ਡਿਪਟੀ ਕਮਿਸ਼ਨਰ ਨੇ ਸ਼ਹਿਰ ਦੇ ਸਫ਼ਾਈ ਪ੍ਰਬੰਧਾਂ ਦਾ ਜਾਇਜ਼ਾ ਲਿਆ
ਹੈੱਡਵਰਕਸ ਤੋਂ ਭਗਤ ਸਿੰਘ ਚੌਂਕ ਤੱਕ ਸਮੇਤ ਰਾਮ ਲੀਲਾ ਗਰਾਊਂਡ ਰੋਡ ਤੋਂ ਅੰਬੇਡਕਰ ਚੌਂਕ ਤੱਕ ਸੜਕ ਨੂੰ ਮੁਕੰਮਲ ਕੂੜਾ ਮੁਕਤ ਕਰਨ ਦੇ ਨਿਰਦੇਸ਼ ਦਿੱਤੇ
ਸੜਕਾਂ ਉਤੇ ਕੂੜਾ ਸੁੱਟਣ ਵਾਲਿਆਂ ਦੇ ਚਲਾਨ ਕੀਤੇ ਜਾਣਗੇ
ਆਮ ਲੋਕਾਂ ਨੂੰ ਆਪਣੇ ਘਰ ਦੀ ਤਰ੍ਹਾਂ ਸ਼ਹਿਰ ਨੂੰ ਵੀ ਸਾਫ਼ ਰੱਖਣ ਦੀ ਅਪੀਲ ਕੀਤੀ
ਰੂਪਨਗਰ, 19 ਮਾਰਚ: ਰੂਪਨਗਰ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਲਈ ਅਤੇ ਸ਼ਹਿਰ ਵਾਸੀਆਂ ਨੂੰ ਸਾਫ ਵਾਤਾਵਰਨ ਪ੍ਰਦਾਨ ਕਰਨ ਦੇ ਮੰਤਵ ਨਾਲ ਅੱਜ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਹਿਮਾਂਸ਼ੂ ਜੈਨ ਨੇ ਸਵੇਰ ਸ਼ਹਿਰ ਦਾ ਅਚਨਚੇਤ ਦੌਰਾ ਕੀਤਾ।
ਤੜਕ ਸਵੇਰ ਉਨ੍ਹਾਂ ਸ਼ਹਿਰ ਦੇ ਭਗਤ ਸਿੰਘ ਚੌਂਕ, ਗਿਆਨੀ ਜੈਲ ਸਿੰਘ ਨਗਰ, ਗਊਸ਼ਾਲਾ ਰੋਡ, ਡੀ.ਏ.ਵੀ ਸਕੂਲ ਰੋਡ, ਮਕਬਰੇ ਨਜਦੀਕ, ਸਬਜ਼ੀ ਮੰਡੀ ਰੋਪੜ ਨੇੜੇ ਡਾਕਖਾਨਾ ਤੇ ਸ਼ਹਿਰ ਦੇ ਹੋਰ ਵੱਖ-ਵੱਖ ਥਾਵਾਂ ਉਤੇ ਸੜਕਾਂ ਤੇ ਕੂੜੇ ਕਰਕਟ ਦੇ ਡੰਪ ਵਾਲੀਆਂ ਥਾਵਾਂ ਦੀ ਚੈਕਿੰਗ ਕੀਤੀ।
ਉਨ੍ਹਾਂ ਨਗਰ ਕੌਂਸਲ ਨੂੰ ਹੈੱਡਵਰਕਸ ਤੋਂ ਭਗਤ ਸਿੰਘ ਚੌਂਕ ਸਮੇਤ ਰਾਮ ਲੀਲਾ ਗਰਾਊਂਡ ਰੋਡ ਤੋਂ ਅੰਬੇਡਕਰ ਚੌਂਕ ਤੱਕ ਸੜਕ ਨੂੰ ਮੁਕੰਮਲ ਕੂੜਾ ਮੁਕਤ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਸ਼ਹਿਰ ਦੀ ਖੂਬਸੂਰਤੀ ਨੂੰ ਬਰਕਰਾਰ ਰੱਖਿਆ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਸ਼ਹਿਰ ਵਾਸੀਆਂ ਨੂੰ ਆਪਣੇ ਘਰ ਦੀ ਤਰ੍ਹਾਂ ਸ਼ਹਿਰ ਨੂੰ ਵੀ ਸਾਫ਼ ਰੱਖਣ ਦੀ ਅਪੀਲ ਕੀਤੀ ਅਤੇ ਜੋ ਵੀ ਨਾਗਰਿਕ ਸ਼ਹਿਰ ਦੀਆਂ ਸੜਕਾਂ ਜਾਂ ਘਰਾਂ ਆਦਿ ਦੇ ਬਾਹਰ ਕੂੜਾ ਸੁੱਟਦਾ ਹੈ ਉਸ ਨੂੰ ਰੋਕਣ ਲਈ ਕਿਹਾ ਜਾਵੇ।
