ਗੁਰੂ ਨਾਭਾ ਦਾਸ ਵੈਲਫੇਅਰ ਮਹਾਸੰਮਤੀ ਪੰਜਾਬ ਦੀ ਹੋਈ ਮੀਟਿੰਗ
ਰੋਹਿਤ ਗੁਪਤਾ
ਗੁਰਦਾਸਪੁਰ 6 ਮਾਰਚ 2025 : ਸੰਤ ਸ਼ਿਰੋਮਣੀ ਗੋਸਵਾਮੀ ਸ੍ਰੀ ਗੁਰੂ ਨਾਭਾ ਦਾਸ ਵੈਲਫੇਅਰ ਮਹਾਸੰਮਤੀ ਪੰਜਾਬ ਦੀ ਇੱਕ ਹੰਗਾਮੀ ਮੀਟਿੰਗ ਪੰਜਾਬ ਪ੍ਰਧਾਨ ਸ੍ਰੀ ਵਿਜੇ ਕੁਮਾਰ ਚਾਂਡਲ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਪੂਰੀ ਕੋਰ ਕਮੇਟੀ ਨੇ ਵਧ ਚੜ੍ਹ ਕੇ ਹਿੱਸਾ ਲਿਆ।ਇਸ ਮੀਟਿੰਗ ਵਿੱਚ ਗੋਸਵਾਮੀ ਸ੍ਰੀ ਗੁਰੂ ਨਾਭਾ ਦਾਸ ਇੰਟਰਨੈਸ਼ਨਲ ਮੰਦਰ ਅਵਾਂਖਾ ਵਿਖੇ ਚਲ ਰਹੇ ਨਿਰਮਾਣ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।
ਇਸ ਮੌਕੇ ਕਈ ਨਵੇਂ ਮੈਂਬਰ ਮਹਾਂ ਸੰਮਤੀ ਵਿੱਚ ਸ਼ਾਮਲ ਹੋਏ ,ਜਿਸ ਵਿੱਚ ਲੈਕਚਰਾਰ ਰਣਜੀਤ ਸਿੰਘ, ਲੈਕਚਰਾਰ ਪ੍ਰੀਤਮ ਸਿੰਘ,ਸ੍ਰੀ ਕ੍ਰਿਸ਼ਨ ਕੁਮਾਰ ਤੇ ਰਾਜ ਕੁਮਾਰ ਦਾ ਮਹਾਸੰਮਤੀ ਪੰਜਾਬ ਵਿੱਚ ਨਿੱਘਾ ਸਵਾਗਤ ਕੀਤਾ ਗਿਆ।ਇਸ ਮੌਕੇ ਪੰਜਾਬ ਪ੍ਰਧਾਨ ਸ੍ਰੀ ਵਿਜੇ ਕੁਮਾਰ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੋਸਵਾਮੀ ਸ੍ਰੀ ਗੁਰੂ ਨਾਭਾ ਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ਼ੋਭਾ ਯਾਤਰਾ 7 ਅਪ੍ਰੈਲ 2025 ਨੂੰ ਮਹਾਸੰਮਤੀ ਪੰਜਾਬ ਦੇ ਝੰਡੇ ਹੇਠ ਇੰਟਰਨੈਸ਼ਨਲ ਮੰਦਰ ਅਵਾਂਖਾ ਤੋਂ ਸ਼ੁਰੂ ਕੀਤੀ ਜਾਵੇਗੀ ਅਤੇ ਦੀਨਾਨਗਰ ਦੀ ਪਰਕਰਮਾ ਕਰਦੀ ਹੋਈ ਮੰਦਰ ਵਿਖੇ ਸਮਾਪਤ ਹੋਵੇਗੀ ਜਿਸ ਦੀ ਅਗਵਾਈ ਹਲਕਾ ਵਿਧਾਇਕਾ ਸ੍ਰੀਮਤੀ ਅਰੁਣਾ ਚੌਧਰੀ ਅਤੇ ਸੀਨੀਅਰ ਕਾਂਗਰਸੀ ਨੇਤਾ ਬਾਊ ਅਸ਼ੋਕ ਚੌਧਰੀ ਕਰਨਗੇ।ਜਿਸ ਸੰਬੰਧੀ ਸਾਰੀਆਂ ਤਿਆਰੀਆਂ ਕਰ ਲਈਆ ਗਈਆਂ ਹਨ।ਇਸ ਮੌਕੇ ਉਹਨਾਂ ਕਿਹਾ ਕਿ ਗੋਸਵਾਮੀ ਸ੍ਰੀ ਗੁਰੂ ਨਾਭਾ ਦਾਸ ਵੈਲਫੇਅਰ ਮਹਾਸੰਮਤੀ ਪੰਜਾਬ ਦੀ ਕੋਰ ਕਮੇਟੀ ਨੇ ਸਰਵਸੰਮਤੀ ਨਾਲ ਜ਼ਿਲ੍ਹਾ ਪ੍ਰਧਾਨ ਸੁਭਾਸ਼ ਕੈਰੇ ਦੀ ਸਹਿਮਤੀ ਤੇ ਅੱਜ ਤੋਂ ਹੀ ਬਲਾਕ ਪੱਧਰੀ ਅਤੇ ਸ਼ਹਿਰੀ ਪੱਧਰੀ ਕਮੇਟੀਆਂ ਸਮੇਤ ਅਹੁਦੇਦਾਰਾਂ ਵਲੋਂ ਕੀਤੀਆਂ ਗਈਆਂ ਬੇਨਿਯਮੀਆਂ ਕਰਕੇ ਭੰਗ ਕਰ ਦਿੱਤੀਆਂ ਹਨ ।
