ਇੱਕੋ ਪਿੰਡ ਦੇ ਦੋ ਨੌਜਵਾਨਾਂ ਨੂੰ ਵਰਕ ਪਰਮਿਟ ਤੇ ਨਿਊਜ਼ੀਲੈਂਡ ਭੇਜਣ ਲਈ 15 ਲੱਖ ਲੈ ਫੜਾ ਦਿੱਤੇ ਜਾਅਲੀ ਵੀਜ਼ੇ
- ਐਨਆਰਆਈ ਥਾਣੇ ਦੀ ਪੁਲਿਸ ਨੇ ਮਹਿਲਾ ਏਜੈਂਟ ਨੂੰ ਕੀਤਾ ਗਿਰਫਤਾਰ, ਮੁੱਖ ਏਜੈਂਟ ਹੋਇਆ ਫਰਾਰ
ਰਿਪੋਰਟਰ,, ਰੋਹਿਤ ਗੁਪਤਾ
ਗੁਰਦਾਸਪੁਰ, 6 ਮਾਰਚ 2025 - ਗੁਰਦਾਸਪੁਰ ਦੀ ਐਨਆਰਆਈ ਥਾਣਾ ਪੁਲਿਸ ਵੱਲੋਂ ਨਿਊਜ਼ੀਲੈਂਡ ਦੇ ਵਰਕ ਪਰਮਿਟ ਦਾ ਝਾਂਸਾ ਦੇ ਕੇ 14 ਲੱਖ 60 ਹਜ਼ਾਰ ਦੀ ਠੱਗੀ ਮਾਰਨ ਦੇ ਦੋਸ਼ ਹੇਠ ਇੱਕ ਔਰਤ ਨੂੰ ਗ੍ਰਿਫਤਾਰ ਕੀਤਾ ਹੈ ਜਦਕਿ ਉਸ ਦਾ ਸਾਥੀ ਏਜੰਟ ਫਰਾਰ ਦੱਸਿਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਨਆਰਆਈ ਪੁਲਿਸ ਥਾਣਾ ਦੇ ਜਾਂਚ ਅਧਿਕਾਰੀ ਏ ਐਸ ਆਈ ਦਾਰਾ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਤਾਲਬ ਸਿੰਘ ਅਤੇ ਮੰਗਾ ਰਾਮ ਸ਼ਰਮਾ ਵਾਸੀ ਬਾਲਾਪਿੰਡੀ , ਬਹਿਰਾਮਪੁਰ ਦੀ ਸ਼ਿਕਾਇਤ ਤੇ ਦੋਸ਼ੀ ਔਰਤ ਨੂੰ ਕਮਲ ਜੋਤੀ ਬਾਸੀ ਸਰਨਾ ਪਠਾਨਕੋਟ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਨੇ ਗੁਰਜੀਤ ਸਿੰਘ ਵਾਸੀ ਪਿੰਡ ਦਾਰਾਪੁਰ, ਗੜਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਨਾਲ ਮਿਲ ਕੇ ਸ਼ਿਕਾਇਤਕਰਤਾਵਾਂ ਦੇ ਬੱਚਿਆ ਨੂੰ ਨਿਊਜ਼ੀਲ਼ੈਂਡ ਵਰਕ ਪਰਮਿਟ ਤੇ ਭੇਜਣ ਦਾ ਝਾਂਸਾ ਦੇ ਕੇ 14 ਲੱਖ 60 ਹਜ਼ਾਰ ਦੀ ਠੱਗੀ ਮਾਰੀ ਹੈ। ਇਹਨਾਂ ਨੇ ਦੋਹਾਂ ਨਾਲ 15,,,,15 ਲੱਖ ਰੁਪਏ ਵਿੱਚ ਸੌਦਾ ਕੀਤਾ ਸੀ ਅਤੇ ਅਤੇ ਦੋਨਾਂ ਕੋਲੋਂ 7.80 ਹਜਾਰ ,,7.80 ਹਜਾਰ ਲੱਖ ਕੁਲ 15, ਲੱਖ 60 ਹਜ਼ਾਰ, ਆਪਣੇ ਖਾਤਿਆਂ ਵਿਚ ਪਵਾਏ ਸਨ।ਬਾਕੀ ਦੀ ਰਕਮ ਦੇਣੀ ਸੀ ਪਰ ਉਸ ਤੋਂ ਪਹਿਲਾਂ ਹੀ ਜੋ ਇਹਨਾਂ ਵੱਲੋਂ ਦਿੱਤੇ ਗਏ ਨਕਲੀ ਵੀਜ਼ਿਆਂ ਦਾ ਭਾਂਡਾ ਫੁੱਟ ਗਿਆ ਤਾਂ ਐਲਾਨ ਕੀਤਾ ਦੋਸ਼ੀ ਮੌਕੇਜੈਂਟ ਵੱਲੋਂ ਦੋਹਾਂ ਨੂੰ ਪੰਜਾਬ 50 ਹਜਾਰ ਰੁਪਏ ਯਾਨੀ ਕੁਲੀ ਇਕ ਲੱਖ ਰੁਪਿਆ ਵਾਪਸ ਕਰ ਦਿੱਤਾ ਸੀ ਜਦਕਿ ਬਾਕੀ ਦਾ 14 ਲੱਖ 60 ਹਜ਼ਾਰ ਰੁਪਿਆ ਵਾਪਸ ਕਰਨ ਵਿੱਚ ਲਗਭਗ ਡੇਢ ਸਾਲ ਤੋਂ ਟਾਲ ਮਟੋਲ ਕਰ ਰਹੇ ਸਨ। ਮਾਮਲੇ ਵਿੱਚ ਮਹਿਲਾ ਏਜੈਂਟ ਨੂੰ ਗਿਰਫਤਾਰ ਕਰ ਲਿਆ ਗਿਆ ਹੈ ਜਦਕਿ ਉਸਦਾ ਸਾਥੀ ਗੁਰਜੀਤ ਸਿੰਘ ਜੋ ਮੁੱਖ ਏਜੈਂਟ ਹੈ ਫਿਲਹਾਲ ਫਰਾਰ ਹੋ ਗਿਆ ਹੈ।