ਪੰਜਾਬ ਸਰਕਾਰ ਨੇ ਨੌਜਵਾਨਾਂ ਨੂੰ ਖੇਡਣ ਲਈ ਸ਼ਾਨਦਾਰ ਪਲੇਟਫਾਰਮ ਮੁਹੱਈਆ ਕਰਵਾਇਆ-ਚੇਅਰਮੈਨ ਬਲਬੀਰ ਪਨੂੰ
ਚੇਅਰਮੈਨ ਪਨੂੰ ਨੇ ਪਿੰਡ ਸੀੜਾ ਵਿੱਚ ਕਰਵਾਏ ਗਏ 38ਵਾਂ ਸਲਾਨਾ ਫੁੱਟਬਾਲ ਟੂਰਨਾਮੈਂਟ ਵਿੱਚ ਸ਼ਿਰਕਤ ਕਰਕੇ ਖਿਡਾਰੀਆਂ ਦੀ ਕੀਤੀ ਹੌਂਸਲਾ ਅਫ਼ਜ਼ਾਈ
ਰੋਹਿਤ ਗੁਪਤਾ
ਬਟਾਲਾ 9 ਮਾਰਚ 2025 : ਬਲਬੀਰ ਸਿੰਘ ਪੰਨੂ, ਚੇਅਰਮੈਨ ਪਨਸਪ ਪੰਜਾਬ ਅਤੇ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ ਦਿਹਾਤੀ ਵੱਲੋਂ ਪਿੰਡ ਸੀੜਾ ਵਿੱਚ ਕਰਵਾਏ ਗਏ 38ਵਾਂ ਸਲਾਨਾ ਫੁੱਟਬਾਲ ਟੂਰਨਾਮੈਂਟ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਖਿਡਾਰੀਆਂ ਦੀ ਹੌਂਸਲਾ ਅਫਜਾਈ ਕੀਤੀ। ਉਨ੍ਹਾਂ ਪਿੰਡ ਦੇ ਲੋਕਾਂ ਦਾ ਖੇਡਾਂ ਪ੍ਰਤੀ ਉਤਸਾਹ ਦੇਖ ਕੇ ਉਨਾਂ ਨੂੰ ਮੁਬਾਰਕਬਾਦ ਦਿੱਤੀ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਸੰਬੋਧਨ ਕਰਦਿਆਂ ਚੇਅਰਮੈਨ ਪਨੂੰ ਨੇ ਕਿਹਾ ਕਿ ਪੰਜਾਬ ਸਰਕਾਰ, ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਰਹੀ ਹੈ ਅਤੇ ਨੌਜਵਾਨਾਂ ਨੂੰ ਖੇਡਣ ਦਾ ਸ਼ਾਨਦਾਰ ਪਲੇਟਫਾਰਮ ਮੁਹੱਈਆ ਕਰਵਾਇਆ ਗਿਆ ਹੈ। ਉਨ੍ਹਾਂ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਖੇਡਾਂ ਵਿੱਚ ਮੱਲਾ ਮਾਰਨ ਅਤੇ, ਆਪਣੇ ਮਾਂ-ਪਿਓ, ਪੰਜਾਬ ਤੇ ਦੇਸ਼ ਦਾ ਨਾਮ ਰੋਸ਼ਨ ਕਰਨ।
ਇਸ ਟੂਰਨਾਮੈਂਟ ਵਿੱਚ ਦਰਜਨਾਂ ਟੀਮਾਂ ਨੇ ਹਿੱਸਾ ਲਿਆ। ਫਾਈਨਲ ਮੁਕਾਬਲਾ ਸੀੜਾ ਅਤੇ ਤੇਜਾਂ ਕਲਾਂ ਟੀਮਾਂ ਵਿੱਚ ਖੇਡਿਆ ਗਿਆ। ਦੋਵੇਂ ਟੀਮਾਂ ਬਹੁਤ ਵਧੀਆ ਖੇਡੀਆਂ ਅਤੇ ਪੈਨਲਟੀ ਸ਼ੂਟ ਆਊਟ ਰਾਹੀਂ ਤੇਜਾ ਕਲਾਂ ਦੀ ਟੀਮ ਜੇਤੂ ਰਿਹਾ। ਪਹਿਲਾ ਇਨਾਮ 91000 ਰੁਪਏ ਅਤੇ ਦੂਸਰਾ ਇਨਾਮ 71000 ਰੁਪਏ ਦੇ ਰੇ ਟੀਮਾਂ ਨੂੰ ਸਨਮਾਨਿਤ ਕੀਤਾ ਗਿਆ
ਇਸ ਮੌਕੇ ਸਰਪੰਚ ਦਵਿੰਦਰ ਕੌਰ, ਸਰਪੰਚ ਮਨਜੀਤ ਸਿੰਘ, ਪਰਮ ਸਿੱਧੂ, ਰਣਜੀਤ ਸਿੰਘ, ਮਨਭਿੰਦਰ ਸਿੰਘ ਮੰਨਾ, ਡਾਕਟਰ ਬਾਊ ਸੋਨੂ, ਜਰਮਨਜੀਤ ਸਿੰਘ, ਬਲਾਕ ਪ੍ਰਧਾਨ ਸ਼ਮਸ਼ੇਰ ਸਿੰਘ, ਬਲਾਕ ਪ੍ਰਧਾਨ ਹਰਦੀਪ ਸਿੰਘ, ਕਰਮਜੀਤ ਪੀਏ, ਮੱਲਜਿੰਦਰ ਸਿੰਘ ਪੁਰੀਆਂ, ਗੁਰਬਿੰਦਰ ਸਿੰਘ ਕਾਦੀਆਂ, ਗੁਰਦੇਵ ਸਿੰਘ ਔਜਲਾ, ਰਘਬੀਰ ਸਿੰਘ ਅਠਵਾਲ, ਗਗਨਦੀਪ ਸਿੰਘ ਕੋਟਲਾ ਬਾਮਾ, ਹਰਪ੍ਰੀਤ ਸਿੰਘ, ਕਰਨ ਬਾਠ, ਗੁਰ ਪ੍ਰਤਾਪ ਸਿੰਘ ਅਤੇ ਜਗਜੀਤ ਸਿੰਘ ਆਦਿ ਹਾਜ਼ਰ ਸਨ।