Kisan Morcha ਦੀ ਮੀਟਿੰਗ 'ਚ ਵੱਡਾ ਫੈਸਲਾ: MLAs ਤੇ ਮੰਤਰੀਆਂ ਦੀਆਂ ਕੋਠੀਆਂ ਦਾ ਕੀਤਾ ਜਾਵੇਗਾ ਘਿਰਾਓ
ਰਵੀ ਜੱਖੂ
ਚੰਡੀਗੜ੍ਹ, 6 ਮਾਰਚ 2025 - ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਕਰਨੈਲ ਸਿੰਘ ਈਸੜੂ ਭਵਨ ਲੁਧਿਆਣਾ ਮੀਟਿੰਗ ਹੋਈ। ਕਿਸਾਨ ਮੋਰਚੇ ਦੀ ਮੀਟਿੰਗ 'ਚ ਵੱਡਾ ਫੈਸਲਾ ਲਿਆ ਹੈ, ਜਿਸ ਤਹਿਤ ਵਿਧਾਇਕਾਂ ਤੇ ਮੰਤਰੀਆਂ ਦੀਆਂ ਕੋਠੀਆਂ ਦਾ 11 ਤੋਂ 3 ਵਜੇ ਤੱਕ ਘਿਰਾਓ ਕੀਤਾ ਜਾਵੇਗਾ। 10 ਮਾਰਚ ਨੂੰ ਕਿਸਾਨ ਕੋਠੀਆਂ ਦੇ ਬਾਹਰ ਧਰਨੇ ਦੇਣਗੇ। ਇਸ ਦੌਰਾਨ ਮੰਤਰੀਆਂ ਨੂੰ ਚੇਤਾਵਨੀ ਪੱਤਰ ਦਿੱਤੇ ਜਾਣਗੇ। ਕਿਸਾਨ ਮੋਰਚੇ ਦੀ 15 ਮਾਰਚ ਨੂੰ ਦੁਬਾਰਾ ਅਗਲੀ ਮੀਟਿੰਗ ਹੋਵੇਗੀ।
ਅੱਜ ਸੰਯੁਕਤ ਕਿਸਾਨ ਮੋਰਚਾ ਵੱਲੋਂ ਪੰਜਾਬ ਭਰ ਚ ਥਾਂ-ਥਾਂ ਲੱਗੇ ਮੋਰਚੇ ਮੁਲਤਵੀ ਕੀਤੇ ਜਾਣਗੇ।