← ਪਿਛੇ ਪਰਤੋ
ਮੈਡੀਕਲ ਸਟੋਰ ਵਿੱਚ ਪਏ ਚੋਰ ,ਨਗਦੀ ਅਤੇ ਹਜ਼ਾਰਾਂ ਦੀਆਂ ਦਵਾਈਆਂ ਵੀ ਚੋਰੀ ਕਰਕੇ ਲੈ ਗਏ
ਰੋਹਿਤ ਗੁਪਤਾ
ਗੁਰਦਾਸਪੁਰ , 9 ਮਾਰਚ
ਥਾਣਾ ਸਦਰ ਦੇ ਤਹਿਤ ਆਉਂਦੇ ਪਿੰਡ ਪੁਰੇਵਾਲ ਅਰਾਈਆਂ ਵਿਖੇ ਇੱਕ ਮੈਡੀਕਲ ਸਟੋਰ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਅਤੇ 5000 ਦੇ ਕਰੀਬ ਨਕਦੀ ਅਤੇ ਹਜ਼ਾਰਾਂ ਰੁਪਏ ਦੀਆਂ ਦਵਾਈਆਂ ਚੋਰੀ ਕਰਕੇ ਲੈ ਗਏ। ਦੁਕਾਨ ਦੇ ਮਾਲਕ ਸਿਕੰਦਰ ਪਾਲ ਸਿੰਘ ਨੇ ਦੱਸਿਆ ਕਿ ਉਹ ਕਮਾਲਪੁਰ ਅਫਗਾਨਾ ਵਿੱਚ ਰਹਿੰਦਾ ਹੈ ਅਤੇ ਪੂਰੇਵਾਲ ਅਰਾਈਆ ਵਿਖੇ ਪਾਲ ਮੈਡੀਕਲ ਸਟੋਰ ਦੇ ਨਾਂ ਤੇ ਮੈਡੀਕਲ ਸਟੋਰ ਚਲਾਉਂਦਾ ਹੈ। ਸਵੇਰੇ ਉਸ ਨੂੰ ਕਿਸੇ ਨੇ ਫੋਨ ਕਰਕੇ ਦੱਸਿਆ ਕਿ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਹੈ ਅਤੇ ਜਦੋਂ ਦੁਕਾਨ ਤੇ ਆਇਆ ਤਾਂ ਦੇਖਿਆ ਕਿ ਚੋਰ ਗੱਲੇ ਵਿੱਚ ਪਈ 5 ਹਜ਼ਾਰ ਰੁਪਏ ਦੇ ਕਰੀਬ ਨਕਦੀ ਅਤੇ 15 _16 ਹਜਾਰ ਰੁਪਏ ਮੁੱਲ ਦੀ ਦਵਾਈਆਂ ਵੀ ਚੋਰੀ ਕਰਕੇ ਲੈ ਗਏ ਹਨ।
Total Responses : 1222