ਯੋਗੇਸ਼ ਸਿੰਗਲਾ ਬਣੇ ਮਹਾਵੀਰ ਦਲ ਦੀ ਰਾਮਲੀਲਾ ਕਮੇਟੀ ਦੇ ਪ੍ਰਧਾਨ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 9 ਮਾਰਚ 2025 :ਸ਼੍ਰੀ ਮਹਾਵੀਰ ਦਲ ਰੂਪਨਗਰ ਦੀ ਇਕ ਵਿਸ਼ੇਸ਼ ਮੀਟਿੰਗ ਪ੍ਰਧਾਨ ਕਪਿਲ ਦੇਵ ਸ਼ਰਮਾ ਦੀ ਪ੍ਰਧਾਨਗੀ ਹੇਠ ਸ਼੍ਰੀ ਹਨੂੰਮਾਨ ਮੰਦਿਰ ਵਿਖੇ ਹੋਈ। ਜਿਸ ਵਿੱਚ 2024 ਦੇ ਰਾਮਲੀਲਾ ਪ੍ਰੋਗਰਾਮ ਦਾ ਲੇਖਾ-ਜੋਖਾ ਕਰਨ ਤੋਂ ਬਾਅਦ ਆਉਣ ਵਾਲੇ ਪ੍ਰੋਗਰਾਮਾਂ ਦੀ ਰੂਪ-ਰੇਖਾ ਤਿਆਰ ਕੀਤੀ ਗਈ। ਇਸੇ ਕੜੀ ਤਹਿਤ ਸਰਬਸੰਮਤੀ ਨਾਲ ਯੋਗੇਸ਼ ਸਿੰਗਲਾ ਨੂੰ ਰਾਮਲੀਲਾ ਕਮੇਟੀ ਦਾ ਪ੍ਰਧਾਨ ਅਤੇ ਨਿਤਿਨ ਗੁਪਤਾ ਨੂੰ ਪ੍ਰਬੰਧਕ ਬਣਾਇਆ ਗਿਆ। ਸ਼੍ਰੀ ਮਹਾਂਵੀਰ ਦਲ ਦੇ ਪ੍ਰਧਾਨ ਕਪਿਲ ਦੇਵ ਸ਼ਰਮਾ ਨੇ ਦੱਸਿਆ ਕਿ ਯੋਗੇਸ਼ ਸਿੰਗਲਾ ਦੀ ਪ੍ਰਧਾਨਗੀ ਹੇਠ 2025 ਦੀ ਰਾਮਲੀਲਾ ਕਰਵਾਈ ਜਾਵੇਗੀ। ਜਿਸ ਵਿੱਚ ਸਾਰੇ ਵਰਕਰ ਰਾਮਲੀਲਾ ਕਾਰਜਕਾਰਨੀ ਨੂੰ ਪੂਰਾ ਸਹਿਯੋਗ ਦੇਣਗੇ।
ਇਸ ਤੋਂ ਬਾਅਦ ਆਉਣ ਵਾਲੇ ਸ਼੍ਰੀ ਰਾਮ ਨੌਮੀ ਅਤੇ ਸ਼੍ਰੀ ਹਨੂੰਮਾਨ ਜਨਮ ਉਤਸਵ ਦੇ ਸਬੰਧ ਵਿੱਚ ਪ੍ਰੋਗਰਾਮ ਦਾ ਆਯੋਜਨ ਰਖਿਆ ਗਿਆ। ਇਸ ਸਬੰਧੀ 6 ਅਪ੍ਰੈਲ ਸ਼੍ਰੀ ਰਾਮ ਨੌਮੀ ਤੋਂ 12 ਅਪ੍ਰੈਲ ਸ਼੍ਰੀ ਹਨੂੰਮਾਨ ਜਨਮ ਉਤਸਵ ਤੱਕ 7 ਦਿਨਾਂ ਲਈ ਪ੍ਰਭਾਤ ਫੇਰੀ ਕੱਢੀ ਜਾਵੇਗੀ। ਜੇਕਰ ਕੋਈ ਵੀ ਸ਼ਰਧਾਲੂ ਪ੍ਰਭਾਤ ਫੇਰੀ ਆਪਣੇ ਘਰ ਸੱਦਣਾ ਚਾਹੁੰਦਾ ਹੈ ਤਾਂ ਉਹ ਪ੍ਰਧਾਨ ਕਪਿਲ ਦੇਵ ਸ਼ਰਮਾ ਨਾਲ 9465372585 ਜਾਂ ਉਪ ਪ੍ਰਧਾਨ ਧਰੁਵ ਨਾਰੰਗ ਨਾਲ 8198811112 'ਤੇ ਸੰਪਰਕ ਕਰ ਸਕਦਾ ਹੈ। ਇਸ ਤੋਂ ਇਲਾਵਾ 6 ਅਪ੍ਰੈਲ ਨੂੰ ਸ਼੍ਰੀ ਹਨੂੰਮਾਨ ਮੰਦਿਰ 'ਚ ਸ਼੍ਰੀ ਸੁੰਦਰ ਕਾਂਡ ਦੇ ਪਾਠ ਕਰਨ ਉਪਰੰਤ 12:00 ਵਜੇ ਸ਼੍ਰੀ ਰਾਮ ਜਨਮ ਉਤਸਵ ਮਨਾਇਆ ਜਾਵੇਗਾ ਅਤੇ 12 ਅਪ੍ਰੈਲ ਨੂੰ ਸ਼੍ਰੀ ਹਨੂੰਮਾਨ ਜਨਮ ਉਤਸਵ ਨੂੰ ਸਮਰਪਿਤ ਸ਼੍ਰੀ ਹਨੂੰਮਾਨ ਮੰਦਿਰ 'ਚ ਸ਼ਾਮ 7:00 ਤੋਂ 9:00 ਵਜੇ ਤੱਕ ਹਨੂੰਮਾਨ ਚਾਲੀਸਾ ਦਾ ਪਾਠ ਲਗਾਤਾਰ ਕੀਤਾ ਜਾਵੇਗਾ।