ਸੀਵਰੇਜ ਦੇ ਗੰਦੇ ਪਾਣੀ ਨਾਲ ਜੂਝ ਰਿਹਾ ਮੁਹੱਲਾ ਗਰੀਨ ਐਵੇਨਿਊ
ਸ਼ਾਇਦ ਕੋਈ ਬਿਮਾਰੀ ਫੈਲਣ ਦੀ ਉਡੀਕ ਕਰ ਰਿਹਾ ਪ੍ਰਸ਼ਾਸਨ
ਰੋਹਿਤ ਗੁਪਤਾ
ਗੁਰਦਾਸਪੁਰ 19 ਮਾਰਚ 2025 : ਗੁਰਦਾਸਪੁਰ ਸ਼ਹਿਰ ਦੇ ਕਾਲਜ ਰੋਡ ਤੇ ਸਥਿਤ ਗਰੀਨ ਐਵੀਨਿਊ ਮਹੱਲਾ ਸੀਵਰੇਜ ਦੇ ਗੰਦੇ ਪਾਣੀ ਦੀ ਲੀਕੇਜ ਕਰਕੇ ਨਰਕ ਬਣਿਆ ਹੋਇਆ ਹੈ। ਸੀਵਰੇਜ ਦੇ ਇਸ ਗੰਦੇ ਪਾਣੀ ਦੀ ਲੀਕੇਜ ਨੇ ਮਹੱਲਾ ਵਾਸੀਆਂ ਦਾ ਨੱਕ ਵਿੱਚ ਦਮ ਕਰ ਰੱਖਿਆ ਹੈ। ਗੰਦਗੀ ਦਾ ਇਹ ਆਲਮ ਪਿਛਲੇ ਦੋ ਸਾਲਾਂ ਤੋਂ ਬਣਿਆ ਹੋਇਆ ਹੈ। ਇਸ ਸਬੰਧੀ ਜਦੋਂ ਕੁਝ ਮਹੱਲਾ ਵਾਸੀਆਂ ਨਾਲ ਗੱਲਬਾਤ ਕੀਤੀ ਤਾਂ ਉਨਾਂ ਦੱਸਿਆ ਕਿ ਸੀਵਰੇਜ ਦੇ ਇਸ ਗੰਦੇ ਪਾਣੀ ਤੇ ਕਈ ਤਰ੍ਹਾਂ ਦੇ ਮੱਖੀਆਂ ਤੇ ਮੱਛਰ ਪਨਪ ਰਹੇ ਹਨ ਜੋ ਕਿ ਭਵਿੱਖ ਵਿੱਚ ਕੋਈ ਭਿਆਨਕ ਬਿਮਾਰੀ ਫੈਲਣ ਦਾ ਖਦਸਾ ਬਣਿਆ ਹੋਇਆ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਹੋਇਆ ਮਹੱਲਾ ਨਿਵਾਸੀ ਰਿਟਾਇਰਡ ਇੰਸਪੈਕਟਰ ਕੁਲਵੰਤ ਸਿੰਘ ਹਰਦੀਪ ਸਿੰਘ ਉੱਥੇ ਮਾਸਟਰ ਰਾਜੇਸ਼ ਕੁਮਾਰ ਨੇ ਦੱਸਿਆ ਕਿ ਕਿ ਉਹਨਾਂ ਵੱਲੋਂ ਪ੍ਰਸ਼ਾਸਨ ਨੂੰ ਬਹੁਤ ਵਾਰ ਸ਼ਿਕਾਇਤ ਪੱਤਰ ਦਿੱਤੇ ਗਏ ਹਨ ਅਤੇ ਇੱਥੋਂ ਤੱਕ ਕਿ ਇਸ ਦੀ ਸ਼ਿਕਾਇਤ ਆਨਲਾਈਨ ਵੀ ਵਿਭਾਗ ਨੂੰ ਕਈ ਵਾਰ ਭੇਜੀ ਜਾ ਚੁੱਕੀ ਹੈ ਜਿਸ ਉੱਤੇ ਹਮਲੇ ਤੱਕ ਕੋਈ ਅਮਲ ਨਹੀਂ ਹੋਇਆ। ਜਿਸ ਤੋਂ ਇਹ ਲੱਗਦਾ ਹੈ ਕਿ ਸਰਕਾਰ ਇਸ ਗੰਦਗੀ ਤੋਂ ਕੋਈ ਭਿਆਨਕ ਬਿਮਾਰੀ ਫੈਲਣ ਤੱਕ ਦੀ ਉਡੀਕ ਕਰ ਰਹੀ ਹੈ।
ਉਹਨਾਂ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਨੂੰ ਬੇਨਤੀ ਕਰਦਿਆਂ ਕਿਹਾ ਕਿ ਇਸ ਸਮੱਸਿਆ ਵੱਲ ਜਲਦੀ ਤੋਂ ਜਲਦੀ ਧਿਆਨ ਦੇ ਕੇ ਇਸ ਸਮੱਸਿਆ ਤੋਂ ਨਿਜਾਤ ਦਵਾਈ ਜਾਵੇ।
ਉੱਗੇ ਸਮਾਜ ਸੇਵਕ ਲੇਖਕ ਅਤੇ ਕਿੱਤੇ ਵਜੋਂ ਅਧਿਆਪਕ ਮਾਸਟਰ ਰਾਜੇਸ਼ ਕੁਮਾਰ ਨੇ ਦੱਸਿਆ ਕਿ ਇਸ ਸਬੰਧੀ ਉਹਨਾਂ ਵੱਲੋਂ ਅੱਜ ਫਿਰ ਸਰਕਾਰ ਨੂੰ ਇੱਕ ਆਨਲਾਈਨ ਸ਼ਿਕਾਇਤ ਭੇਜੀ ਗਈ ਹੈ। ਭਵਿੱਖ ਵਿੱਚ ਇਸ ਸ਼ਿਕਾਇਤ ਤੇ ਕੀ ਕਾਰਵਾਈ ਹੁੰਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਫਿਲਹਾਲ ਗੰਦਗੀ ਵਾਲੀ ਇਸ ਬਣੀ ਸਥਿਤੀ ਤੋਂ ਮਹੱਲਾ ਵਾਸੀ ਬੇਹੱਦ ਪਰੇਸ਼ਾਨ ਹਨ।