ਜਵੰਦ ਸਿੰਘ ਦੇ ਬੇਟੇ ਤੇ ਗੋਲੀ ਚਲਾਉਣ ਦੀ ਪੁਰਜੋ਼ਰ ਨਿਖੇਧੀ
'ਗੋਲ਼ੀ ਚਲਾਉਣ ਵਾਲਿਆਂ ਨੂੰ ਫੌਰਨ ਕਾਬੂ ਕਰਨ ਦੀ ਕੀਤੀ ਮੰਗ'
ਰੋਹਿਤ ਗੁਪਤਾ
ਗੁਰਦਾਸਪੁਰ 19 ਮਾਰਚ ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਸ ਜਵੰਦ ਸਿੰਘ ਜਿਨ੍ਹਾਂ ਦੀ ਦੁਕਾਨ ਸਠਿਆਲੀ ਪੁਲ 'ਤੇ ਹੈ ਬੀਤੇ ਕੱਲ ਉਹ ਖ਼ੁਦ ਲੁਧਿਆਣਾ ਵਿਖੇ ਪੈਨਸ਼ਨਰਜ਼ ਜੁਆਇੰਟ ਫਰੰਟ ਦੀ ਪੰਜਾਬ ਪੱਧਰੀ ਚੋਣ ਵਿੱਚ ਭਾਗ ਲੈਣ ਹਿਤ ਗਏ ਹੋਏ ਸਨ ਉਨ੍ਹਾਂ ਦੇ ਬਾਹਰ ਹੋਣ ਕਾਰਨ ਉਨ੍ਹਾਂ ਦਾ ਬੇਟਾ ਇਕਬਾਲ ਸਿੰਘ ਸ਼ਾਮ ਨੂੰ ਦੁਕਾਨ ਬੰਦ ਕਰ ਰਿਹਾ ਸੀ ਜਿਸ ਦੌਰਾਨ ਕੁਝ ਲੁਟੇਰਿਆਂ ਵੱਲੋਂ ਲੁੱਟ ਦੀ ਨੀਤ ਨਾਲ ਉਸ ਉੱਤੇ 'ਗੋਲੀ਼ ਚਲਾ ਦਿੱਤੀ ਗਈ, ਜੋ ਉਸ ਦੇ ਪੇਟ ਵਿੱਚ ਲੱਗੀ ਅਤੇ ਉਹ ਗੰਭੀਰ ਜ਼ਖ਼ਮੀ ਹੋ ਗਿਆ। ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਸਥਾਨਕ ਹਸਪਤਾਲ ਵੱਲੋਂ ਉਸ ਨੂੰ ਅਮਰਿਤਸਰ ਭੇਜ ਦਿੱਤਾ ਗਿਆ।
ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਗੁਰਦਾਸਪੁਰ ਦੇ ਸਮੂਹ ਪੈਨਸ਼ਨਰਾਂ ਵੱਲੋਂ ਇਸ ਘਟਨਾ ਦੀ ਜ਼ੋਰਦਾਰ ਨਿਖੇਧੀ ਕੀਤੀ ਗਈ ਅਤੇ ਪੰਜਾਬ ਸਰਕਾਰ ਕੋਲੋਂ ਲੋਕਾਂ ਦੀ ਜਾਨ-ਮਾਲ ਦੀ ਰਾਖੀ ਜੋ ਕਿ ਸਰਕਾਰ ਦੀ ਜੁੰਮੇਵਾਰੀ ਬਣਦੀ ਹੈ ਕਰਨ ਦੀ ਮੰਗ ਕੀਤੀ ਗਈ ਅਤੇ ਅਜਿਹੀਆਂ ਮਾਰ-ਕਾਟ ਦੀਆਂ ਦਿਨੋਦਿਨ ਵਧ ਰਹੀਆਂ ਘਟਨਾਵਾਂ ਸਬੰਧੀ ਗਹਿਰੀ ਚਿੰਤਾ ਜਤਾਈ ਗਈ ਅਤੇ ਸਰਕਾਰ ਤੋਂ ਮੰਗ ਕੀਤੀ ਗਈ ਕਿ ਲੁਟੇਰਿਆਂ ਨੂੰ ਫੌਰਨ ਕਾਬੂ ਕਰਕੇ ਮਿਸਾਲੀ ਸਜ਼ਾਵਾਂ ਦਿੱਤੀਆਂ ਜਾਣ ਤਾਂਕਿ ਦੁਬਾਰਾ ਕੋਈ ਅਜਿਹਾ ਹੀਆ ਕਰਨ ਦੀ ਹਿੰਮਤ ਨਾ ਕਰੇ।ਇਸ ਮੌਕੇ ਐਸੋਸੀਏਸ਼ਨ ਦੇ ਪ੍ਰਮੁੱਖ ਆਗੂ ਸਾਥੀ ਸਵਿੰਦਰ ਸਿੰਘ ਔਲਖ ਜਨਰਲ ਸਕੱਤਰ, ਸੁਰੇਸ਼ ਸ਼ਰਮਾ,ਅਵਨਾਸ਼ ਸਿੰਘ ਪ੍ਰਧਾਨ, ਮੱਖਣ ਕੁਹਾੜ,ਮੰਗਤ ਚੰਚਲ' ਅਮਰਜੀਤ ਸਿੰਘ ਸੈਣੀ, ਪ੍ਰਕਾਸ਼ ਚੰਦ, ਪਿਆਰਾ ਸਿੰਘ ਡਡਵਾਂ, ਮੰਗਤ ਚੰਚਲ, ਵਿਨੋਦ ਸ਼ਰਮਾ, ਸ ਗੁਰਬਚਨ ਸਿੰਘ, ਕੁਲਦੀਪ ਸਿੰਘ, ਸੁਭਾਸ਼ ਚੰਦਰ,ਜੋਗਿੰਦਰ ਪਾਲ ਕਲੀਜਪੁਰ,ਗਿਆਨੀ ਮਹਿੰਦਰ ਸਿੰਘ,ਕਪੂਰ ਸਿੰਘ ਘੁੰਮਣ,ਰਘਬੀਰ ਸਿੰਘ ਚਾਹਲ ਆਦਿ ਵੱਲੋਂ ਪਰਿਵਾਰ ਨੂੰ ਵੀ ਵਿਸ਼ਵਾਸ ਦਿਵਾਇਆ ਗਿਆ ਕਿ ਪੈਨਸ਼ਨਰ ਐਸੋਸੀਏਸ਼ਨ ਪਰਿਵਾਰ ਨਾਲ ਡਟ ਕੇ ਖੜੀ ਹੈ ਅਤੇ ਅਤੇ ਇਨਸਾਫ਼ ਦੀ ਪ੍ਰਾਪਤੀ ਹਿਤ ਪੂਰੀ ਲੜਾਈ ਲੜੀ ਜਾਵੇਗੀ।