ਉਨ੍ਹਾਂ ਕਿਹਾ ਕਿ ਨਗਰ ਕੌਂਸਲ ਵੱਲੋਂ ਨਿਰਧਾਰਿਤ ਕੀਤੇ ਗਏ ਵਿਅਕਤੀ ਕੇਵਲ 50 ਰੁਪਏ ਲੈ ਕੇ ਮਹੀਨੇ ਲਈ ਘਰੋਂ ਕੂੜਾ ਚੁੱਕਦੇ ਹਨ ਪਰ ਫਿਰ ਵੀ ਕਈ ਵਿਅਕਤੀ ਆਪਣੇ ਘਰ ਦਾ ਕੂੜਾ ਆਪਣੇ ਆਸ-ਪਾਸ ਜਾ ਸੜਕ ਉੱਤੇ ਸੁੱਟ ਦਿੰਦੇ ਹਨ ਜਿਸ ਨਾਲ ਸਾਰਿਆਂ ਨੂੰ ਗੰਦਗੀ ਕਾਰਨ ਪ੍ਰੇਸ਼ਾਨੀ ਦਾ ਸਾਹਮਣ ਕਰਨਾ ਪੈਂਦਾ ਹੈ।
ਉਨ੍ਹਾਂ ਨਗਰ ਕੌਂਸਲ ਦੇ ਅਧਿਕਾਰੀਆ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਸੜਕਾਂ ਉਤੇ ਕੂੜਾ ਸੁੱਟਣ ਵਾਲਿਆਂ ਦੇ ਚਲਾਨ ਕੀਤੇ ਜਾਣ।
ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੂੜੇ ਦੇ ਡੰਪ ਗਿੱਲੇ-ਸੁੱਕੇ ਕੂੜੇ ਨੂੰ ਅਲੱਗ-ਅਲੱਗ ਕਰਨ ਦੀ ਅਹਿਮੀਅਤ ਨੂੰ ਸਮਝ ਕੇ ਰੱਖਿਆ ਜਾਵੇ ਤਾਂ ਕੂੜੇ ਦੀ ਖਾਦ ਬਣਾਉਣ ਲਈ ਵਰਤੋਂ ਕੀਤੀ ਜਾ ਸਕਦੀ ਹੈ।
ਇਸ ਮੌਕੇ ਉਨ੍ਹਾਂ ਕਾਰਜਸਾਧਕ ਅਫਸਰ ਰੂਪਨਗਰ ਸ਼੍ਰੀ ਅਸ਼ੋਕ ਕੁਮਾਰ ਨੂੰ ਹਦਾਇਤ ਕਰਦਿਆਂ ਕਿਹਾ ਕਿ ਸ਼ਹਿਰ ਵਿਚ ਕਿੰਨੇ ਸਫ਼ਾਈ ਕਰਮਚਾਰੀ ਕਿਸ-ਕਿਸ ਥਾਵਾਂ ਉਤੇ ਸਫ਼ਾਈ ਸੇਵਾਵਾਂ ਕਰ ਰਹੇ ਹਨ ਇਸ ਪੂਰੀ ਵੇਰਵਿਆਂ ਸਮੇਟ ਰਿਪੋਰਟ ਦਿੱਤੀ ਜਾਵੇ ਤਾਂ ਸਾਫ਼ ਸਫ਼ਾਈ ਵਿਚ ਕਿਸੇ ਵੀ ਤਰ੍ਹਾਂ ਦੀ ਕਮੀ ਉਤੇ ਤੁਰੰਤ ਕਰਮਚਾਰੀ ਨਾਲ ਤਾਲਮੇਲ ਕੀਤਾ ਜਾ ਸਕੇ।
ਇਸ ਮੌਕੇ ਏ ਐਮ ਓ ਹਿ ਹਰਪ੍ਰੀਤ ਸਿੰਘ ਭਿਓਰਾ, ਸੇਨੇਟਰੀ ਇੰਸਪੈਕਟਰ ਮਲਕੀਤ ਸਿੰਘ, ਨਗਰ ਕੌਂਸਲ ਨਵਤੇਜ ਸਿੰਘ ਅਤੇ ਹੋਰ ਕਰਮਚਾਰੀ ਹਾਜ਼ਰ ਸਨ।