ਦੁਕਾਨ ਵਿੱਚ ਨੌਕਰੀ ਕਰਦੇ ਗਰੀਬ ਦਾ ਮੋਬਾਈਲ ਖੋਹ ਕੇ ਲੈ ਗਏ ਤਿੰਨ ਮੋਟਰਸਾਈਕਲ ਸਵਾਰ
ਪੀੜਿਤ ਕਹਿੰਦਾ ਨਵਾਂ ਮੋਬਾਇਲ ਖਰੀਦਣ ਜੋਗੇ ਵੀ ਪੈਸੇ ਨਹੀਂ ਹਨ ਕੋਲ
ਰੋਹਿਤ ਗੁਪਤਾ
ਗੁਰਦਾਸਪੁਰ , 19 ਮਾਰਚ 2025 :
ਇਕ ਪਾਸੇ ਪੰਜਾਬ ਸਰਕਾਰ ਨਸ਼ੇ ਨੂੰ ਠੱਲ ਪਾੳਣ ਲਈ ਹੱਰ ਸੰਭਵ ਕੋਸ਼ਿਸ਼ ਕਰ ਰਹੀ ਹੈ ਦੂਜੇ ਪਾਸੇ ਲੁੱਟ ਖੋਹ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹੱਨ। ਮਿਲੀ ਜਾਨਕਾਰੀ ਅਨੁਸਾਰ ਮਨਿਆਰੀ ਦੀ ਦੁਕਾਨ ਵਿੱਚ ਕੱਮ ਰਰਨ ਵਾਲਾ ਅਨਿਲ ਕੁਮਾਰ ਦੇਰ ਸ਼ਾਮ ਦੁਕਾਨ ਬੰਦ ਕਰ ਕੇ ਆਪਣੇ ਘਰ ਜਾ ਰਿਹਾ ਸੀ ਕਿ ਅਚਾਨਕ ਇਕ ਮੋਟਰਸਾਈਕਲ ਤੇ ਤਿੱਨ ਨੋਜਵਾਨ ਆਏ ਅਤੇ ਅਨਿਲ ਦਾ ਮੋਬਾਈਲ ਖੋ ਕੇ ਫਰਾਰ ਹੋ ਗਏ ।ਅਨਿਲ ਨੇ ਦਸਿਆ ਕਿ ੳਹ ਇਕ ਗਰੀਬ ਪਰੀਵਾਰ ਤੋ ਸਬੰਧ ਰਖਦਾ ਹੈ ਅਤੇ ਕਿਸੇ ਦੀ ਦੁਕਾਨ ਵਿੱਚ ਕੱਮ ਕਰ ਕੇ ਘਰ ਦਾ ਗੁਜ਼ਾਰਾ ਕਰਦਾ ਹੈ। ੳਸ ਕੋਲ ਨਵਾਂ ਮਬਿਾਈਲ ਲੈਣ ਲਈ ਪੈਸੇ ਵੀ ਨਹੀ ਹਨ। ਅਨਿਲ ਨੇ ਪ੍ਰਸ਼ਾਸਨ ਤੋ ਅਪੀਲ ਕੀਤੀ ਹੈ ਕਿ ੳਸ ਦਾ ਮੋਬਾਈਲ ਖੋਣ ਵਾਲੇ ਚੋਰਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਉਸ ਦਾ ਮੋਬਾਇਲ ਵਾਪਸ ਤੋਂ ਆਇਆ ਜਾਏ।