ਜ਼ਿਲ੍ਹਾ ਗੁਰਦਾਸਪੁਰ ਦੇ 07 ਸਕੂਲਾਂ ਨੂੰ ਮਿਲਿਆ ਉੱਤਮ ਸਕੂਲ ਪੁਰਸਕਾਰ
ਰੋਹਿਤ ਗੁਪਤਾ
ਬਟਾਲਾ 9 ਮਾਰਚ
ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ 7 ਸਕੂਲਾਂ ਨੂੰ ਉੱਤਮ ਸਕੂਲ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ, ਜਿਸ ਤਹਿਤ ਮਿਲੀ ਰਾਸ਼ੀ ਸਕੂਲਾਂ ਦੇ ਢਾਂਚੇ ਦੇ ਸੁਧਾਰ ਵਿੱਚ ਲਗਾਈ ਜਾਵੇਗੀ। ਇਸ ਸਬੰਧੀ। ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ਼੍ਰੀ ਰਾਜੇਸ਼ ਕੁਮਾਰ ਸ਼ਰਮਾਂ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ਼੍ਰੀਮਤੀ ਪਰਮਜੀਤ ਨੇ ਦੱਸਿਆ ਕਿ ਉੱਤਮ ਸਕੂਲ ਅਵਾਰਡ ਸਮਾਗਮ ਪੰਜਾਬ ਮਿਉਸਪਲ ਭਵਨ ਚੰਡੀਗੜ੍ਹ ਵਿਖੇ ਕਰਵਾਇਆ ਗਿਆ , ਜਿਸ ਵਿੱਚ ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਵੱਲੋਂ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋ ਕੇ ਉੱਤਮ ਸਕੂਲ ਅਵਾਰਡ ਲਈ ਚੁਣੇ ਗਏ ਸਕੂਲਾਂ ਦੇ ਮੁੱਖੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਵਿੱਚ 2023-24 ਲਈ ਸਰਕਾਰੀ ਸੀਨੀ ਸੈਕੰਡਰੀ ਸਕੂਲ ਲੜ੍ਹਕੇ ਦੀਨਾਨਗਰ, ਸਰਕਾਰੀ ਹਾਈ ਸਕੂਲ ਕੁੰਡੇ ਘੇਸਲ, ਸਰਕਾਰੀ ਮਿਡਲ ਸਕੂਲ ਧੀਰ , ਅਤੇ 2024-25 ਲਈ ਜ਼ਿਲ੍ਹਾ ਗੁਰਦਾਸਪੁਰ ਦੇ ਸਰਕਾਰੀ ਸੀਨੀ: ਸੈਕੰ: ਸਕੂਲ ਘੁੰਮਣ ਕਲਾਂ , ਸਰਕਾਰੀ ਹਾਈ ਸਕੂਲ ਉਦੋਵਾਲੀ ਖੁਰਦ , ਸਰਕਾਰੀ ਮਿਡਲ ਸਕੂਲ ਪੁਰਾਣਾ ਪਿੰਡ ਤੇ ਸਰਕਾਰੀ ਪ੍ਰਾਇਮਰੀ ਸਕੂਲ ਸਤਕੋਹਾ ਸ਼ਾਮਲ ਸਨ। ਇਸ ਦੌਰਾਨ ਸੀਨੀ ਸੈਕੰਡਰੀ ਸਕੂਲ ਨੂੰ 10 ਲੱਖ , ਹਾਈ ਸਕੂਲ ਨੂੰ 7.50 ਲੱਖ , ਮਿਡਲ ਸਕੂਲ 05 ਲੱਖ ਤੇ ਪ੍ਰਾਇਮਰੀ ਸਕੂਲ ਨੂੰ 2.50 ਲੱਖ ( ਕੁੱਲ 47.50 ਲੱਖ ) ਦੀ ਰਾਸ਼ੀ ਦਿੱਤੀ ਜਾਵੇਗੀ ,ਜੋ ਕਿ ਸਕੂਲਾਂ ਵਿੱਚ ਸਮਾਰਟ ਕਲਾਸ ਰੂਮ , ਫਰਨੀਚਰ, ਲੈਬ ਦਾ ਸਮਾਨ , ਰੰਗ-ਰੋਗਨ ਤੇ ਸਮੁੱਚੇ ਢਾਂਚੇ ਨੂੰ ਦਰੁਸਤ ਲਈ ਖ਼ਰਚੇ ਜਾਣਗੇ।
ਜਿਕਰਯੋਗ ਹੈ ਕਿ ਅਕਾਦਮਿਕ ਅਤੇ ਸਹਿ-ਅਕਾਦਮਿਕ ਪ੍ਰਾਪਤੀਆਂ ਨੂੰ ਮੁੱਖ ਰੱਖ ਸਕੂਲਾਂ ਕੇ ਦੀ ਚੋਣ ਕੀਤੀ ਜਾਂਦੀ ਹੈ। ਸਲਾਨਾ ਨਤੀਜੇ, ਬਿਹਤਰ ਸਕੂਲੀ ਢਾਚਾਂ , ਵਿਦਿਆਰਥੀਆਂ ਦੀ ਹਾਜ਼ਰੀ, ਸਮੁਦਾਇ ਦਾ ਯੋਗਦਾਨ, ਵਿਦਿਆਰਥੀਆਂ ਦੀ ਗਿਣਤੀ ਵਿੱਚ ਹੋਏ ਵਾਧੇ ਨੂੰ ਮੁੱਖ ਰੱਖਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਪ੍ਰਤੀ ਸੁਹਿਰਦਤਾ ਨਾਲ ਕੰਮ ਕਰ ਰਹੀ ਹੈ ਅਤੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਵੱਖ-ਵੱਖ ਸਹੂਲਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਉਨ੍ਹਾਂ ਬੱਚਿਆਂ ਦੇ ਮਾਪਿਆ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਸਹੂਲਤਾਂ ਦਾ ਲਾਭ ਪ੍ਰਾਪਤ ਕਰਨ ਲਈ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ। ਇਸ ਦੌਰਾਨ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਡਾ. ਅਨਿਲ ਸ਼ਰਮਾ ਵੀ ਹਾਜ਼ਰ ਸਨ।