ਈ:ਟੀ:ਓ ਨੇ ਜੰਡਿਆਲਾ ਗੁਰੂ ਹਲਕੇ ਵਿੱਚ 132 ਕੇ:ਵੀ ਤੋ 220 ਕੇ:ਵੀ ਗਰਿਡ ਸਬ ਸਟੇਸ਼ਨ ਬਣਾਉਣ ਦੇ ਕੰਮ ਦੀ ਕੀਤੀ ਸ਼ੁਰੂਆਤ
- ਕਰੀਬ 42 ਕਰੋੜ ਰੁਪਏ ਆਉਣਗੇ ਖਰਚ
ਬਾਬਾ ਬਕਾਲਾ, 19 ਮਾਰਚ 2025 - ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਹੇਠ ਜੰਡਿਆਲਾ ਗੁਰੂ ਵਿਖੇ ਮੋਜੂਦਾ 132 ਕੇ ਵੀ ਗਰਿਡ ਸਬ ਸ਼ਟੇਸਨ 220 ਕੇ:ਵੀ ਗਰਿਡ ਸਬ ਸਟੇਸ਼ਨ ਨੂੰ ਪੀ ਐਸ ਟੀ ਸੀ ਐਲ ਦੁਆਰਾ 42 ਕਰੋੜ ਦੀ ਲਾਗਤ ਨਾਲ ਅਪਗ੍ਰੇਡ ਕਰਨ ਦੀ ਸਕੀਮ ਪੰਜਾਬ ਸਰਕਾਰ ਵੱਲੋ ਪਾਸ ਕੀਤੀ ਗਈ ਸੀ ਦੇ ਕੰਮ ਦੀ ਸ਼ੁਰੂਆਤ ਅੱਜ ਬਿਜਲੀ ਮੰਤਰੀ ਸ੍ਰ ਹਰਭਜਨ ਸਿੰਘ ਈ:ਟੀ:ਓ ਨੇ ਕੀਤੀ। ਇਸ ਨਾਲ ਜੰਡਿਆਲਾ ਗੁਰੂ ਹਲਕੇ ਦੇ ਆਸਪਾਸ ਪੈਂਦੇ ਪਿੰਡਾਂ ਦੇ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਿਜਲੀ ਮੰਤਰੀ ਸ੍ਰ ਹਰਭਜਨ ਸਿੰਘ ਈ:ਟੀ:ਓ ਨੇ ਦੱਸਿਆ ਕਿ ਇਸ ਗਰਿਡ ਦੀ ਉਸਾਰੀ ਦਾ ਕੰਮ ਮੈਸ: ਪੋਲਐਂਡ ਕੰਪਨੀ ਨੂੰ ਅਲਾਟ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਇਸ ਨਵੇ ਉਸਾਰੇ ਜਾ ਰਹੇ 220 ਕੇ ਵੀ ਸਬਸਟੇਸ਼ਨ ਜੰਡਿਆਲਾ ਗੁਰੂ ਦੇ ਚਾਲੂ ਹੋਣ ਨਾਲ 132 ਕੇ ਵੀ ਗਰਿਡ ਸਬ ਸ਼ਟੇਸਨ ਜੰਡਿਆਲਾ ਗੁਰੂ, 66 ਕੇ ਵੀ ਗਰਿਡ ਸਬਸਟੇਸ਼ਨ ਮਾਨਾਵਾਲਾ ਅਤੇ 66 ਕੇ ਵੀ ਗਰਿਡ ਸਬਸਟੇਸ਼ਨ ਫੋਕਲ ਪੁਆਇੰਟ ਅਧੀਨ ਆ ਰਹੀਆ ਵੱਖ-ਵੱਖ ਰਿਹਾਇਸ਼ੀ ਕਲੋਨੀਆ, ਸਰਕਾਰੀ ਹਸਪਤਾਲ, ਵਿੱਦਿਅਕ ਅਦਾਰੇ ਅਤੇ ਵੱਡੇ-ਵੱਡੇ ਉਦਯੋਗਿਕ/ਵਪਾਰਿਕ ਅਦਾਰਿਆ ਨੂੰ ਬਿਹੱਤਰ ਬਿਜਲੀ ਸਪਲਾਈ/ਕੁਨੈਕਸ਼ਨ ਦੇਣ ਲਈ ਸਿਸਟਮ ਵਿਚ ਸੁਧਾਰ ਹੋਵੇਗਾ। ਇਸ ਨਾਲ ਇਹਨਾ ਸਬ ਸਟੇਸ਼ਨ ਤੋ ਚਲਦੇ 41 ਨੰ: 11 ਕੇ ਵੀ ਫੀਡਰਾ ਉਪਰ ਆਉਦੇ ਜੰਡਿਆਲਾ ਗੁਰੂ ਸ਼ਹਿਰ ਅਤੇ 35 ਨੰ: ਪਿੰਡ ਗਹਿਰੀ, ਗਦਲੀ, ਭੰਗਵਾਂ, ਦੇਵੀਦਾਸਪੁਰ, ਧੀਰੇਕੋਟ, ਧਾਰੜ, ਸ਼ੇਖਫੱਤਾ, ਤਾਰਾਗੜ੍ਹ, ਮੱਲੀਆ, ਨਿਊ ਫੋਕਲ ਪੁਆਇੰਟ ਵੱਲਾ, ਖਾਨਕੋਟ, ਮਾਨਾਵਾਲਾ ਖੁਰਦ, ਜਾਣੀਆ, ਗੋਰੇਵਾਲ, ਗੁਨੋਵਾਲ, ਬੁੱਤ, ਅਮਰਕੋਟ, ਵਡਾਲੀ, ਮਾਨਾਵਾਲਾ, ਰੱਖ ਮਾਨਾਵਾਲਾ, ਮੇਹਰਬਾਨਪੁਰਾ, ਨਿੱਜਰਪੁਰਾ, ਨਵਾਕੋਟ, ਬਿਸ਼ੰਬਰਪੁਰਾ, ਰਾਜੇਵਾਲ, ਸੁੱਖੇਵਾਲ, ਠੱਠੀਆ, ਝੀਤੇ ਕਲਾਂ, ਝੀਤੇ ਖੁਰਦ, ਰੱਖ ਝੀਤਾ, ਭਗਤੂਪਰਾ, ਰਾਮਪੁਰਾ, ਦਬੁਰਜੀ, ਪੰਡੋਰੀ, ਜਰਨੈਲ ਸਿੰਘ ਵਾਲਾ ਮਹਿਮਾ ਆਦਿ ਨੂੰ ਬਿਜਲੀ ਦੀ ਨਿਰੰਤਰ ਸਪਲਾਈ ਦੇ ਵਿਚ ਹੋਰ ਸੁਧਾਰ ਹੋਣ ਤੋ ਇਲਾਵਾ ਬਿਜਲੀ ਨੈਟਵਰਕ ਪਹਿਲਾ ਨਾਲੋ ਜਿਆਦਾ ਮਜਬੂਤ ਅਤੇ ਭਰੋਸੇਯੋਗ ਹੋਵੇਗਾ।
ਬਿਜਲੀ ਮੰਤਰੀ ਨੇ ਦੱਸਿਆ ਕਿ ਨਵੇ 220 ਕੇ ਵੀ ਗਰਿਡ ਸਬਸਟੇਸ਼ਨ ਜੰਡਿਆਲਾ ਗੁਰੂ ਦੇ ਬਣਨ ਨਾਲ 132 ਕੇ ਵੀ ਟਾਗਰਾ, 132 ਕੇ ਵੀ ਬੁਟਾਰੀ, 132 ਕੇ ਵੀ ਏਕਲਗੱਡਾ, 132 ਕੇ ਵੀ ਏ ਮਾਲ ਮੰਡੀ, 132 ਕੇ ਵੀ ਏ ਜੀ ਟੀ ਰੋਡ, 132 ਕੇ ਵੀ ਵੇਰਕਾ ਸਬਟਸੇਸ਼ਨਾ ਦਾ ਬਿਜਲੀ ਨੈਟਵਰਕ ਹੋਰ ਮਜਬੂਤ ਹੋਵੇਗਾ ਅਤੇ ਇਹਨਾ ਸਬਸਟੇਸ਼ਨਾ ਦੇ ਖਪਤਕਾਰਾ ਨੂੰ ਵੀ ਨਿਰਵਿਘਨ ਅਤੇ ਵੱਧ ਬਿਜਲੀ ਸਪਲਾਈ ਦਿੱਤੀ ਜਾ ਸਕੇਗੀ। ਇਸ ਕਾਰਜ ਅਧੀਨ ਨਵੇ ਗਰਿਡ ਸਬਸਟੇਸ਼ਨ ਜੰਡਿਆਲਾ ਗੁਰੂ ਵਿਖੇ 02 ਨੰ: ਨਵੇ ਪਾਵਰ ਟਰਾਸਫਾਰਮਰ (2x100 MVA) ਲਗਾਏ ਜਾਣਗੇ ਅਤੇ 04 ਕਿਲੋਮੀਟਰ ਲੰਬੀ ਨਵੀ 220 ਕੇ ਵੀ ਟਰਾਂਸਮਿਸ਼ਨ ਲਾਈਨ ਦੀ ਉਸਾਰੀ ਕੀਤੀ ਜਾਵੇਗੀ। ਇਸ ਨਾਲ ਪੀ ਐਸ ਐਸ ਸੀ ਐਲ ਦੇ ਵੱਖ-ਵੱਖ ਖਪਤਕਾਰਾਂ ਨੂੰ ਨਵੇ ਬਿਜਲੀ ਕੁਨੈਕਸ਼ਨ, ਲੋਡ ਵਿਚ ਵਾਧਾ ਆਦਿ ਵਿਚ ਕੋਈ ਔਕੜ ਪੇਸ਼ ਨਹੀ ਆਵੇਗੀ ਅਤੇ ਇਸ ਸਮੂਹ ਇਲਾਕੇ ਦਾ ਬਿਜਲੀ ਨੈਟਵਰਕ ਪਹਿਲਾ ਨਾਲੋ ਬਹੁਤ ਜਿਆਦਾ ਮਜਬੂਤ ਹੋ ਜਾਵੇਗਾ।
ਬਿਜਲੀ ਮੰਤਰੀ ਨੇ ਦੱਸਿਆ ਕਿ ਪਿਛਲੀਆਂ ਸਰਕਾਰਾਂ ਨੇ ਜੰਡਿਆਲਾ ਗੁਰੂ ਦੀ ਕੋਈ ਸਾਰ ਨਹੀਂ ਲਈ ਅਤੇ 42 ਸਾਲ ਬਾਅਦ ਸਬ ਗਰਿਡ ਦੀ ਸੁਣੀ ਗਈ ਹੈ।
ਇਸ ਮੋਕੇ ਤੇ ਇੰਜੀ ਦੇਸ ਰਾਜ ਬੰਗੜ, ਮੁੱਖ ਇੰਜੀਨੀਅਰ ਬਾਰਡਰ ਜੋਨ ਅੰਮ੍ਰਿਤਸਰ, ਇੰਜੀ: ਸੰਜੀਵ ਸੂਦ ਪ੍ਰਮੁੱਖ ਇੰਜੀ:/ਟੀ ਐਸ ਪਟਿਆਲਾ, ਇੰਜੀ: ਬਲਕਾਰ ਸਿੰਘ, ਉਪ ਮੁੱਖ ਇੰਜੀਨੀਅਰ ਸਬਅਰਬਨ ਹਲਕਾ ਅੰਮ੍ਰਿਤਸਰ, ਇੰਜੀ: ਚਰਨਕੰਵਲ ਸਿੰਘ ਕਾਹਲੋ, ਉਪ ਮੁੱਖ ਇੰਜੀਨੀਅਰ ਸਿਵਲ ਉਸਾਰੀ ਹਲਕਾ ਪਟਿਆਲਾ, ਇੰਜੀ: ਸਰਬਜੀਤ ਸਿੰਘ ਉਪ ਮੁੱਖ ਇੰਜੀ:/ਪੀ ਐਸ ਟੀ ਸੀ ਐਲ ਜਲੰਧਰ, ਇੰਜੀ: ਗੁਰਮੁੱਖ ਸਿੰਘ, ਵਧੀਕ ਨਿਗਰਾਨ ਇੰਜੀਨੀਅਰ ਮੰਡਲ ਜੰਡਿਆਲ ਗੁਰੂ, ਇੰਜੀ:ਯਤਿਨ ਚਲਹੋਤਰਾ, ਸੀਨੀਅਰ ਕਾਰਜਕਾਰੀ ਇੰਜੀਨੀਅਰ ਸਿਵਲ ਉਸਾਰੀ ਮੰਡਲ ਜਲੰਧਰ, ਸਮੂਹ ਉਪ ਮੰਡਲ ਅਫਸਰ ਅਧੀਨ ਮੰਡਲ ਜੰਡਿਆਲਾ ਗੁਰੂ, ਸਮੂਹ ਸਟਾਫ ਬਿਜਲੀ ਵਿਭਾਗ ਅਤੇ ਹਲਕਾ ਜੰਡਿਆਲਾ ਗੁਰੂ ਨਿਵਾਸੀ ਹਾਜਰ ਸਨ।ਇਸ ਸਬਸਟੇਸ਼ਨ ਦੀ ਅਪਗ੍ਰੇਡੇਸ਼ਨ ਦਾ ਕਾਰਜ ਅਗਸਤ 2026 ਤੱਕ ਮੁਕੰਮਲ ਕਰ ਦਿੱਤਾ ਜਾਵੇਗਾ।