ਅਮਰੀਕਾ ਤੋਂ ਵਾਪਸ ਆਏ ਨੌਜਵਾਨ ਦਾ ਐਮ.ਐਲ.ਏ. ਗੱਜਣਮਾਜਰਾ ਵਲੋਂ ਸਨਮਾਨ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 19 ਮਾਰਚ 2025,ਇਥੋਂ ਨਜ਼ਦੀਕੀ ਪਿੰਡ ਗੁਵਾਰਾ ਵਿਖੇ ਅਮਰੀਕਾ ਤੋਂ ਬਾਰਾਂ ਸਾਲ ਬਾਅਦ ਵਾਪਸ ਆਏ ਨੌਜਵਾਨ ਸੁਰਿੰਦਰਪਾਲ ਸਿੰਘ ਦਾ ਹਲਕਾ ਐਮ.ਐਲ.ਏ. ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਵਲੋਂ ਵਿਸ਼ੇਸ਼ ਤੌਰ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਨੇ ਕਿਹਾ ਕਿ ਸਾਡੇ ਲਈ ਮਾਣ ਗਾਲੀ ਗੱਲ ਹੈ ਕਿ ਸਾਡੇ ਇਲਾਕੇ ਦਾ ਇਹ ਨੌਜਵਾਨ ਵਿਦੇਸ਼ਾਂ ਵਿੱਚ ਆਪਣੇ ਇਲਾਕੇ ਦਾ ਨਾ ਰੋਸ਼ਨ ਕਰ ਰਿਹਾ ਹੈ।ਦੱਸਣਾ ਬਣਦਾ ਹੈ ਕਿ ਸੁਰਿੰਦਰਪਾਲ ਸਿੰਘ ਪੁੱਤਰ ਸਵ. ਸੂਬੇਦਾਰ ਗੁਰਮੀਤ ਸਿੰਘ ਨੇ ਪਲੱਸ ਟੂ ਤੱਕ ਦੀ ਪੜ੍ਹਾਈ ਸੋਹਰਾਬ ਪਬਲਿਕ ਸਕੂਲ ਮਾਲੇਰਕੋਟਲਾ ਅਤੇ ਉੱਚ ਸਿੱਖਿਆ ਚੰਡੀਗੜ੍ਹ ਤੋਂ ਹਾਸਲ ਕੀਤੀ। ਉਪਰੰਤ ਉਹ ਅਮਰੀਕਾ ਚਲਾ ਗਿਆ ਅਤੇ ਹੁਣ ਉਹ ਅਮਰੀਕਾ ਦੀ ਵੱਕਾਰੀ ਸੈਨਾ ਦਾ ਬਹਾਦਰ ਅਫ਼ਸਰ ਹੈ। ਬਾਰਾਂ ਸਾਲ ਬਾਅਦ ਪਿੰਡ ਵਾਪਸ ਆਉਣ ਤੇ ਉਸ ਦੇ ਘਰ ਵਿਆਹ ਵਰਗਾ ਮਹੌਲ ਹੈ। ਅੱਜ ਪਿੰਡ ਦੀ ਗ੍ਰਾਮ ਪੰਚਾਇਤ ਦੇ ਸਰਪੰਚ ਗੁਰਮੀਤ ਕੌਰ ਉਸ ਦੇ ਪਤੀ ਤਰਸਪਾਲ ਸਿੰਘ ਸੰਘਾ, ਪੰਚ ਹਰਦੀਪ ਕੌਰ, ਪੰਚ ਪਰਮਜੀਤ ਕੌਰ,ਪੰਚ ਰਾਜਵੀਰ ਸਿੰਘ,ਪੰਚ ਭਰਪੂਰ ਸਿੰਘ ਅਤੇ ਬਹੁਤ ਸਾਰੇ ਪਿੰਡ ਵਾਸੀਆਂ ਦੀ ਹਾਜਰੀ ਵਿਚ ਉਸ ਦਾ ਸਨਮਾਨ ਕੀਤਾ ਗਿਆ।ਉਸ ਵਕਤ ਉਸ ਦੀ ਸਤਿਕਾਰਯੋਗ ਮਾਤਾ ਅਤੇ ਭੈਣ ਵੀ ਹਾਜ਼ਰ ਸੀ।