ਲੋਕ ਨਿਰਮਾਣ ਮੰਤਰੀ ਨੇ ਕਰੀਬ 12 ਕਰੋੜ 50 ਲੱਖ ਰੁਪਏ ਦੀ ਲਾਗਤ ਨਾਲ ਬਣਣ ਵਾਲੀਆਂ ਸੜਕਾਂ ਦਾ ਕੀਤਾ ਉਦਘਾਟਨ
30 ਲੱਖ ਰੁਪਏ ਦੀ ਲਾਗਤ ਨਾਲ ਸੇਖੂਪੁਰਾ ਮੁਹੱਲਾ ਦੀਆਂ ਬਣਾਈਆਂ ਜਾਣਗੀਆਂ ਨਵੀਆਂ ਗਲੀਆਂ
ਬਾਬਾ ਬਕਾਲਾ 19 ਮਾਰਚ 2025 - ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਮੁਢਲੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਵੱਚਨਬੱਧ ਹੈ ਅਤੇ ਕਿਸੇ ਵੀ ਸੂਬੇ ਦੀ ਤਰੱਕੀ ਸੜਕਾਂ ਦੇ ਜਾਲ ਤੋ ਪਤਾ ਲੱਗਦੀ ਹੈ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਨਿਰ੍ਮਾਣ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ ਨੇ ਅੱਜ ਜੰਡਿਆਲਾ ਗੁਰੂ ਹਲਕੇ ਅਧੀਨ ਪੈਦੀਆਂ ਵੱਖ ਵੱਖ ਸੜਕਾਂ ਦਾ ਉਦਘਾਟਨ ਕਰਨ ਸਮੇ ਕੀਤਾ।
ਲੋਕ ਨਿਰਮਾਣ ਮੰਤਰੀ ਨੇ ਦੱਸਿਆ ਕਿ ਸਪੈਸ਼ਨ ਅਸੈਸਮੈਟ ਸਕੀਮ ਅਧੀਨ ਇੰਨ੍ਹਾ ਸੜਕਾ ਦਾ ਨਿਰਮਾਣ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਇੰਨ੍ਹਾਂ ਸੜਕਾਂ ਉਪਰ ਤਕਰੀਬਨ 12 ਕਰੋੜ 50 ਲੱਖ ਰੁਪਏ ਖ਼ਰਚ ਆਉਣਗੇ। ਉਨਾਂ ਦੱਸਿਆ ਕਿ ਇੰਨ੍ਹਾਂ ਸੜਕਾਂ ਦੀ ਉਸਾਰੀ ਹੋਣ ਨਾਲ ਇਥੋ ਦੇ ਵਸਨੀਕਾਂ ਨੂੰ ਆਵਾਜਾਈ ਵਿਚ ਕਾਫੀ ਰਾਹਤ ਮਿਲੇਗੀ। ਉਨ੍ਹਾਂ ਦੱਸਿਆ ਕਿ ਪਿਛਲੀਆਂ ਸਰਕਾਰਾਂ ਨੇ ਜ਼ੰਡਿਆਲਾਗੁਰੂ ਹਲਕੇ ਦੀ ਕੋਈ ਸਾਰ ਨਹੀ ਲਈ,ਜਿਸ ਕਰਕੇ ਇਹ ਹਲਕਾ ਪਿਛੜਿਆਂ ਹੀ ਰਹਿ ਗਿਆ ਸੀ। ਉਨਾਂ ਕਿਹਾ ਕਿ ਜਦੋ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਜੰਡਿਆਲਾ ਹਲਕਾ ਵਿਕਾਸ ਦੇ ਕਾਰਜਾਂ ਵਿਚ ਸਭ ਤੋ ਅੱਗੇ ਹੈ ਅਤੇ ਜੰਡਿਆਲਾ ਗੁਰੂ ਦੇ ਹਲਕੇ ਨੂੰ ਸ਼ਹਿਰਾਂ ਵਰਗੀਆਂ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਈ.ਟੀ.