਖੇ ਸ਼੍ਰੀ ਹਨੁਮਾਨ ਮੰਦਰ ਵਲੋਂ ਂ ਕਰਵਾਏ ਜਾ ਰਹੇ ਧਾਰਮਿਕ ਸਮਾਗਮ ਪ੍ਰਤੀ ਮੰਦਰ ਨਾਲ ਜੁੜੇ ਨੌਜਵਾਨਾਂ ਵਿੱਚ ਭਾਰੀ ਉਤਸਾਹ ਪਾਇਆ ਜਾ ਰਿਹਾ ਹੈ। ਦੱਸ ਦਈਏ ਕਿ ਸ਼੍ਰੀ ਹਨੁਮਾਨ ਮੰਦਰ ਨਾਲ ਜੁੜੇ ਛੋਟੀ ਛੋਟੀ ਉਮਰ ਦੇ ਨੌਜਵਾਨ ਹਰ ਸਾਲ ਉਤਸਾਹ ਨਾਲ ਧਾਰਮਿਕ ਸਮਾਗਮ ਕਰਵਾਉਂਦੇ ਹਨ। ਇਸ ਵਾਰ ਵੀ ਦੋ ਦਿਨਾਂ ਸਮਾਗਮ ਕਰਵਾਇਆ ਜਾ ਰਿਹਾ ਹੈ ਪਹਿਲੇ ਦਿਨ ਵਿਸ਼ਾਲ ਭਗਵਾ ਸ਼ੋਭਾ ਯਾਤਰਾ ਸਜਾਈ ਜਾਏਗੀ ਜੋ ਸ਼੍ਰੀ ਹਨੁਮਾਨ ਮੰਦਰ ਤੋਂ ਸ਼ੁਰੂ ਹੋ ਕੇ ਸਾਰੇ ਸ਼ਹਿਰ ਦੀ ਪਰਿਕਰਮਾ ਕਰਦੀ ਹੋਈ ਸ਼੍ਰੀ ਹਨੁਮਾਨ ਮੰਦਰ ਵਿਖੇ ਖਤਮ ਹੋਵੇਗੀ । ਦੁਰਗਿਆਨਾ ਤੀਰਥ ਤੋਂ ਆਈ ਪਵਿੱਤਰ ਜੋਤ ਅਤੇ ਸ਼੍ਰੀ ਹਨੁਮਾਨ ਜੀ ਦਾ ਪਾਲਕੀ ਵਿੱਚ ਵਿਰਾਜਮਾਨ ਸਵਰੂਪ ਸ਼ੋਭਾ ਯਾਤਰਾ ਦਾ ਮੁੱਖ ਆਕਰਸ਼ਣ ਹੋਣਗੇ । ਮੰਦਰ ਦੇ ਪੁਜਾਰੀ ਪੰਡਿਤ ਖਗੇਸ਼ ਸ਼ਰਮਾ ਨੇ ਦੱਸਿਆ ਕਿ ਸ਼ੋਭਾ ਯਾਤਰਾ ਦੇ ਮੱਦੇ ਨਜ਼ਰ ਸਾਰੇ ਸ਼ਹਿਰ ਨੂੰ ਭਗਵਾ ਝੰਡਿਆਂ ਨਾਲ ਸਜਾ ਦਿੱਤਾ ਗਿਆ ਹੈ ਅਤੇ ਹਨੁਮਾਨ ਚੋਂਕ ਦੇ ਆਸ ਪਾਸ ਦੇ ਸਾਰੇ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਤੇ ਲਾਈਟਾਂ ਲਗਾਈਆਂ ਗਈਆਂ ਹਨ । ਉਹਨਾਂ ਦੱਸਿਆ ਕਿ ਦੂਜੇ ਦਿਨ ਲੜੀਵਾਰ ਤੇ ਅਖੰਡ 108 ਸ੍ਰੀ ਹਨੁਮਾਨ ਚਾਲੀਸਾ ਦੇ ਪਾਠ ਮੰਦਰ ਵਿਖੇ ਹੀ ਕਰਵਾਏ ਜਾਣਗੇ ਅਤੇ ਧਾਰਮਿਕ ਸਮਾਗਮ ਦੇਰ ਸ਼ਾਮ ਤੱਕ ਚਲੇਗਾ। ਜਿਸ ਤੋਂ ਬਾਅਦ ਲੰਗਰ ਪ੍ਰਸ਼ਾਦ ਵੀ ਵਰਤਾਇਆ ਜਾਏਗਾ । ਉਹਨਾਂ ਸ਼ਹਿਰ ਨਿਵਾਸੀ ਨੂੰ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਸਮਾਗਮ ਵਿੱਚ ਹਿੱਸਾ ਲੈ ਕੇ ਸ਼੍ਰੀ ਹਨੁਮਾਨ ਦਾ ਆਸ਼ੀਰਵਾਦ ਹਾਸਲ ਕਰਨ ।