ਪਿਸਤੌਲ ਅਤੇ ਜਿੰਦਾ ਤਿੰਨ ਕਾਰਤੂਸਾਂ ਸਮੇਤ ਬਦਮਾਸ਼ ਕਾਬੂ
ਦੀਪਕ ਜੈਨ
ਜਗਰਾਓ, 3 ਅਪ੍ਰੈਲ 2025 - ਪੁਲਿਸ ਜਿਲਾ ਲੁਧਿਆਣਾ ਦਿਹਾਤੀ ਦੇ ਐਸਐਸਪੀ ਡਾਕਟਰ ਅੰਕੁਰ ਗੋਇਲ ਵੱਲੋਂ ਚਲਾਈ ਗਈ ਭੈੜੇ ਅੰਸਰਾਂ ਨੂੰ ਕਾਬੂ ਕਰਨ ਵਾਲੀ ਮੁਹਿੰਮ ਅਧੀਨ ਅੱਜ ਚੌਂਕੀ ਛਪਾਰ ਦੇ ਮੁਖੀ ਐਸਆਈ ਗੁਰਦੀਪ ਸਿੰਘ ਵੱਲੋਂ ਇੱਕ ਬਦਮਾਸ਼ ਨੂੰ ਪਿਸਤੌਲ ਅਤੇ ਤਿੰਨ ਜਿੰਦਾ ਕਾਰਤੂਸ ਸਮੇਤ ਕਾਬੂ ਕੀਤਾ ਗਿਆ ਹੈ ਪੂਰੇ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਸਭ ਡਿਵੀਜ਼ਨ ਦਾਖਾ ਦੇ ਡੀਐਸਪੀ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਐਸਆਈ ਗੁਰਦੀਪ ਸਿੰਘ ਆਪਣੇ ਸਾਥੀ ਕਰਮਚਾਰੀਆਂ ਦੇ ਨਾਲ ਬਰਾਏ ਗਸਤ ਅਤੇ ਚੈਕਿੰਗ ਭੈੜੇ ਅੰਸਰਾਂ ਦੇ ਸੰਬੰਧ ਵਿੱਚ
ਰਛੀਨ ਰੋਡ ਨੇੜੇ ਆਟਾ ਚੱਕੀ ਪਿੰਡ ਛਪਾਰ ਨਾਕਾ ਬੰਦੀ ਕੀਤੀ ਹੋਈ ਸੀ, ਤਾ ਪਿੰਡ ਰਛੀਨ ਵਲੋਂ ਇੱਕ ਆਦਮੀ ਪੈਦਲ ਆ ਰਿਹਾ ਸੀ, ਜਦੋ ਇਸਨੇ ਪੁਲਿਸ ਪਾਰਟੀ ਨੂੰ ਦੇਖਿਆ ਤਾ ਇਹ ਇੱਕ-ਦਮ ਘਬਰਾ ਕੇ ਪਿੱਛੇ ਨੂੰ ਮੁੜਨ ਲੱਗਾ ਜਿਸ ਨੂੰ ਸੱਕ ਦੀ ਬਿਨਾਹ ਤੇ ਸਾਥੀ ਕਰਮਚਾਰੀਆ ਦੀ ਮੱਦਦ ਨਾਲ ਰੋਕ ਕੇ ਕਾਬੂ ਕਰਕੇ ਨਾਮ ਪਤਾ ਪੁਛਿਆ। ਜਿਸਨੇ ਆਪਣਾ ਨਾਮ ਪ੍ਰਭਜੋਤ ਸਿੰਘ ਉਰਫ ਪੱਪਾ ਪੁੱਤਰ ਰਜਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਦੋਲੋਂ ਖੁਰਦ ਦੱਸਿਆ।
ਜਿਸਦੀ ਐਸ.ਆਈ ਗੁਰਦੀਪ ਸਿੰਘ ਨੇ ਤਲਾਸੀ ਕੀਤੀ ਤਾ ਇਸਦੀ ਪੈਂਟ ਦੇ ਮਗਰਲੇ ਪਾਸੋ ਟੰਗਿਆ ਹੋਇਆ ਇੱਕ ਦੇਸੀ ਪਿਸਤੌਲ 32 ਬੋਰ ਅਤੇ 3 ਜਿੰਦਾ ਰੌਦ ਬਰਾਮਦ ਹੋਏ। ਡੀਐਸਪੀ ਖੋਸਾ ਨੇ ਦੱਸਿਆ ਕਿ ਦੋਸ਼ੀ ਇੱਕ ਜਿੰਮ ਟ੍ਰੇਨਰ ਦਾ ਕੰਮ ਕਰਦਾ ਹੈ। ਉਹਨਾਂ ਵੱਲੋਂ ਅਜਿਹਾ ਕੰਮ ਕਰਨ ਵਾਲੇ ਮਾੜੇ ਅਨਸਰਾ ਨੂੰ ਸਖਤ ਤਾੜਨਾ ਕੀਤੀ ਕਿ ਕੋਈ ਵੀ ਵਿਆਕਤੀ ਜੇਕਰ ਕਾਨੂੰਨ ਨੂੰ ਹੱਥ ਵਿੱਚ ਲਵੇਗਾ ਜਾਂ ਕੋਈ ਗੈਰ ਕਾਨੂੰਨੀ ਅਸਲੇ ਦੀ ਵਰਤੋ ਕਰਕੇ ਕਿਸੇ ਮਾੜੀ ਘਟਨਾ ਨੂੰ ਅੰਜਾਮ ਦੇਣ ਦੀ ਕੋਸਿਸ ਕਰੇਗਾ ਤਾਂ ਉਸਨੂੰ ਬਖਸਿਆ ਨਹੀ ਜਾਵੇਗਾ ਅਤੇ ਉਸਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।