ਓ ਨੇ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੰਡਿਆਲਾ ਗੁਰੂ ਹਲਕੇ ਅਧੀਨ ਪੈਦੇ ਪਿੰਡ ਨਵਾਂ ਕੋਟ ਵਿਚ 0.515 ਕਿਲੋਮੀਟਰ ਸੜਕ ਤੇ ਇੰਟਰਲਾਕਿੰਗ ਟਾਇਲਾਂ ਅਤੇ ਨਵਾਂ ਕੋਟ ਪਿੰਡ ਦੀ 2.520 ਕਿਲੋਮੀਟਰ ਸੜਕ ਦਾ ਨਿਰ੍ਮਾਣ ਕੀਤਾ ਜਾਵੇਗਾ ਜਿਸ ਦੇ 96.31 ਲੱਖ ਰੁਪਏ ਦੀ ਲਾਗਤ ਆਵੇਗੀ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਪਿੰਡ ਬੱਲੀਆ ਮੰਜਪੁਰ ਤੋ ਨਰਾਇਣਗੜ ਰੇਲਵੇ ਕਰਾਸਿੰਗ ਤੱਕ 2.305 ਕਿਲੋਮੀਟਰ ਸੜਕ, ਰੋਡ ਕੈਪਟਨ ਹੀਰਾ ਸਿੰਘ ਪਿੰਡ ਬੱਲੀ 0.553 ਕਿਲੋਮੀਟਰ ਸੜਕ ਦੇ ਦੋਹਾਂ ਪਾਸੇ ਇੰਟਰਲਾਕਿੰਗ ਟਾਇਲਾਂ, ਨਰਾਇਣਗੜ ਫਾਟਕ ਤੋ ਬੱਲੀਆ ਮੰਜਪੁਰ ਅਤੇ ਮਾਲੋਵਾਲ ਤੋ ਨਰਾਇਣਗੜ ਤੱਕ ਦੀ 2.200 ਕਿਲੋਮੀਟਰ ਸੜਕ ਅਤੇ ਪਿੰਡ ਨਵਾਂ ਕੋਟ ਸੜਕ ਜਿਸ ਦੀ ਲੰਬਾਈ 2.420 ਹੈ ਦੀ ਨਵੀ ਉਸਾਰੀ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਇੰਨ੍ਹਾਂ ਸੜਕਾਂ ਦੀ ਕੁਲ ਲੰਬਾਈ 7.478 ਕਿਲੋਮੀਟਰ ਹੋਵੇਗੀ ਅਤੇ ਇਸ ਉਪਰ 376.68 ਲੱਖ ਰੁਪਏ ਖ਼ਰਚ ਆਉਣਗੇ। ਉਨਾਂ ਦੱਸਿਆ ਕਿ ਕੱਚਾ ਰਸਤਾ ਤੋ ਜੋਧਾਨਗਰੀ ਜਿਸ ਦੀ ਲੰਬਾਈ 0.212 ਹੈ ਦੇ ਦੋਹਾਂ ਪਾਸੇ ਇੰਟਰਲਾਕਿੰਗ ਟਾਇਲਾਂ ਅਤੇ ਜੋਧਾਨਗਰੀ ਤੋ ਮੁੱਛਲ ਡੇਹਰੀਵਾਲ ਰੋਡ ਨਾਲ ਹੀ 7 ਮੀਟਰ ਸਪੈਨ ਬ੍ਰਿਜ ਜਿਸ ਦੀ ਲੰਬਾਈ 1 ਕਿਲੋਮੀਟਰ ਹੈ ਦੀ ਨਵੀ ਉਸਾਰੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੜਕਾ ਦੀ ਕੁਲ ਲੰਬਾਈ 1.212 ਕਿਲੋਮੀਟਰ ਹੋਵਗੇੀ ਅਤੇ ਇਸ ਉਪਰ 63.38 ਲੱਖ ਰੁਪਏ ਖ਼ਰਚ ਆਉਣਗੇ।
ਈ.ਟੀ.ਓ ਨੇ ਦੱਸਿਆ ਕਿ ਇਸੇ ਤਰ੍ਹਾਂ ਪਿੰਡ ਖੁਜਾਲਾ ਰੋਡ ਦੀ ਫਿਰਨੀ ਜਿਸ ਦੀ ਲੰਬਾਈ ਇਕ ਕਿਲੋਮੀਟਰ ਦੀ ਵੀ ਨਵੀ ਉਸਾਰੀ ਕੀਤੀ ਜਾਵੇਗੀ ਜਿਸ ਤੇ 26.49 ਲੱਖ ਰੁਪਏ ਖ਼ਰਚ ਆਉਣਗੇ। ਲੋਕ ਨਿਰਮਾਣ ਮੰਤਰੀ ਨੇ ਦੱਸਿਆ ਕਿ ਨਬਾਰਡ ਸਕੀਮ ਅਧੀਨ ਸਰਕਾਰ ਵਲੋ 678.23 ਲੱਖ ਰੁਪਏ ਦੀ ਲਾਗਤ ਨਾਲ 7.20 