ਬਲਕਾਰ ਸਿੰਘ ਗੱਜੂਮਾਜਰਾ ਮਾਰਕੀਟ ਕਮੇਟੀ ਸਮਾਣਾ ਦੀ ਜ਼ਿੰਮੇਵਾਰੀ ਤਨਦੇਹੀ ਤੇ ਪਾਰਦਰਸ਼ੀ ਢੰਗ ਨਾਲ ਨਿਭਾਉਣਗੇ - ਜੌੜਾਮਾਜਰਾ/ਬਾਜ਼ੀਗਰ
- ਦੂਜੀਆਂ ਪਾਰਟੀਆਂ ਪੈਸੇ ਨਾਲ ਵੰਡ ਦੀਆਂ ਸਨ ਚੇਅਰਮੈਨੀਆਂ ... ਕੁਲਵੰਤ ਸਿੰਘ ਬਾਜੀਗਰ
ਬਿਕਰਮਜੀਤ ਸਿੰਘ
ਪਟਿਆਲਾ (ਸਮਾਣਾ) 19 ਮਾਰਚ 2025 - ਆਮ ਆਦਮੀ ਪਾਰਟੀ ਪੈਸੇ ਨਾਲ ਨਾਲ ਚੇਅਰਮੈਨੀਆਂ ਨਹੀਂ ਬਲਕਿ ਪਾਰਟੀ ਲਈ ਸੰਘਰਸ਼ ਕਰਨ ਵਾਲੇ ਵਲੰਟਰੀਆਂ ਨੂੰ ਵਿਕਾਸ ਦੀਆਂ ਕੁਰਸੀਆਂ ਤੇ ਬਿਠਾ ਰਹੀ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਅਤੇ ਸ਼ਤਰਾਨਾ ਹਲਕੇ ਦੇ ਐਮਐਲਏ ਕੁਲਵੰਤ ਸਿੰਘ ਬਾਜੀਗਰ ਨੇ ਸਮਾਣਾ ਮਾਰਕੀਟ ਕਮੇਟੀ ਦੇ ਨਵੇਂ ਬਣੇ ਚੇਅਰਮੈਨ ਬਲਕਾਰ ਸਿੰਘ ਗੱਜੂ ਮਾਜਰਾ ਵੱਲੋਂ ਸੰਭਾਲੇ ਕਾਰਜ ਭਾਰ ਮੌਕੇ ਕੀਤਾ ਬਲਕਾਰ ਸਿੰਘ ਗੱਜੂ ਮਾਜਰਾ ਸਮਾਣਾ ਹਲਕੇ ਦੇ ਪੰਚਾਂ ਸਰਪੰਚਾਂ ਆਮ ਆਦਮੀ ਪਾਰਟੀ ਦੇ ਵਲੰਟਰੀ ਆ ਵੱਲੋਂ ਉਹਨਾਂ ਦਾ ਭਰਵਾਂ ਸਵਾਗਤ ਬੂਕਾ ਦੇ ਕੇ ਕੀਤਾ ਗਿਆ ਜਿੱਥੇ ਚੇਤਨ ਸਿੰਘ ਜੋੜਾ ਮਾਜਰਾ ਤੇ ਐਮਐਲਏ ਕੁਲਵੰਤ ਸਿੰਘ ਬਾਜੀਗਰ ਨੇ ਧਾਰਮਿਕ ਸਮਾਗਮ ਵਿੱਚ ਆਪਣੀ ਹਾਜ਼ਰੀ ਲਵਾਈ ਉੱਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੇਤਨ ਸਿੰਘ ਜੋੜਾ ਮਾਜਰਾ ਨੇ ਦੱਸਿਆ ਕਿ ਪਾਰਟੀ ਵਿੱਚ ਸੰਘਰਸ਼ ਦੇ ਯੋਧੇ ਰਹੇ ਬਲਕਾਰ ਸਿੰਘ ਗੱਜੂ ਮਾਜਰਾ ਨੂੰ ਪਾਰਟੀ ਪ੍ਰਤੀ ਨਿਭਾਈਆਂ ਤਨਦੇਹੀ ਜਿੰਮੇਵਾਰੀ ਪਾਰਦਰਸ਼ੀ ਦੇ ਇਮਾਨਦਾਰੀ ਵਾਲੀਆਂ ਸੇਵਾਵਾਂ ਬਦਲੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਇਸ ਕੁਰਸੀ ਦੇ ਬਿਠਾ ਕੇ ਦਿੱਤਾ ਗਿਆ ਹੈ ਸਾਨੂੰ ਆਸ ਹੈ ਕਿ ਉਹ ਆਪਣੇ ਵਿਭਾਗ ਦੀ ਉ ਨ ਤੀ ਪ੍ਰਤੀ ਜਿੱਥੇ ਵਚਨਬੱਤਾ ਨਿਭਾਉਣਗੇ।
ਉੱਥੇ ਹੀ ਮਹਿਕਮੇ ਨਾਲ ਜੁੜੇ ਸਾਰੇ ਵਿਭਾਗਾਂ ਨਾਲ ਤਾਲਮੇਲ ਬਣਾ ਕੇ ਉਨਾਂ ਦੀਆਂ ਸਮੱਸਿਆਵਾਂ ਦਾ ਹੱਲ ਕੱਢਣ ਲਈ ਵੀ ਯਤਨਸ਼ੀਲ ਉਪਰਾਲੇ ਕਰਨਗੇ ਕਿਸਾਨਾਂ ਨਾਲ ਅੱਜ ਕੇਂਦਰ ਦੀ ਹੋ ਰਹੀ ਮੀਟਿੰਗ ਤੇ ਚੇਤਨ ਸਿੰਘ ਜੋੜਾ ਮਾਜਰਾ ਨੇ ਬੋਲਦਿਆਂ ਕਿਹਾ ਕਿ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਕਿਸਾਨਾਂ ਪ੍ਰਤੀ ਕੇਂਦਰ ਸਰਕਾਰ ਗੰਭੀਰਤਾ ਨਾਲ ਉਹਨਾਂ ਦੀਆਂ ਮੰਗਾਂ ਤੇ ਵਿਚਾਰ ਕਰੇ ਅਤੇ ਉਹਨਾਂ ਦੀਆਂ ਜਾਇਜ਼ ਹੱਕੀ ਮੰਗਾਂ ਨੂੰ ਲਾਗੂ ਕਰੇ ਉਹਨਾਂ ਦੱਸਿਆ ਕਿ ਸਰਕਾਰ ਨੇ ਤਿੰਨ ਸਾਲ ਆਪਣੇ ਪੂਰੇ ਕਰਦੇ ਹੋਏ ਜੋ ਸੂਬੇ ਦੇ ਲੋਕਾਂ ਨਾਲ ਵਾਅਦੇ ਕੀਤੇ ਗਏ ਸਨ ਉਹਨਾਂ ਨੂੰ ਨਿਭਾਇਆ ਜਾ ਰਿਹਾ ਜਿੱਥੇ ਕਈ ਪ੍ਰਸ਼ਾਸਨਿਕ ਸੁਧਾਰ ਕੀਤੇ ਗਏ ਹਨ ਉੱਥੇ ਹੀ ਯੁੱਧ ਨਸ਼ਿਆਂ ਵਿਰੁੱਧ ਤਹਿਤ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਤੇ ਲੋਕ ਇਹਨਾਂ ਐਕਸ਼ਨਾਂ ਤੇ ਭਗਵੰਤ ਮਾਨ ਸਰਕਾਰ ਦੀ ਸਲਾਘਾ ਵੀ ਕਰ ਰਹੇ ਹਨ ਇਸ ਮੌਕੇ ਸ਼ਹਿਰ ਦੀਆਂ ਕਈ ਰਾਜਨੀਤਿਕ ਧਾਰਮਿਕ ਅਤੇ ਹੋਰ ਐਸੋਸੀਏਨਾ ਹਾਜ਼ਰ ਸਨ।