ਉਹਨਾਂ ਕਿਹਾ ਕਿ ਗੋਸਵਾਮੀ ਸ੍ਰੀ ਗੁਰੂ ਨਾਭਾ ਦਾਸ ਇੰਟਰਨੈਸ਼ਨਲ ਮੰਦਰ ਅਵਾਂਖਾ ਵਿਖੇ ਚਲ ਰਹੀ ਉਸਾਰੀ ਲਈ ਅਤੇ ਸ਼ੋਭਾ ਯਾਤਰਾ 2025 ਲਈ ਕੋਈ ਵੀ ਇਹਨਾਂ ਨੂੰ ਦਾਨ ਜਾਂ ਹੋਰ ਕਿਸੇ ਪ੍ਰਕਾਰ ਦੀ ਆਰਥਿਕ ਸਹਾਇਤਾ ਨਾ ਦੇਵੇ। ਕਿਉਂਕਿ ਇਹ ਅਣ ਅਧਿਕਾਰਤ ਬੰਦੇ ਜਾਣ ਬੁੱਝ ਕੇ ਬਿਰਾਦਰੀ ਮੰਦਰ ਤੇ ਹੋਰ ਸੰਸਥਾਵਾਂ ਨੂੰ ਕਬਜ਼ਾ ਦਿਲਾ ਕੇ ਗੁਰੂ ਨਾਭਾ ਦਾਸ ਇੰਟਰਨੈਸ਼ਨਲ ਮੰਦਰ ਅਵਾਂਖਾ ਨੂੰ ਬਿਰਧ ਆਸ਼ਰਮ ਵਿੱਚ ਤਬਦੀਲ ਕਰਨਾ ਚਾਹੁੰਦੇ ਨੇ ।ਇਸ ਲਈ ਜਿਹੜਾ ਵੀ ਵਿਅਕਤੀ ਇਹਨਾਂ ਨੂੰ ਦਾਨ ਦੇਵੇਗਾ ਉਸ ਲਈ ਮਹਾਸੰਮਤੀ ਪੰਜਾਬ ਜ਼ਿੰਮੇਵਾਰ ਨਹੀਂ ਹੋਵੇਗੀ।ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੁਭਾਸ਼ ਕੈਰੇ ਨੇ ਕਿਹਾ ਕਿ ਬਲਾਕ ਦੀਨਾਨਗਰ ਅਤੇ ਸਿਟੀ ਦੀਨਾਨਗਰ ਦੀਆਂ ਕਮੇਟੀਆਂ ਦੀ ਚੋਣ ਜਲਦੀ ਹੀ ਕੀਤੀ ਜਾਵੇਗੀ।ਇਸ ਮੌਕੇ ਵਾਇਸ ਪ੍ਰਧਾਨ ਬਲਕਾਰ ਚੰਦ ਅਵਾਂਖਾ ਨੇ ਕਿਹਾ ਕਿ ਇਸ ਵਾਰ ਸ਼ੋਭਾ ਯਾਤਰਾ ਵਿੱਚ ਦੇ ਕਿਸੇ ਸ਼ਰਾਰਤੀ ਅਨਸਰ ਨੇ ਵਿਗਨ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਉਸ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ ਇਸ ਲਈ ਉਹਨਾਂ ਨੇ ਸੰਗਤਾਂ ਨੂੰ ਸੱਤ ਅਪ੍ਰੈਲ 2025 ਨੂੰ ਕੱਢੀ ਜਾਣ ਵਾਲੀ ਸ਼ੋਭਾ ਯਾਤਰਾ ਵਿੱਚ ਵਧ ਚੜ੍ਹ ਕੇ ਹਿੱਸਾ ਲੈਣ ਦੀ ਬੇਨਤੀ ਕੀਤੀ ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮੀਤ ਪ੍ਰਧਾਨ ਬਲਕਾਰ ਚੰਦ ਅਵਾਂਖਾ, ਜ਼ਿਲ੍ਹਾ ਪ੍ਰਧਾਨ ਸੁਭਾਸ਼ ਕੈਰੇ, ਚੇਅਰਮੈਨ ਲੈਕ ਅਸ਼ਵਨੀ ਕੋਂਟਾ, ਖਜਾਨਚੀ ਇੰਜਨੀਅਰ ਮੁਕੇਸ਼ ਕੋਂਟਾ, ਸਕੱਤਰ ਤਰਸੇਮ ਕੁਮਾਰ ਕੋਠੇ ਮਜੀਠੀ, ਚੇਅਰਮੈਨ ਤਰਸੇਮ ਬਟਾਲਾ, ਚੇਅਰਮੈਨ ਰਾਕੇਸ਼ ਕੁਮਾਰ ਕਾਲਾ ਅਵਾਂਖਾ, ਸਰਪ੍ਰਸਤ ਤਿਲਕ ਰਾਜ ਪਾਹੜਾ, ਮੀਡੀਆ ਪ੍ਰਭਾਰੀ ਰਵੀ ਕੁਮਾਰ ਮੰਗਲਾ, ਸਰਪ੍ਰਸਤ ਰਮੇਸ਼ ਭਜੂਰਾ ਸੰਸੋਈ, ਰਿਸ਼ੀ ਚਾਂਡਲ ਆਡੀਟਰ,ਧਰਮ ਪਾਲ ਕੇਸ਼ੋ ਪੁਰ , ਮੁਕੇਸ਼ ਗਾਂਧੀਆਂ, ਰਾਜੇਸ਼ ਕੁਮਾਰ ਪਸਿਆਲ,ਪ੍ਰੇਮ ਕੁਮਾਰ ਚੋਂਤਾ ਹਾਜ਼ਰ ਸਨ।