ਕਿਲੋਮੀਟਰ ਲੰਬੀ ਸੜਕ ਜੋ ਕਿ ਗਹਿਰੀ ਨਰਾਇਣਗੜ ਰੋਡ ਤੋ ਜੋਧਾਨਗਰੀ ਵਾਇਆ ਰਾਣਾਕਲਾਂ ਜੱਬੋਵਾਲ ਸੜਕ ਦੀ ਅਪਗੇ੍ਰਡੇਸ਼ਨ ਅਤੇ ਚੋੜਾ ਕਰਨ ਦਾ ਕੰਮ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਾਰੇ ਕੰਮ ਸਬੰਧਤ ਠੇਕੇਦਾਰਾਂ ਨੂੰ ਅਲਾਟ ਹੋ ਚੁੱਕੇ ਹਨ ਅਤੇ ਇੰਨ੍ਹਾਂ ਸਾਰੇ ਕੰਮਾਂ ਦੀ ਮਿਆਦ 6 ਮਹੀਨੇ ਦੀ ਹੋਵੇਗੀ।
ਈ.ਟੀ.ਓ ਨੇ ਜੰਡਿਆਲਾ ਗੁਰੂ ਦੇ ਅਧੀਨ ਪੈਦੇ ਇਲਾਕੇ ਸੇਖੂਪੁਰਾ ਵਿਚ ਨਵੀਆਂ ਗਲੀਆਂ ਬਣਾਉਣ ਦੇ ਕੰਮਾਂ ਦਾ ਉਦਘਾਟਨ ਵੀ ਕੀਤਾ। ਉਨਾਂ ਦੱਸਿਆ ਕਿ ਮੁਹੱਲੇ ਦੇ ਲੋਕਾਂ ਦੀ ਕਾਫੀ ਚਿਰ ਤੋ ਮੰਗ ਸੀ ਕਿ ਗਲੀਆਂ ਖ਼ਰਾਬ ਹੋ ਚੁੱਕੀਆਂ ਹਨ ਅਤੇ ਨਵੀਆਂ ਬਣਾਈਆਂ ਜਾਣ। ਉਨ੍ਹਾਂ ਦੱਸਿਆ ਕਿ 30 ਲੱਖ ਰੁਪਏ ਦੀ ਲਾਗਤ ਨਾਲ ਨਵੀਆਂ ਗਲੀਆਂ ਦੀ ਉਸਾਰੀ ਕੀਤੀ ਜਾਵੇਗੀ , ਜਿਸ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ।
ਲੋਕ ਨਿਰਮਾਣ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇ਼ਸ ਦਿੰਦਿਆਂ ਕਿਹਾ ਕਿ ਕੰਮਾਂ ਵਿਚ ਕੋਈ ਕੁਤਾਹੀ ਬਰਦਾਸ਼ਤ ਨਹੀ ਕੀਤੀ ਜਾਵੇਗੀ ਅਤੇ ਸਾਰੇ ਕੰਮ ਗੁਣਵਤਾ ਭਰਪੂਰ ਹੋਣੇ ਚਾਹੀਦੇ ਹਨ। ਉਨ੍ਹਾਂ ਸਪਸ਼ਟ ਸ਼ਬਦਾਂ ਵਿਚ ਕਿਹਾ ਕਿ ਸਾਰੇ ਵਿਕਾਸ ਕਾਰਜ ਮਿਥੇ ਸਮੇ ਦੇ ਅੰਦਰ ਅੰਦਰ ਮੁਕੰਮਲ ਕੀਤੇ ਜਾਣ ਅਤੇ ਵਿਕਾਸ ਕਾਰਜਾਂ ਸਮੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਾ ਆਉਣ ਦਿੱਤੀ ਜਾਵੇ।
ਇਸ ਮੌਕੇ ਮੈਡਮ ਸੁਹਿੰਦਰ ਕੋਰ, ਸ਼੍ਰੀਮਤੀ ਸੁਨੈਣਾ ਰੰਧਾਵਾ, ਚੇਅਰਮੈਨ ਸ਼ਨਾਖ ਸਿੰਘ, ਅਵਤਾਰ ਸਿੰਘ ਕਾਲਾ, ਸ਼੍ਰੀ ਨਰੇਸ਼ ਪਾਠਕ, ਸ਼ਹਿਰੀ ਪ੍ਰਧਾਨ ਸ: ਸਰਬਜੀਤ ਸਿੰਘ ਡਿੰਪੀ, ਅਮਰੀਕ ਸਿੰਘ ਸੋਢੀ, ਸ: ਸਤਿੰਦਰ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿਚ ਸਰਪੰਚ ਸਾਹਿਬਾਨ,ਬਲਾਕ ਪ੍ਰਧਾਨ ਅਤੇ ਲੋਕ ਹਾ਼ਜਰ ਸਨ।